ਪੰਜਾਬ ਦੇ ਕਈ ਇਲਾਕਿਆਂ 'ਚ ਠੰਡ ਨੇ ਕੱਢੇ ਵੱਟ, ਕੋਹਰੇ ਕਰਕੇ ਵੱਖ-2 ਥਾਈਂ ਵਾਪਰੇ ਹਾਦਸੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੱਛਲੇ ਦਿਨੀਂ ਪਹਾੜਾਂ 'ਚ ਹੋਈ ਬਰਫਬਾਰੀ ਦੇ ਚੱਲਦੇ ਕਈ ਮੈਦਾਨੀ ਇਲਾਕਿਆਂ 'ਚ ਠੰਡ ਨੇ ਸਭ ਦੇ ਵੱਟ ਕੱਢੇ ਹੋਏ ਹਨ। ਅਜਿਹੇ 'ਚ ਪੰਜਾਬ 'ਚ ਸੀਤ ਲਹਿਰ ...

ਪੰਜਾਬ 'ਚ ਪਈ ਕੜਾਕੇ ਦੀ ਠੰਡ

ਚੰਡੀਗੜ੍ਹ (ਭਾਸ਼ਾ) : ਪਿੱਛਲੇ ਦਿਨੀਂ ਪਹਾੜਾਂ 'ਚ ਹੋਈ ਬਰਫਬਾਰੀ ਦੇ ਚੱਲਦੇ ਕਈ ਮੈਦਾਨੀ ਇਲਾਕਿਆਂ 'ਚ ਠੰਡ ਨੇ ਸਭ ਦੇ ਵੱਟ ਕੱਢੇ ਹੋਏ ਹਨ। ਅਜਿਹੇ 'ਚ ਪੰਜਾਬ 'ਚ ਸੀਤ ਲਹਿਰ ਨੇ ਜ਼ੋਰ ਫੜਿਆ ਹੋਇਆ ਹੈ। ਕਈ ਥਾਵਾਂ ਤੇ ਕੋਹਰੇ ਕਰ ਕੇ ਭਿਆਨਕ ਹਾਦਸੇ ਵੀ ਦੇਖਣ ਨੂੰ ਮਿਲ ਰਹੇ ਹਨ। ਕੋਹਰੇ ਕਰਕੇ ਪਟਿਆਲਾ ਦੇ ਪਿੰਡ ਸਰਾਏ ਬੰਜਾਰਾ ਨੇੜੇ ਹਾਦਸਾ ਵਾਪਰਿਆ, ਜਿਸ 'ਚ ਦਰਜਨ ਤੋ ਵੱਧ ਗੱਡੀਆਂ ਆਪਸ 'ਚ ਭਿੜ ਗਈਆਂ। ਇਸ ਘਟਨਾ ਤੋਂ ਬਾਅਦ ਰੋਡ ‘ਤੇ ਜਾਮ ਲੱਗ ਗਿਆ ਅਤੇ ਲੋਕਾ ਨੂੰ ਜਾਮ ਚੋਂ ਨਿਕਲਣ ਲਈ ਕਾਫ਼ੀ ਮੁਸ਼ਕਤ ਕਰਨੀ ਪਈ ।

ਇਸ ਤੋਂ ਇਲਾਵਾ ਖੰਨਾ ‘ਚ ਵੀ ਅਜਿਹਾ ਹੀ ਹਾਦਸਾ ਹੋ ਗਿਆ ਹੈ। ਸੰਘਣੀ ਧੁੰਦ ਦੇ ਕਾਰਨ ਖੰਨਾ ਦੇ ਪਿੰਡ ਕੋਢੀ ਨੇੜੇ ਦੋ ਬੱਸਾਂ ਦੀ ਕਾਰ ਨਾਲ ਟੱਕਰ ਹੋਣ ਉਪਰੰਤ ਇਕ ਦਰਜਨ ਦੇ ਕਰੀਬ ਵਾਹਨਾਂ ਦੀ ਟੱਕਰ ਹੋ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਸ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ‘ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਤਾਪਮਾਨ ‘ਚ ਵੱਡੀ ਮਾਤਰਾ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਠੰਢੀਆਂ ਹਵਾਵਾਂ ਚੱਲਣ ਨਾਲ ਠੰਡ ਹੋਰ ਵਧੇਗੀ।