ਮੋਦੀ ਨੂੰ ਹਟਾ ਕੇ ਯੋਗੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਉੱਠੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਹਰ ਮਿਲਣ ਤੋਂ ਬਾਅਦ ਉੱਤਰਪ੍ਰਦੇਸ਼ ਵਿੱਚ ਨਰਿੰਦਰ ਮੋਦੀ....

Modi with Yogi

ਨਵੀਂ ਦਿੱਲੀ (ਭਾਸ਼ਾ) : ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਹਰ ਮਿਲਣ ਤੋਂ ਬਾਅਦ ਉੱਤਰਪ੍ਰਦੇਸ਼ ਵਿੱਚ ਨਰਿੰਦਰ ਮੋਦੀ ਦੀ ਮੁਖਾਲਫਤ ਸ਼ੁਰੂ ਹੋ ਗਈ ਹੈ ਅਤੇ ਇਸ ਮੁਖਾਲਫਤ ਦਾ ਢੋਲ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਅਦਿਤਿਆਨਾਥ ਦੇ ਸਮਰਥਕਾਂ ਵੱਜੋਂ ਵਜਾਇਆ ਜਾ ਰਿਹਾ ਹੈ । ਦਰਅਸਲ ਉੱਤਰ ਪ੍ਰਦੇਸ਼ ਨਵ ਨਿਰਮਾਣ ਸੈਨਾ ਵੱਲੋਂ ਇੱਕ ਪੋਸਟਰ ਰੀਲੀਜ਼ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੁੰਮਲੇਬਾਜ਼ ਕਿਹਾ ਹੈ ਅਤੇ ਯੋਗੀ ਨੂੰ ਹਿੰਦੂਤਵ ਦਾ ਬ੍ਰਾਂਡ ਦੱਸਿਆ ਹੈ।

ਇਸ ਪੋਸਟਰ ਨੂੰ ਬਣਵਾਉਣ ਵਾਲੇ ਅਮਿਤ ਜਾਨੀ ਨੇ ਨਰੇਂਦਰ ਮੋਦੀ 'ਤੇ ਸ਼ਬਦੀ ਹੱਲਾ ਬੋਲਦੇ ਹੋਏ ਕਿਹਾ ਕਿ ਮੋਦੀ ਆਪਣੇ ਵੱਲੋਂ ਕੀਤੇ ਗਏ ਹਿੰਦੂਤਵ ਸੁਰੱਖਿਆ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ। ਜਾਨੀ ਨੇ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਦਿਤਿਆਨਾਥ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਫਰਵਰੀ ਵਿਚ ਧਾਰਮਿਕ ਸੰਮੇਲਨ ਐਲਾਨ ਕਰੇਗਾ ਕਿ ਜੇਕਰ ਯੋਗੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਹੀਂ ਬਣਾਇਆ ਗਿਆ ਸੀ ਤਾਂ ਹਿੰਦੂ ਭਾਜਪਾ ਲਈ ਵੋਟ ਨਹੀਂ ਪਾਉਣਗੇ।

ਦੱਸ ਦੇਈਏ ਕਿ ਬੀਤੇ ਦਿਨੀ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਸਰਕਾਰ ਨੂੰ ਕਰਾਰੀ ਹਾਰ ਮਿਲੀ ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਹਿੰਦੂਤਵ ਦੀ ਢਾਲ ਬਣਾ ਚੋਣ ਪ੍ਰਚਾਰ ਕਰਨ ਵਾਲੇ ਮੋਦੀ ਹੁਣ ਆਪਣੀ ਸਾਖ ਬਚਾਉਣ ਲਈ ਕਿਹੜਾ ਨਵਾਂ ਪੱਤਾ ਖੇਡਣਗੇ।