ਨੌਕਰੀਆਂ ਦੀ ਕਮੀ ਕਾਰਨ ਸਮੁੰਦਰੀ ਰਸਤੇ ਰਾਹੀਂ ਨਿਊਜ਼ੀਲੈਂਡ ਜਾ ਰਹੇ ਭਾਰਤੀਆਂ ਦੀ ਕਿਸ਼ਤੀ ਲਾਪਤਾ
ਇਹ ਦਿੱਲੀ ਵਿਚ ਰਹਿਣ ਵਾਲੇ ਲੋਕਾਂ ਦਾ ਸ਼ਰਨਾਰਥੀ ਭਾਈਚਾਰਾ ਹੈ। ਪੁਲਿਸ ਮੁਤਾਬਕ ਇਹ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਦੇ ਲਈ ਨਿਊਜ਼ੀਲੈਂਡ ਰਵਾਨਾ ਹੋਏ ਸਨ।
ਕੋਚੀ : 100-200 ਭਾਰਤੀਆਂ ਨੂੰ ਨਿਊਜ਼ੀਲੈਂਡ ਲਿਜਾਣ ਵਾਲੀ ਕਿਸ਼ਤੀ ਸਮੁੰਦਰ ਵਿਚੋਂ ਲਾਪਤਾ ਹੋ ਗਈ ਹੈ। ਦੱਸ ਦਈਏ ਕਿ ਇਹ ਕਿਸ਼ਤੀ 12 ਜਨਵਰੀ ਨੂੰ ਕੇਰਲ ਦੇ ਮੁਨਾਮਬਾਮ ਹਾਰਬਰ ਤੋਂ ਨਿਕਲੀ ਸੀ। ਇਸ ਕਿਸ਼ਤੀ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲਗ ਸਕਿਆ ਹੈ। ਇਹਨਾਂ ਲੋਕਾਂ ਵਿਚ ਪ੍ਰਭੂ ਨਾਮ ਦੇ ਵਿਅਕਤੀ ਦੀ ਪਤਨੀ ਅਤੇ 8 ਸਾਲ ਦੀ ਬੇਟੀ ਵੀ ਸਵਾਰ ਹੈ। ਪ੍ਰਭੂ ਦੀ ਮਾਂ ਨੇ ਦੱਸਿਆ ਕਿ ਉਹ ਵੀ ਕਿਸ਼ਤੀ ਲਾਪਤਾ ਹੋਣ ਤੋਂ ਬਾਅਦ ਗਾਇਬ ਹਨ ।
ਪ੍ਰਭੂ ਇਸ ਵੇਲ੍ਹੇ ਦੱਖਣੀ ਭਾਰਤੀ ਪੁਲਿਸ ਦੀ ਹਿਰਾਸਤ ਵਿਚ ਹੈ। ਦਰਅਸਲ ਇਹ ਦਿੱਲੀ ਵਿਚ ਰਹਿਣ ਵਾਲੇ ਲੋਕਾਂ ਦਾ ਸ਼ਰਨਾਰਥੀ ਭਾਈਚਾਰਾ ਹੈ। ਇਹਨਾਂ ਦੇ ਰਿਸ਼ਤੇਦਾਰਾਂ ਅਤੇ ਪੁਲਿਸ ਮੁਤਾਬਕ ਇਹ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਦੇ ਲਈ ਨਿਊਜ਼ੀਲੈਂਡ ਰਵਾਨਾ ਹੋਏ ਸਨ। ਜਿਸ ਰਸਤੇ ਰਾਹੀਂ ਇਹ ਜਾ ਰਹੇ ਸਨ, ਉਹ ਰਸਤਾ ਸੱਭ ਤੋਂ ਛੋਟਾ ਮੰਨਿਆ ਜਾਂਦਾ ਹੈ। ਖ਼ਬਰਾਂ ਮੁਤਾਬਕ ਕਿਸ਼ਤੀ ਵਿਚ ਗਰਭਵਤੀ ਔਰਤਾਂ ਸਮੇਤ ਕਈ ਬੱਚੇ ਵੀ ਸ਼ਾਮਲ ਹਨ।
ਇਹ ਲੋਕ ਦਿੱਲੀ ਦੇ ਮੰਦਗੀਰ ਇਲਾਕੇ ਵਿਚ ਬੇਰੁਜ਼ਗਾਰੀ ਕਾਰਨ ਨਿਊਜ਼ੀਲੈਂਡ ਜਾ ਰਹੇ ਸਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦ ਭਾਰਤ ਤੋਂ ਇੰਨੇ ਜ਼ਿਆਦਾ ਲੋਕ ਨਿਊਜ਼ੀਲੈਂਡ ਗਏ ਹੋਣ। ਜਿਹੜੇ ਵੀ ਪ੍ਰਵਾਸੀ ਨਿਊਜ਼ੀਲੈਂਡ ਜਾਂਦੇ ਹਨ, ਉਹਨਾਂ ਨੂੰ 7 ਹਜ਼ਾਰ ਮੀਲ ਤੋਂ ਵੱਧ ਦਾ ਸਫਰ ਕਰਨਾ ਪੈਂਦਾ ਹੈ। ਇਹ ਸਫਰ ਦੁਨੀਆਂ ਦੇ ਸੱਭ ਤੋਂ ਵੱਡੇ ਸਮੁੰਦਰਾਂ ਤੋਂ ਹੋ ਕੇ ਲੰਘਦਾ ਹੈ ।
ਸਫ਼ਰ ਦੌਰਾਨ ਇੰਡੋਨੇਸ਼ੀਆ ਅਤੇ ਆਸਟਰੇਲੀਆ ਵਿਚ ਚੱਕਰਵਾਤੀ ਤੂਫਾਨ ਦਾ ਆਉਣਾ ਆਮ ਗੱਲ ਹੈ। ਕੇਰਲ ਦੀ ਜਾਂਚ ਟੀਮ ਦੇ ਇਕ ਅਧਿਕਾਰੀ ਨੇ ਲੋਕਾਂ ਦੀ ਗਿਣਤੀ 100 ਦੱਸੀ ਜਦਕਿ ਦੂਜੇ ਅਧਿਕਾਰੀ ਨੇ ਇਹ ਗਿਣਤੀ 200 ਦੱਸੀ। ਪੁਲਿਸ ਵੱਲੋਂ 70 ਬੈਗ ਬਰਾਮਦ ਕਰ ਲਏ ਗਏ ਹਨ। ਇਹਨਾਂ ਬੈਗਾਂ ਵਿਚ ਪਏ ਸਮਾਨ ਤੋਂ ਪਤਾ ਲਗਦਾ ਹੈ ਕਿ ਇਹ ਲੋਕ ਲੰਮੀ ਯਾਤਰਾ ਲਈ ਨਿਕਲੇ ਸਨ।
ਇਸ ਤੋਂ ਇਲਾਵਾ ਪੁਲਿਸ ਨੂੰ 20 ਪਛਾਣ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ। ਤਮਿਲ ਭਾਈਚਾਰੇ ਦੇ ਬੁਹਤ ਸਾਰੇ ਲੋਕ ਮੰਦਗੀਰ ਵਿਚ ਰਹਿ ਰਹੇ ਹਨ। ਇਹ ਲੋਕ ਬਹੁਗਿਣਤੀ ਸਿੰਗਲੀ ਬੁੱਧ ਅਤੇ ਘੱਟ ਗਿਣਤੀ ਤਮਿਲਾਂ ਵਿਚ ਹੋਏ ਗ੍ਰਹਿ ਯੁੱਧ ਕਾਰਨ ਸ਼੍ਰੀਲੰਕਾ ਛੱਡ ਕੇ ਆ ਗਏ ਸਨ। ਇਸ ਵੇਲ੍ਹੇ ਇਹ ਦੱਖਣ ਭਾਰਤ, ਉਤਰ ਭਾਰਤ ਅਤੇ ਪੂਰਬੀ ਸ਼੍ਰੀਲੰਕਾ ਵਿਚ ਰਹਿ ਰਹੇ ਹਨ।
ਭਾਰਤੀ ਸੰਸਦ ਤੋਂ ਕਝ ਦੂਰੀ 'ਤੇ ਸਥਿਤ ਇਲਾਕੇ ਵਿਚ ਇਸ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਹਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਦੇ ਲੋਕ ਸਰਕਾਰ ਪ੍ਰਤੀ ਗੁੱਸੇ ਵਿਚ ਹਨ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਮੌਕਾ ਮਿਲਦਾ ਤਾਂ ਇਹ ਵੀ ਚਲੇ ਜਾਣਗੇ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ ਦੀ
ਰੀਪੋਰਟ ਮੁਤਾਬਕ ਦੇਸ਼ ਵਿਚ 1 ਮਿਲੀਅਨ ਨੌਕਰੀਆਂ ਦੀ ਕਮੀ ਆਈ ਹੈ। ਮਰਦਮਸ਼ੁਮਾਰੀ ਮੁਤਾਬਕ ਲਗਭਗ 6 ਲੱਖ ਲੋਕ ਆਸਟਰੇਲੀਆ ਵਿਚ ਰਹਿ ਰਹੇ ਹਨ ਅਤੇ ਇਕ ਲਖ 55 ਹਜ਼ਾਰ ਲੋਕ ਨਿਊਜ਼ੀਲੈਂਡ ਵਿਚ ਹਨ। ਜਿਹਨਾਂ ਵਿਚੋਂ ਵੱਧ ਗਿਣਤੀ ਵਿਚ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਗਏ ਹਨ।