ਸੰਜਲੀ ਕਤਲਕਾਂਡ : ਭਰਾ ਹੀ ਨਿਕਲਿਆ ਕਾਤਲ, ਛੇ ਮਹੀਨੇ ਤੋਂ ਬਣਾ ਰਿਹਾ ਯੋਜਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਆਗਰਾ 'ਚ 18 ਦਸੰਬਰ ਨੂੰ ਪਟਰੌਲ ਪਾ ਕੇ ਜਿੰਦਾ ਸਾੜੀ ਗਈ ਵਿਦਿਆਰਥਣ ਸੰਜਲੀ ਕਤਲਕਾਂਡ ਦਾ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ...

Sanjali and Brother

ਆਗਰਾ : (ਭਾਸ਼ਾ) ਯੂਪੀ ਦੇ ਆਗਰਾ 'ਚ 18 ਦਸੰਬਰ ਨੂੰ ਪਟਰੌਲ ਪਾ ਕੇ ਜਿੰਦਾ ਸਾੜੀ ਗਈ ਵਿਦਿਆਰਥਣ ਸੰਜਲੀ ਕਤਲਕਾਂਡ ਦਾ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਦੀ ਮੰਨੀਏ ਤਾਂ ਸੰਜਲੀ ਦੇ ਤਾਏ ਦਾ ਮੁੰਡਾ ਯੋਗੇਸ਼ ਇਕ ਸਾਈਕੋ ਕਾਤਲ ਸੀ। ਯੋਗੇਸ਼ ਪਿਛਲੇ 6 ਮਹੀਨੇ ਤੋਂ ਸੰਜਲੀ ਨੂੰ ਮਾਰਨ ਲਈ ਹਰ ਰੋਜ਼ ਨਵੀਂ ਯੋਜਨਾ ਬਣਾਉਂਦਾ ਸੀ। ਇਸ ਦੇ ਲਈ ਉਸਨ ਅਪਣੇ ਮਾਮਾ ਦੇ ਮੁੰਡੇ ਵਿਜੇ ਅਤੇ ਵਿਜੇ ਦੀ ਭੈਣ ਦਾ ਦਿਓਰ ਅਕਾਸ਼ ਸ਼ਾਮਿਲ ਕੀਤਾ ਸੀ।

ਐਸਐਸਪੀ ਨੇ ਇਸ ਘਟਨਾ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਜਾਂਚ ਪੜਤਾਲ ਵਿਚ ਪਤਾ ਚਲਿਆ ਕਿ ਯੋਗੇਸ਼ ਕ੍ਰਾਈਮ ਪੈਟਰੋਲ ਸੀਰੀਅਲ ਵੇਖ ਕੇ ਰੋਜ਼ ਨਵੇਂ - ਨਵੇਂ ਪਲਾਨ ਬਣਾਉਂਦਾ ਸੀ। ਪੁਲਿਸ ਨੇ ਦੱਸਿਆ ਕਿ ਕ੍ਰਾਈਮ ਸੀਨ ਦੇਖਣ ਵਿਚ ਅਜਿਹਾ ਲਗਿਆ ਕਿ ਘਟਨਾ ਸੀਰੀਅਲ ਦੀ ਤਰ੍ਹਾਂ ਘਟਿਤ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਯੋਗੇਸ਼ ਕ੍ਰਾਈਮ ਸ਼ੋਅ ਦੇਖਣ ਦਾ ਸ਼ੌਕੀਨ ਸੀ। ਯੋਗੇਸ਼ ਨੇ ਹੱਤਿਆ ਦੀ ਸਾਜ਼ਿਸ਼ ਛੇ ਮਹੀਨੇ ਪਹਿਲਾਂ ਹੀ ਬਣਾ ਲਈ ਸੀ। ਇਸ ਕਾਰਨ ਉਹ ਲਗਾਤਾਰ ਹਰ ਪੱਖ 'ਤੇ ਵਿਚਾਰ ਕਰ ਰਿਹਾ ਸੀ।

ਹੱਤਿਆ ਵਿਚ ਬਾਹਰੀ ਵਿਅਕਤੀ ਦੀ ਮਦਦ ਲੈਣ ਨਾਲ ਨੁਕਸਾਨ ਹੋ ਸਕਦਾ ਸੀ। ਇਸ ਲਈ ਉਸਨੇ ਅਪਣੇ ਮਾਮੇ ਦੇ ਮੁੰਡੇ ਜਗਦੀਸ਼ ਪੂਰਾ ਨਿਵਾਸੀ ਵਿਜੇ ਅਤੇ ਭੈਣ ਦੇ ਦਿਓਰ ਸ਼ਾਸਤਰੀਪੁਰਮ ਨਿਵਾਸੀ ਅਕਾਸ਼ ਨੂੰ ਨਾਲ ਲਿਆ ਸੀ। ਯੋਗੇਸ਼ ਨੇ ਦੋਨਾਂ ਨੂੰ 15 -15 ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰ ਅਪਣੇ ਨਾਲ ਸ਼ਾਮਲ ਕਰ ਲਿਆ ਸੀ। ਯੋਗੇਸ਼ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਕੁੱਝ ਦਿਨ ਪਹਿਲਾਂ ਅਪਣੇ ਮੋਬਾਈਲ ਫ਼ੋਨ ਤੋਂ ਗੱਲ ਕਰਨਾ ਬੰਦ ਕਰ ਦਿਤਾ ਸੀ। ਨਾਲ ਹੀ ਸੰਜਲੀ ਦੀ ਪਹਿਚਾਣ ਲਈ ਅਪਣੇ ਸਾਥੀਆਂ ਨੂੰ ਯੋਗੇਸ਼ ਨੇ ਡੇਢ ਮਹੀਨੇ ਪਹਿਲਾਂ ਸੰਜਲੀ ਨੂੰ ਰੋਕ ਕੇ ਉਸ ਦੀ ਫੋਟੋ ਖਿੱਚੀ ਸੀ ਜੋ ਪੁਲਿਸ ਨੂੰ ਮੋਬਾਈਲ ਵਿਚ ਮਿਲੀ ਹੈ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਯੋਗੇਸ਼ ਨੇ ਨਵੀਂ ਸਿਮ ਉਥੇ ਹੀ ਤੋਡ਼ ਕੇ ਸੁੱਟ ਦਿਤੀ ਸੀ ਅਤੇ ਫਿਰ ਮੋਬਾਈਲ ਵੀ ਸਾਥੀਆਂ ਨੂੰ ਨਸ਼ਟ ਕਰਨ ਲਈ ਦੇ ਦਿਤਾ ਸੀ। ਯੋਗੇਸ਼ ਨੇ ਸਾਥੀਆਂ ਨੂੰ ਪੈਸੇ ਵੀ ਨਹੀਂ ਦਿਤੇ ਸਨ ਅਤੇ ਕਿਰਾਵਲੀ ਮਿਲਣ ਦੀ ਕਹਿ ਕੇ ਉਥੇ ਨਹੀਂ ਪਹੁੰਚਿਆ ਸੀ। ਯੋਗੇਸ਼ ਨੇ ਵਾਰਦਾਤ ਦੇ ਸਮੇਂ ਅਪਣੇ ਮੁੰਹ 'ਤੇ ਰੁਮਾਲ ਅਤੇ ਫ਼ਿਰ ਹੈਲਮੈਟ ਲਗਾਇਆ ਸੀ ਤਾਕਿ ਕਿਸੇ ਕੀਮਤ 'ਤੇ ਉਸ ਦੀ ਪਹਿਚਾਣ ਸਾਹਮਣੇ ਨਾ ਆ ਸਕੇ। ਘਟਨਾ ਦੇ ਦੌਰਾਨ ਤਿੰਨਾਂ ਨੇ ਮੁੰਹ ਤੋਂ ਇਕ ਸ਼ਬਦ ਵੀ ਨਹੀਂ ਬੋਲਿਆ। ਤਾਕਿ ਕਿਸੇ ਦੀ ਅਵਾਜ਼ ਦਾ ਸਬੂਤ ਵੀ ਨਾ ਮਿਲ ਸਕੇ।

ਪੁਲਿਸ ਨੇ ਦੱਸਿਆ ਕਿ ਯੋਗੇਸ਼ ਖੇਰਾਗੜ੍ਹ ਦੇ ਇਕ ਦੋਸਤ ਤੋਂ ਬਾਈਕ ਮੰਗ ਕੇ ਲਿਆਇਆ ਸੀ ਅਤੇ ਇਸ ਬਾਈਕ ਦੀ ਵਰਤੋਂ ਵਾਰਦਾਤ ਵਿਚ ਕੀਤਾ ਸੀ। ਬਾਈਕ ਵਿਚ ਤਿੰਨ ਸੌ ਦਾ ਪਟਰੌਲ ਪਵਾਇਆ ਸੀ ਅਤੇ ਉਸੀ ਬਾਈਕ ਤੋਂ ਨਿਕਲ ਕੇ ਵਾਰਦਾਤ ਦੀ ਘਟਨਾ ਨੂੰ ਅੰਜਾਮ ਦਿਤਾ। ਵਾਰਦਾਤ ਦੇ ਤੁਰਤ ਬਾਅਦ ਤਿੰਨਾਂ ਸੁੰਨਸਾਨ ਇਲਾਕੇ ਵਿਚ ਗਏ ਅਤੇ ਕਪੜੇ ਉਤੇ ਪਟਰੌਲ ਪਾ ਕੇ ਅੱਗ ਲਗਾ ਦਿਤੀ।

ਨਵੇਂ ਕਪੜੇ ਪਾ ਕਰ ਘਰ ਪਹੁੰਚ ਗਏ। ਪੁਲਿਸ ਨੂੰ ਉਸ ਦੀ ਹਰਕਤਾਂ 'ਤੇ ਜਦੋਂ ਸ਼ੱਕ ਹੋਇਆ ਤਾਂ ਪੁਲਿਸ ਨੇ ਉਸ ਦਾ ਮੋਬਾਈਲ ਚੈਕ ਕੀਤਾ। ਮੋਬਾਈਲ ਤੋਂ ਬਹੁਤ ਕੁੱਝ ਡਿਲੀਟ ਮਿਲਿਆ। ਯੋਗੇਸ਼ ਨੂੰ ਲਗਿਆ ਕਿ ਹੁਣ ਉਸ ਦਾ ਭੇਦ ਖੁੱਲ੍ਹ ਜਾਵੇਗਾ ਤਾਂ ਯੋਗੇਸ਼ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਯੋਗੇਸ਼ ਦੇ ਜ਼ਹਿਰ ਖਾਣ 'ਤੇ ਪੁਲਿਸ ਦਾ ਸ਼ੱਕ ਯਕਿਨ ਵਿਚ ਬਦਲ ਗਿਆ। ਭੇਦ ਖੁੱਲ੍ਹਣ ਤੋਂ ਬਾਅਦ ਬਦਨਾਮੀ ਦੇ ਡਰ ਨਾਲ ਯੋਗੇਸ਼ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ।