ਅਰਵਿੰਦ ਕੇਜਰੀਵਾਲ ਦਾ ਤੰਜ਼, "ਪੰਜਾਬ ਦੀ ਸਿੱਖਿਆ ਪ੍ਰਣਾਲੀ ਤੋਂ ਖੁਸ਼ ਲੋਕ ਕਾਂਗਰਸ ਨੂੰ ਵੋਟ ਦੇਣ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰਗਟ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਸੀ ਕਿ ਉਹ ਸਦੀਆਂ ਤੋਂ ਸੱਭਿਅਤਾ ਦਾ ਧੁਰਾ ਕਹੀ ਜਾਣ ਵਾਲੀ ਪੰਜਾਬ ਦੀ ਧਰਤੀ ’ਤੇ ਕਿਹੜੀ ਸਿੱਖਿਆ ਕ੍ਰਾਂਤੀ ਲਿਆਉਣਗੇ।

Pargat Singh and Arvind Kejriwal

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਇਕ ਬਿਆਨ ’ਤੇ ਤੰਜ਼ ਕੱਸਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖੁਸ਼ ਹਨ ਉਹ ਕਾਂਗਰਸ ਨੂੰ ਹੀ ਵੋਟ ਦੇਣ ਜਦਕਿ ਪੰਜਾਬ ਵਿਚ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਚਾਹੁਣ ਵਾਲੇ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਦੇਣ।

ਹੋਰ ਪੜ੍ਹੋ: ਸੁਬਰਾਮਨੀਅਮ ਸਵਾਮੀ ਨੇ ਜਾਰੀ ਕੀਤਾ ਮੋਦੀ ਸਰਕਾਰ ਦਾ ਰਿਪੋਰਟ ਕਾਰਡ, ਹਰ ਮੋਰਚੇ 'ਤੇ ਦੱਸਿਆ ਫੇਲ੍ਹ

ਦਰਅਸਲ ਪਰਗਟ ਸਿੰਘ ਨੇ ਬੀਤੇ ਦਿਨ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਪੁੱਛਿਆ ਸੀ ਕਿ ਉਹ ਸਦੀਆਂ ਤੋਂ ਸੱਭਿਅਤਾ ਦਾ ਧੁਰਾ ਕਹੀ ਜਾਣ ਵਾਲੀ ਪੰਜਾਬ ਦੀ ਧਰਤੀ ’ਤੇ ਕਿਹੜੀ ਸਿੱਖਿਆ ਕ੍ਰਾਂਤੀ ਲਿਆਉਣਗੇ। ਇਸ ਦੇ ਜਵਾਬ ਵਿਚ ਅਰਵਿੰਦ ਕੇਜਰੀਵਾਲ ਨੇ ਇਹ ਟਵੀਟ ਕੀਤਾ ਹੈ।

ਹੋਰ ਪੜ੍ਹੋ: ਟਿੱਕਰੀ ਬਾਰਡਰ 'ਤੇ ਜਾ ਰਹੇ ਕਿਸਾਨਾਂ ਨੂੰ ਟਰੱਕ ਨੇ ਮਾਰੀ ਟੱਕਰ, 20 ਫੁੱਟ ਤੱਕ ਘਸੀਟਿਆ, ਇਕ ਦੀ ਮੌਤ

ਅਰਵਿੰਦ ਕੇਜਰੀਵਾਲ ਨੇ ਲਿਖਿਆ, ‘ਪੰਜਾਬ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲ ਦੇਸ਼ ਵਿਚ ਸਭ ਤੋਂ ਵਧੀਆ ਹਨ, ਅਧਿਆਪਕ ਬਹੁਤ ਖੁਸ਼ ਹਨ। ਜਿਹੜੇ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖੁਸ਼ ਹਨ, ਉਹ ਕਾਂਗਰਸ ਨੂੰ ਹੀ ਵੋਟ ਦੇਣ। ਜੋ ਪੰਜਾਬ ਵਿਚ ਵੀ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਚਾਹੁੰਦੇ ਹਨ, ਉਹ ਸਾਨੂੰ ਵੋਟ ਦੇਣ’।

ਹੋਰ ਪੜ੍ਹੋ: UK ਦੀ ਰਿਪੋਰਟ 'ਚ ਖੁਲਾਸਾ, ਫਰਜ਼ੀ ਅਕਾਊਂਟ ਬਣਾ ਕੇ ਕੀਤੀ ਗਈ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼

ਪਰਗਟ ਸਿੰਘ ਨੇ ਕੇਜਰੀਵਾਲ ਨੂੰ ਕਿਹਾ ਸੀ ਕਿ ਪੰਜਾਬ ਵਿਚ ਪਹਿਲਾਂ ਹੀ ਸਿੱਖਿਆ ਵਿੱਚ ਕ੍ਰਾਂਤੀ ਆ ਚੁੱਕੀ ਹੈ। ਇਹ ਵੱਖਰੀ ਗੱਲ ਹੈ ਕਿ ਤੁਸੀਂ ਇਸ ਤੋਂ ਖੁੰਝ ਗਏ ਹੋ। ਇਹ ਗੱਲ ਵੀ ਸਮਝਣ ਵਾਲੀ ਹੈ ਕਿਉਂਕਿ ਦਿੱਲੀ ਵਾਲਿਆਂ ਨੂੰ ਪੰਜਾਬ ਆਉਣ ਦਾ ਸਮਾਂ ਚੋਣਾਂ ਵੇਲੇ ਹੀ ਮਿਲਦਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁਕਾਬਲੇ ਪੰਜਾਬ ਸਿੱਖਿਆ ਤੋਂ ਲੈ ਕੇ ਬੁਨਿਆਦੀ ਢਾਂਚੇ ਤੱਕ ਪਹਿਲੇ ਨੰਬਰ 'ਤੇ ਰਿਹਾ ਹੈ।