ਦਿੱਲੀ ‘ਚ ਧੁੰਦ ਅਤੇ ਕੋਹਰੇ ਦਾ ਕਹਿਰ, 50 ਫਲਾਇਟਾਂ ‘ਤੇ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਠੰਡ ਦਾ ਕਹਿਰ.....

Delhi Airport

ਨਵੀਂ ਦਿੱਲੀ (ਭਾਸ਼ਾ): ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ। ਕੜਾਕੇ ਦੀ ਠੰਡ ਦੇ ਨਾਲ ਕੋਹਰਾ ਅਤੇ ਦਿੱਲੀ ਵਿਚ ਫੈਲੀ ਹੋਈ ਧੁੰਦ ਲੋਕਾਂ ਦੇ ਜੀਵਨ ਨੂੰ ਮੁਸ਼ਕਲ ਕਰ ਰਹੀ ਹੈ। ਧੁੰਦ ਅਤੇ ਕੋਹਰੇ ਦੇ ਕਾਰਨ ਮੰਗਲਵਾਰ ਸਵੇਰੇ ਰਾਜਧਾਨੀ ਦਿੱਲੀ ਵਿਚ ਜਹਾਜ਼ ਸੇਵਾ ਉਤੇ ਬ੍ਰੈਕ ਲਗਾਉਣਾ ਪਿਆ। ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਰਵਾਨਾ ਹੋਣ ਵਾਲੇ ਸਾਰੇ ਜਹਾਜ਼ਾਂ ਦੀ ਉਡ਼ਾਨ ਨੂੰ ਇਕ ਘੰਟੇ ਤੱਕ ਰੋਕ ਦਿਤਾ ਗਿਆ ਹੈ। ਦਿੱਲੀ ਵਿਚ ਧੁੰਦ ਦੀ ਵਜ੍ਹਾ ਨਾਲ ਕਰੀਬ 45 ਫਲਾਇਟਾਂ ਦੇ ਸਮੇਂ ਨੂੰ ਬਦਲਿਆ ਗਿਆ ਹੈ, ਜਦੋਂ ਕਿ 5 ਹੋਰ ਫਲਾਇਟਾਂ ਨੂੰ ਡਾਇਵਰਟ ਕੀਤਾ ਗਿਆ ਹੈ।

ਦਿੱਲੀ ਏਅਰਪੋਰਟ ਉਤੇ ਮੰਗਲਵਾਰ ਸਵੇਰੇ ਵਿਜੀਬਿਲਟੀ 50 ਮੀਟਰ ਤੱਕ ਰਹੀ, ਇਹੀ ਕਾਰਨ ਰਿਹਾ ਕਿ ਕਈ ਫਲਾਇਟਾਂ ਨੂੰ ਰੱਦ ਕਰਨਾ ਪਿਆ। ਦੱਸ ਦਈਏ ਕਿ ਐਤਵਾਰ ਤੋਂ ਹੀ ਦਿੱਲੀ ਦੇ ਤਾਪਮਾਨ ਵਿਚ ਗਿਰਾਵਟ ਦਰਜ਼ ਕੀਤੀ ਜਾ ਰਹੀ ਹੈ, ਮੰਗਲਵਾਰ ਨੂੰ ਦਿੱਲੀ ਦਾ ਹੇਠਲਾ ਤਾਪਮਾਨ 6 ਡਿਗਰੀ ਤੱਕ ਦਰਜ਼ ਕੀਤਾ ਗਿਆ। ਸਿਰਫ਼ ਕੋਹਰਾ ਅਤੇ ਠੰਡ ਹੀ ਨਹੀਂ ਸਗੋਂ ਰਾਜਧਾਨੀ ਉਤੇ ਧੁੰਦ ਦੀ ਚਾਦਰ ਵੀ ਚਿੰਮੜੀ ਹੋਈ ਹੈ। ਦਿੱਲੀ ਦੀ ਹਵਾ ਗੁਣਵੱਤਾ ਵਿਚ ਵੀ ਗਿਰਾਵਟ ਦਰਜ਼ ਕੀਤੀ ਗਈ ਹੈ। ਕੇਂਦਰੀ ਪ੍ਰਦੂਸ਼ਣ ਕਾਬੂ ਬੋਰਡ (CPCB)  ਦੇ ਅਨੁਸਾਰ ਰਾਜਧਾਨੀ ਦਾ AQI ਇਸ ਸਮੇਂ ਗੰਭੀਰ ਪੱਧਰ ਉਤੇ ਹੈ।

ਹਵਾ ਦੀ ਗੁਣਵੱਤਾ 448 ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਦੀਆਂ ਮੰਨੀਏ ਤਾਂ ਅਗਲੇ ਕਰੀਬ 1 ਹਫ਼ਤੇ ਤੱਕ ਰਾਜਧਾਨੀ ਵਿਚ ਅਜਿਹਾ ਹੀ ਮੌਸਮ ਰਹੇਗਾ। ਇਸ ਦੌਰਾਨ ਹਵਾ ਕਾਫ਼ੀ ਹੌਲੀ ਰਫ਼ਤਾਰ ਨਾਲ ਚੱਲੇਗੀ ਅਤੇ ਤਾਪਮਾਨ ਵੀ ਕਾਫ਼ੀ ਘੱਟ ਰਹੇਗਾ। ਦੱਸ ਦਈਏ ਕਿ ਦਿੱਲੀ ਦੇ ਮੌਸਮ ਨੂੰ ਦੇਖਦੇ ਹੋਏ ਰਾਜਧਾਨੀ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੇ ਉਸਾਰੀ ਕਾਰਜ ਅਤੇ ਹੋਰ ਉਦਯੋਗਕ ਗਤੀਵਿਧੀਆਂ ਉਤੇ ਰੋਕ ਲਗਾ ਦਿਤੀ ਗਈ ਹੈ।

26 ਦਸੰਬਰ ਤੋਂ ਬਾਅਦ ਮੌਸਮ ਦੇ ਹਾਲਾਤ ਦੇਖ ਇਸ ਉਸਾਰੀ ਕੰਮਾਂ ਉਤੇ ਕੋਈ ਹੋਰ ਫੈਸਲਾ ਲਿਆ ਜਾਵੇਗਾ। ਧਿਆਨ ਯੋਗ ਹੈ ਕਿ ਰਾਜਧਾਨੀ ਦਿੱਲੀ ਵਿਚ ਲੰਬੇ ਸਮੇਂ ਤੋਂ ਹਵਾ ਗੁਣਵੱਤਾ ਵਿਚ ਗਿਰਾਵਟ ਦਰਜ਼ ਕੀਤੀ ਗਈ ਹੈ। ਦਿਵਾਲੀ ਤੋਂ ਬਾਅਦ ਹੀ ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਮੱਸਿਆ ਬਣੀ ਹੋਈ ਹੈ।