ਜੇਬਾਂ ਕੱਟ-ਕੱਟ ‘ਥਾਣੇਦਾਰ’ ਬਣਿਆ ਕਰੋੜਪਤੀ, ਦੇਖ ਪੁਲਿਸ ਦੇ ਵੀ ਉੱਡੇ ਤੋਤੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਇਕ ਜੇਬਕਤਰਾ 15 ਸਾਲਾਂ ਤੋਂ ਐਸ਼ੋ ਅਰਾਮ ਦੀ ਜ਼ਿੰਦਗੀ ਗੁਜਾਰ ਰਿਹਾ ਸੀ।

Photo

ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਇਕ ਜੇਬਕਤਰਾ 15 ਸਾਲਾਂ ਤੋਂ ਐਸ਼ੋ ਅਰਾਮ ਦੀ ਜ਼ਿੰਦਗੀ ਗੁਜਾਰ ਰਿਹਾ ਸੀ। ਜੀਆਰਪੀ ਪੁਲਿਸ ਨੇ ਮੰਗਲਵਾਰ ਨੂੰ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ‘ਥਾਣੇਦਾਰ’ ਸਿੰਘ ਕੁਸ਼ਵਾ ਲੰਬੀ ਦੂਰੀ ਤੋਂ ਟਰੇਨਾਂ ਵਿਚ ਯਾਤਰੀਆਂ ਦੀਆਂ ਜੇਬਾਂ ਕੱਟ ਕੇ ਕਾਫੀ ਪੈਸਾ ਇਕੱਠਾ ਕਰ ਚੁੱਕਾ ਸੀ।

ਇਹ ਵਿਅਕਤੀ ਹੈਦਰਾਬਾਦ ਦੇ ਆਲੀਸ਼ਾਨ ਅਪਾਰਟਮੈਂਟ ਵਿਚ ਰਹਿੰਦਾ ਹੈ, ਜਿਸ ਦਾ ਕਿਰਾਇਤਆ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਇਹੀ ਨਹੀਂ ਇਸ ਜੇਬ ਕਤਰੇ ਨੇ ਅਪਣੇ ਦੋਵੇਂ ਬੱਚਿਆਂ ਨੂੰ ਸ਼ਹਿਰ ਦੇ ਇਕ ਮਸ਼ਹੂਰ ਇੰਟਰਨੈਸ਼ਨਲ ਸਕੂਲ ਵਿਚ ਦਾਖਲ ਕਰਵਾਇਆ ਹੈ। ਪੁਲਿਸ ਮੁਤਾਬਕ ਥਾਣੇਦਾਰ ਸਿੰਘ ਕੁਸ਼ਵਾ ਚੋਰੀ ਦੇ ਇਲਜ਼ਾਮ ਵਿਚ ਕੁਝ ਸਮੇਂ ਲਈ ਪੁਣੇ ਦੀ ਇਕ ਜੇਲ੍ਹ ਵਿਚ ਵੀ ਰਹਿ ਚੁੱਕਾ ਹੈ।

ਉੱਥੇ ਮੁੰਬਈ ਹਮਲੇ ਦਾ ਦੋਸ਼ੀ ਅਜਮਲ ਕਸਾਬ ਵੀ ਕੈਦੀ ਸੀ। ਬਾਅਦ ਵਿਚ ਰਿਹਾਅ ਹੋਣ ਤੋਂ ਬਾਅਦ ਉਸ ਨੇ ਲੰਬੀ ਦੂਰੀ ਦੀਆਂ ਟਰੇਨਾਂ ਵਿਚ ਚੋਰੀ ਕਰਨੀ ਸ਼ੁਰੂ ਕੀਤੀ। ਚੋਰੀ ਲਈ ਉਹ ਜ਼ਿਆਦਾਤਰ ਰਿਜ਼ਰਵ ਡੱਬਿਆਂ ਵਿਚ ਹੀ ਚੜ੍ਹਦਾ ਸੀ। ਸਿਕੰਦਰਾਬਾਦ ਦੀ ਜੀਆਰਪੀ ਸੁਪਰਡੈਂਟ ਬੀ ਅਨੁਰਾਧਾ ਮੁਤਾਬਕ ਇਹ ਵਿਅਕਤੀ 2004 ਤੋਂ ਜੇਬਕਤਰਾ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਇਸ ਵਿਅਕਤੀ ਨੇ ਚੋਰੀ ਦੀਆਂ 400 ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਇਸ ਦੇ ਨਾਲ ਹੀ ਕਰੀਬ 2 ਕਰੋੜ ਰੁਪਏ ਤੱਕ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਚੁੱਕਾ ਹੈ। ਜੀਆਰਪੀ ਮੁਤਾਬਕ ਅਰੋਪੀ ਸੱਟੇਬਾਜ਼ੀ ਵਿਚ ਪੈਸਾ ਲਗਾਉਂਦਾ ਸੀ। ਜੀਆਰਪੀ ਨੇ ਉਸ ਦੇ ਕੋਲੋਂ 13 ਲੱਖ ਰੁਪਏ ਨਕਦੀ ਅਤੇ 54 ਲੱਖ ਦੀ ਕੀਮਤ ਦਾ 67 ਤੋਲੇ ਸੋਨਾ ਬਰਾਮਦ ਕੀਤਾ ਹੈ। ਪੁਲਿਸ ਇਸ ਵਿਅਕਤੀ ਕੋਲੋਂ ਪੁੱਛ-ਗਿੱਛ ਕਰ ਰਹੀ ਹੈ।