ਇਕ ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਜੀਜਾ ਸਾਲਾ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਜੀਜਾ-ਸਾਲੇ ਦੀ ਇਕ ਅਜਿਹੀ ਜੋੜੀ ਨੂੰ ਫੜਿਆ ਹੈ......
ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਿਸ ਨੇ ਜੀਜਾ-ਸਾਲੇ ਦੀ ਇਕ ਅਜਿਹੀ ਜੋੜੀ ਨੂੰ ਫੜਿਆ ਹੈ ਜਿਨ੍ਹਾਂ ਨੇ ਕੋਲਡ ਡਰਿੰਕ, ਚਾਕਲੇਟ ਅਤੇ ਮਿਨਰਲ ਵਾਟਰ ਦੇ ਡਿਸਟਰੀਬਿਊਟਰਾਂ ਦੇ ਨਾਲ ਧੋਖਾਧੜੀ ਕਰਦੇ ਹੋਏ ਉਨ੍ਹਾਂ ਦੇ ਮਾਲ ਨੂੰ ਘੱਟ ਮੁੱਲ ਵਿਚ ਵੇਚ ਕੇ ਇਕ ਕਰੋੜ ਰੁਪਏ ਕਮਾਏ ਅਤੇ ਅਪਣੇ ਪਿੰਡ ਚਲੇ ਗਏ। ਧੋਖਾਧੜੀ ਦੇ ਸ਼ਿਕਾਰ 10 ਡਿਸਟਰੀਬਿਊਟਰਾਂ ਨੇ ਪੁਲਿਸ ਵਿਚ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਦੱਖਣ-ਪੂਰਵ ਜਿਲ੍ਹੇ ਦੇ ਗੋਵਿੰਦਪੁਰੀ ਥਾਣੇ ਦੀ ਪੁਲਿਸ ਟੀਮ ਨੇ ਇਕ ਕਰੋੜ ਦੀ ਚੀਟਿੰਗ ਦੇ ਮਾਮਲੇ ਵਿਚ ਇਕ ਜੀਜੇ ਅਤੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ।
ਦੱਖਣ-ਪੂਰਵ ਜਿਲ੍ਹਾਂ ਪੁਲਿਸ ਡਿਪਟੀ ਕਮਿਸ਼ਨਰ ਵਿਸ਼ਵਾਲ ਨੇ ਦੱਸਿਆ ਕਿ ਪੁਲਿਸ ਟੀਮ ਨੇ 16 ਲੱਖ ਤੋਂ ਜ਼ਿਆਦਾ ਦਾ ਕੈਸ ਅਤੇ ਧੋਖਾਧੜੀ ਦੇ ਪੈਸੇ ਨਾਲ ਖਰੀਦੀ ਗਈ i-20 ਗੱਡੀ ਵੀ ਬਰਾਮਦ ਕੀਤੀ ਹੈ। ਦੋਨਾਂ ਤੋਂ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਤੀਹਾੜ ਜੇਲ੍ਹ ਭੇਜ ਦਿਤਾ ਹੈ। ਪੁਲਿਸ ਦੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਜੀਜੇ-ਸਾਲੇ ਵਿਚ ਸੁਸ਼ੀਲ ਅਤੇ ਰਾਜੇਸ਼ ਸ਼ਾਮਲ ਹਨ। ਰਾਜੇਸ਼ ਮੂਲਤ ਉਂਨਾਵ ਜਿਲ੍ਹੇ ਦਾ ਰਹਿਣ ਵਾਲਾ ਹੈ ਜਦੋਂ ਕਿ ਉਸ ਦਾ ਜੀਜਾ ਸੁਸ਼ੀਲ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿਚ ਰਹਿ ਰਿਹਾ ਸੀ।
ਇਨ੍ਹਾਂ ਦੇ ਵਿਰੁਧ 10 ਵੱਖ-ਵੱਖ ਹੋਲਸੇਲ ਅਤੇ ਵੱਡੇ ਡਿਸਟਰੀਬਿਊਟਰਾਂ ਨੇ ਲਗ-ਭਗ ਇਕ ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਗੋਵਿੰਦਪੁਰੀ ਪੁਲਿਸ ਨੂੰ ਦਿਤੀ ਸੀ। ਇਸ ਹੋਲਸੇਲਰਾਂ ਵਿਚ ਕੋਲਡ ਡਰਿੰਕ, ਚਾਕਲੇਟ, ਮਿਨਰਲ ਵਾਟਰ ਆਦਿ ਨਾਲ ਜੁੜੇ ਡਿਸਟਰੀਬਿਊਸ਼ਨ ਦਾ ਬਿਜਨੇਸ ਕਰਨ ਵਾਲੇ ਸ਼ਾਮਲ ਹਨ।