ਹੁਣ ਮਸ਼ਹੂਰ ਰੈਪਰ Raftaar ਨੇ CAA ਵਿਰੁੱਧ ਦਿੱਤਾ ਵੱਡਾ ਬਿਆਨ, ਕਿਹਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਦੇ ਕਈ ਸ਼ਟਾਰ ਵੀ ਕਰ ਚੁੱਕੇ ਹਨ CAA ਦਾ ਵਿਰੋਧ

photo

ਨਵੀਂ ਦਿੱਲੀ : ਮਸ਼ਹੂਰ  ਹਿੰਦੀ-ਪੰਜਾਬੀ ਰੈਪਰ ਰਫਤਾਰ ਵੀ ਹੁਣ ਸੀਏਏ ਦੇ ਵਿਰੋਧ ਵਿਚ ਖੁਲ੍ਹ ਕੇ ਸਾਹਮਣੇ ਆਏ ਹਨ। ਮੀਡੀਆ ਰਿਪੋਰਟਾ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਮੈ ਆਪਣੇ ਬਾਡੀਗਾਰਡ ਖਾਤਰ ਸੀਨੇ 'ਤੇ ਗੋਲੀ ਖਾ ਲੈਵਾਂਗਾ ਪਰ ਦੇਸ਼ ਤੋਂ ਬਾਹਰ ਨਹੀਂ ਜਾਣ ਦੇਵਾਂਗਾ ।

ਰਿਪੋਰਟ ਅਨੁਸਾਰ ਉਨ੍ਹਾਂ ਨੇ ਆਪਣੇ ਭਵਿੱਖ ਨੂੰ ਲੈ ਚਿੰਤਾ ਨਹੀਂ ਹੈ ਇਕ ਲਾਈਵ ਵੀਡੀਓ ਵਿਚ ਉਨ੍ਹਾਂ ਨੇ ਕਿਹਾ ਕਿ'' ਇਕ ਗੱਲ ਬਿਲਕੁਲ ਸਾਫ਼ ਕਰ ਦੇਵਾਂ ਕਿ ਚਾਹੇ ਕੱਲ੍ਹ ਨੂੰ ਭਵਿੱਖ ਚੱਲੇ ਜਾਂ ਨਾਂ ਚੱਲੇ ਕੋਈ ਪਰੇਸ਼ਾਨੀ ਨਹੀਂ। ਇੰਨਾ ਕਮਾ ਲਿਆ ਹੈ ਕਿ ਅਖੀਰ ਤੱਕ ਭੁੱਖਾ ਨਹੀਂ ਮਰਾਂਗਾ''। ਰਫ਼ਤਾਰ ਨੇ ਆਪਣੇ ਬਾਡੀਗਾਰਡ ਨੂੰ ਸਟੇਜ 'ਤੇ ਬੁਲਾ ਕੇ ਕਿਹਾ ਕਿ ਇਸ ਦਾ ਨਾਮ ਅਰਸ਼ਦ ਹੈ ਅਤੇ ਇਹ ਮੇਰਾ ਅਜਿਹਾ ਧਿਆਨ ਰੱਖਦਾ ਹੈ ਕਿ ਕੋਈ ਧੱਕਾ ਵੀ ਨਹੀਂ ਮਾਰ ਸਕਦਾ। ਜੇਕਰ ਇਸ ਨੂੰ ਕੋਈ ਦੇਸ਼ ਤੋਂ ਕੱਢਣ ਦੀ ਗੱਲ ਕਰੇਗਾ ਤਾਂ ਮੈ ਸਾਹਮਣੇ ਗੋਲੀ ਖਾਵਾਂਗਾ''।

ਸੀਏਏ ਦਾ ਵਿਰੋਧ ਕਰਦੇ ਹੋਏ ਰੈਪਰ ਕਾਫ਼ੀ ਗੰਭੀਰ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ''ਚਾਹੇ ਹਿੰਦੂ ਹੈ, ਸਿੱਖ ਹੈ,ਈਸਾਈ ਹੈ ਜਾਂ ਮੁਸਲਮਾਨ ਹੈ ਸਾਰੇ ਸਾਡੇ ਭਾਈ ਹਨ। ਮੈ ਕਿਸੇ ਨੂੰ ਵੀ ਦੇਸ਼ ਤੋਂ ਬਾਹਰ ਨਹੀਂ ਜਾਣ ਦੇਵਾਂਗਾ''। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਜੋ ਵੀ ਮੇਰੇ ਭਵਿੱਖ ਦਾ ਹੋਵੇਗਾ ਉਹ ਤੁਸੀ ਖੁਦ ਵੇਖ ਲੈਣਾ, ਮੈਨੂੰ ਕੋਈ ਪਰਵਾਹ ਨਹੀਂ ਹੈ।

 ਦੱਸ ਦਈਏ  ਨਾਗਰਿਕਤਾ ਸੋਧ ਬਿਲ ਦਾ ਫਰਹਾਨ ਅਖਤਰ, ਆਲੀਆ ਭੱਟ,ਅਨੁਰਾਗ ਕਸ਼ਯਪ ਸਮੇਤ ਕਈ ਬਾਲੀਵੁੱਡ ਸਟਾਰ ਵੀ ਵਿਰੋਧ ਕਰ ਚੁੱਕੇ ਹਨ। ਦੇਸ਼ ਭਰ ਵਿਚ ਵੀ ਕਈ ਥਾਵਾਂ 'ਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮੁਜ਼ਹਾਰੇ ਹੋ ਰਹੇ ਹਨ।