ਡਿਪਟੀ ਸੀਐਮ ਬਣਨ ਤੋਂ 48 ਘੰਟੇ ਬਾਅਦ ਅਜੀਤ ਪਵਾਰ ਨੂੰ 9 ਮਾਮਲਿਆਂ ‘ਚ ਕਲੀਨ ਚਿੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦੇ ਨਾਲ ਡਿਪਟੀ ਸੀਐਮ ਅਹੁਦੇ ਲਈ ਸਹੁੰ ਚੁੱਕਣ...

Ajit Pawar

ਮੁੰਬਈ: ਮਹਾਰਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦੇ ਨਾਲ ਡਿਪਟੀ ਸੀਐਮ ਅਹੁਦੇ ਲਈ ਸਹੁੰ ਚੁੱਕਣ ਤੋਂ ਲਗਪਗ 48 ਘੰਟੇ ਬਾਅਦ ਹੀ ਅਜੀਤ ਪਵਾਰ ਨੂੰ 70 ਹਜਾਰ ਕਰੋੜ ਦੇ ਸਿੰਚਾਈ ਘੁਟਾਲੇ ਮਾਮਲੇ ਵਿਚ ਕਲੀਨ ਚਿੱਟ ਮਿਲ ਗਈ ਹੈ। ਇਹ ਕਲੀਨ ਚਿੱਟ ਮਹਾਰਾਸ਼ਟਰ ਦੀ ਐਂਟੀ-ਕਰੱਪਸ਼ਨ ਯੂਨਿਟ ਨੇ ਅਜੀਤ ਪਵਾਰ ਨੂੰ ਦਿੱਤੀ ਹੈ।

ਏਸੀਬੀ ਮੁਤਾਬਿਕ ਸਿਰਫ਼ 9 ਟੈਂਡਰਸ ਦੇ ਕੇਸਾਂ ਵਿਚ ਅਜੀਤ ਪਵਾਰ ਨੂੰ ਰਾਹਤ ਮਿਲੀ ਹੈ ਅਤੇ ਇਹ ਕੇਸ ਵਿਚ ਗਵਾਹ ਦੇ ਨਾ ਮਿਲਣ ਦੇ ਕਾਰਨ ਬੰਦ ਕਰ ਦਿੱਤੇ ਗਏ ਹਨ। ਇਸ ਬਾਰੇ ‘ਚ ਸ਼ਿਵਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕਰਕੇ ਇਸਨੂੰ ਸੱਤਾ ਦਾ ਖੇਡ ਘੋਸ਼ਿਤ ਕੀਤਾ ਹੈ। ਉਨ੍ਹਾਂ ਨੇ ਅਜੀਤ ਪਵਾਰ ਨੂੰ ਕਲੀਨ ਚਿੱਟ ਦੇਣ ਵਾਲੇ ਸ਼ਾਸਨਾਦੇਸ਼ ਦੀ ਪ੍ਰਤੀ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਵਾਹ-ਵਾਹ ਸੱਤਾ ਦਾ ਖੇਡ, ਹੁਣ ਪਤਾ ਲੱਗੂ ਕਿਉਂ ਹੋਇਆ ਇਹ ਮੇਲ, ਜਾਂਚ ਹੋਈ ਫੇਲ, ਨਾ ਲੈਣੀ ਪਈ ਕੋਈ ਬੇਲ।

ਦੱਸ ਦਈਏ ਕਿ ਮਹਾਰਾਸ਼ਟਰ ਦੇ ਦੂਜੀ ਵਾਰ ਉਪ ਮੁੱਖ ਮੰਤਰੀ ਬਣੇ ਅਜੀਤ ਪਵਾਰ ਉਤੇ ਸੈਂਕੜਿਆਂ ਕਰੋੜਾਂ ਦੇ ਸਿੰਚਾਈ ਘੁਟਾਲਿਆਂ ਦਾ ਦੋਸ਼ ਹੈ ਅਤੇ ਬੀਜੇਪੀ ਇਸ ਮੁੱਦੇ ਉਤੇ ਉਨ੍ਹਾਂ ਨੂੰ ਕਈ ਵਾਰ ਘੇਰਦੀ ਰਹੀ ਹੈ। ਉਨ੍ਹਾਂ ਹੀ ਨਹੀਂ ਐਮਐਸਸੀਬੀ ਘੁਟਾਲੇ ਵਿਚ ਈਡੀ ਨੇ ਐਨਸੀਪੀ ਪ੍ਰਮੁੱਖ ਸ਼ਰਦ ਪਵਾਰ ਅਤੇ ਅਜੀਤ ਪਵਾਰ ਸਮੇਤ 70 ਹੋਰ ਲੋਕਾਂ ਦੇ ਖਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ।