ਗੁਜਰਾਤ ਸਰਕਾਰ ਨੇ ਪੇਂਡੂ ਖੇਤਰਾਂ ਦੇ 625 ਕਰੋੜ ਦੇ ਬਿਜਲੀ ਬਿਲ ਕੀਤੇ ਮੁਆਫ਼
ਗੁਜਰਾਤ ਦੀ ਵਿਜੇ ਰੁਪਾਨੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਗ੍ਰਾਮੀਣ ਖੇਤਰਾਂ ਵਿਚ ਰਹਿਣ ਵਾਲੇ 6 ਲੱਖ ਉਪਭੋਗਤਾਵਾਂ ਦਾ 625 ਕਰੋੜ ਰੁਪਏ ਦਾ...
ਗੁਜਰਾਤ (ਭਾਸ਼ਾ) : ਗੁਜਰਾਤ ਦੀ ਵਿਜੇ ਰੁਪਾਨੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਗ੍ਰਾਮੀਣ ਖੇਤਰਾਂ ਵਿਚ ਰਹਿਣ ਵਾਲੇ 6 ਲੱਖ ਉਪਭੋਗਤਾਵਾਂ ਦਾ 625 ਕਰੋੜ ਰੁਪਏ ਦਾ ਬਕਾਇਆ ਬਿਜਲੀ ਬਿਲ ਮੁਆਫ਼ ਕਰਨ ਦਾ ਐਲਾਨ ਕੀਤਾ। ਇਕਮੁਕਤ ਸਮਾਧਾਨ ਯੋਜਨਾ ਦੇ ਅਧੀਨ ਇਹ ਬਕਾਇਆ ਮੁਆਫ਼ ਕੀਤਾ ਗਿਆ ਹੈ। ਰਾਜਕੋਟ ਜਿਲ੍ਹੇ ਦੀ ਸਜਦਨ ਵਿਧਾਨ ਸਭਾ ਸੀਟ ਉਤੇ 20 ਦਸੰਬਰ ਨੂੰ ਹੋਣ ਵਾਲੀਂਆਂ ਉਪਚੋਣਾਂ ਤੋਂ ਪਹਿਲਾਂ ਗੁਜਰਾਤ ਸਰਕਾਰ ਦਾ ਇਹ ਐਲਾਨ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਅਤੇ ਛਤੀਸ਼ਗੜ੍ਹ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਗਏ ਵਾਅਦੇ ਦੇ ਅਨੁਰੂਪ ਵਿਚ ਇਕ ਦਿਨ ਪਹਿਲਾਂ ਹੀ ਕਿਸਾਨੀ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਇਕ ਦਿਨ ਬਾਅਦ ਗੁਜਰਾਤ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਗਾਂਧੀਨਗਰ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਜਰਾਤ ਦੇ ਬਿਜਲੀ ਮੰਤਰੀ ਸੌਰਭ ਪਟੇਲ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦਾ ਲਾਭ ਉਹਨਾਂ ਲੋਕਾਂ ਨੂੰ ਵੀ ਮਿਲੇਗਾ ਜਿਨ੍ਹਾਂ ਦੇ ਵਿਰੁੱਧ ਬਿਜਲੀ ਚੋਰੀ ਕਰਨ ਦੇ ਮੁਕੱਦਮੇ ਦਰਜ ਹਨ। ਅਤੇ ਉਹਨਾਂ ਦੇ ਬਿਜਲ ਕਨੈਕਸ਼ਨ ਕੱਟ ਦਿਤੇ ਹਨ। ਇਸ ਯੋਜਨਾ ਦੇ ਤਹਿਤ ਗ੍ਰਾਮੀਣ ਖੇਤਰਾਂ ਵਿਚ ਰਹਿਣ ਵਾਲੇ ਲੋਕ ਕੇਵਲ 500 ਰੁਪਏ ਦਾ ਭੁਗਤਾਨ ਕਰਕੇ ਬਿਜਲੀ ਕਨੈਕਸ਼ਨ ਵਾਪਸ ਲੈ ਸਕਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਬਿਜਲੀ ਬਿਲਾਂ ਦਾ ਭੁਗਤਾਨ ਸਹੀ ਸਮੇਂ ਨਾ ਕਰਨ ਨੂੰ ਲੈ ਕਿ ਅਸੀਂ ਗ੍ਰਾਮੀਣ ਖੇਤਰਾਂ ਵਿਚ ਲਗਪਗ 6.20 ਲੱਖ ਲੋਕਾਂ ਦੇ ਬਿਜਲੀ ਕਨੈਕਸ਼ਨ ਕੱਟੇ ਹਨ।
ਇਹਨਾਂ ਬਿਜਲੀ ਬਿਲਾਂ ਦੀ ਬਕਾਇਆ ਰਾਸ਼ੀ ਕਰੀਬ 625 ਕਰੋੜ ਰੁਪਏ ਹੈ। ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬਕਾਇਆ ਬਿਲਾਂ ਦੀ ਇਹ ਰਾਸ਼ੀ ਮੁਆਫ ਕਰ ਦਿਤੀ ਜਾਵੇਗੀ।