ਇੰਡੋਨੇਸ਼ੀਆ 'ਚ ਸੁਨਾਮੀ ਨੇ ਲਈ 281 ਲੋਕਾਂ ਦੀ ਜਾਨ, 1000 ਤੋਂ ਜ਼ਿਆਦਾ ਜ਼ਖ਼ਮੀ, 28 ਲਾਪਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ ਦੀ ਸੁੰਦਾ ਖਾੜੀ ਵਿਚ ਸੁਨਾਮੀ ਦੀ ਭਿਆਨਕ ਤਬਾਹੀ ਨਾਲ ਮਰਨ ਵਾਲਿਆਂ ਦੀ ਗਿਣਤੀ 281 ਪਹੁੰਚ ਗਈ ਹੈ, ਜਦੋਂ ਕਿ 1000 ਤੋਂ ਜ਼ਿਆਦਾ ਲੋਗ ਗੰਭੀਰ ਰੂਪ ਨਾਲ ...

Indonesia tsunami

ਜਕਾਰਤਾ (ਪੀਟੀਆਈ) :- ਇੰਡੋਨੇਸ਼ੀਆ ਦੀ ਸੁੰਦਾ ਖਾੜੀ ਵਿਚ ਸੁਨਾਮੀ ਦੀ ਭਿਆਨਕ ਤਬਾਹੀ ਨਾਲ ਮਰਨ ਵਾਲਿਆਂ ਦੀ ਗਿਣਤੀ 281 ਪਹੁੰਚ ਗਈ ਹੈ, ਜਦੋਂ ਕਿ 1000 ਤੋਂ ਜ਼ਿਆਦਾ ਲੋਗ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਉਥੇ ਹੀ ਤਕਰੀਬਨ 28 ਲੋਕ ਲਾਪਤਾ ਦੱਸੇ ਜਾ ਰਹੇ ਹਨ। ਦੇਸ਼ ਦੀ ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸਤੁਪੋ ਪੁਰਵੋ ਨੇ ਦੱਸਿਆ ਕਿ ਸਥਾਨਿਕ ਸਮੇਂ ਅਨੁਸਾਰ ਸਵੇਰੇ ਲੱਗਭੱਗ ਸਾਢੇ ਨੌਂ ਵਜੇ ਦੱਖਣ ਸੁਮਾਤਰਾ ਅਤੇ ਪੱਛਮੀ ਜਾਵਾ ਦੇ ਕੋਲ ਸਮੁੰਦਰ ਦੀ ਉੱਚੀ ਲਹਿਰਾਂ ਤੱਟਾਂ ਨੂੰ ਤੋੜ ਕੇ ਅੱਗੇ ਵਧੀ ਜਿਸ ਦੇ ਨਾਲ ਦਰਜਨਾਂ ਮਕਾਨ ਤਬਾਹ ਹੋ ਗਏ।

ਏਜੰਸੀ ਨੇ ਕਿਹਾ ਕਿ ਕ੍ਰਾਕਾਤੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸਮੁੰਦਰ ਦੇ ਹੇਠਾਂ ਹੋਇਆ ਭੂਚਾਲ ਸੁਨਾਮੀ ਦਾ ਸੰਭਾਵਿਕ ਕਾਰਨ ਹੋ ਸਕਦਾ ਹੈ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤੀਂ 9.30 ਵਜੇ ਦੇ ਨੇੜੇ ਇਹ ਬਰਬਾਦੀ ਕ੍ਰਾਕਾਤੋਆ 'ਚ ਜਵਾਲਾਮੁਖੀ ਫਟਣ ਤੋਂ ਬਾਅਦ ਹੋਈ। ਤੇਜ਼ ਸੁਨਾਮੀ ਕਾਰਨ ਸੈਂਕੜੇ ਮਕਾਨ ਬਰਬਾਦ ਹੋ ਗਏ ਜਦਕਿ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਸੁਨਾਮੀ ਕਾਰਨ ਇੱਥੇ ਜਾਨੀ ਨੁਕਸਾਨ ਦੇ ਨਾਲ-ਨਾਲ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੁਨਾਮੀ ਚ ਮਰਨ ਵਾਲਿਆਂ ਲੋਕਾਂ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਮਗਰੋਂ ਆਈ ਸੁਨਾਮੀ ਕਾਰਨ ਹੋਣ ਵਾਲੀਆਂ ਮੌਤਾਂ ਕਾਰਨ ਕਾਫੀ ਦੁਖੀ ਹਾਂ। ਭਾਰਤ ਸਾਡੇ ਸੁਮੰਦਰੀ ਗੁਆਂਢੀ ਅਤੇ ਦੋਸਤ ਦੀ ਮਦਦ ਲਈ ਤਿਆਰ ਹੈ।

ਇੰਡੋਨੇਸ਼ੀਆ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਕਿ ਅਨਾਕ ਕ੍ਰਾਕਾਤੋਆ ਜਵਾਲਾਮੁਖੀ ਦੇ ਫਟਣ ਮਗਰੋਂ ਸਮੁੰਦਰ ਦੇ ਹੇਠਾਂ ਮਚੀ ਧਲਧਲੀ ਸੁਨਾਮੀ ਦਾ ਕਾਰਨ ਹੋ ਸਕਦੀ ਹੈ। ਦੱਸ ਦਈਏ ਕਿ ਕ੍ਰਾਕਾਤੋਆ ਜਵਾਲਾਮੁਖੀ ਆਖਰੀ ਵਾਰ ਅਕਤੂਬਰ ਮਹੀਨੇ ਵਿਚ ਵਿਸਫੋਟ ਹੋਇਆ ਸੀ।

ਤਿੰਨ ਮਹੀਨੇ ਪਹਿਲਾਂ ਸਤੰਬਰ ਵਿਚ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਸਥਿਤ ਪਾਲੁ ਅਤੇ ਦੋਂਗਲਾ ਸ਼ਹਿਰ ਵਿਚ ਭੂਚਾਲ ਤੋਂ ਬਾਅਦ ਸੁਨਾਮੀ ਆਉਣ ਨਾਲ 832 ਲੋਕਾਂ ਦੀ ਮੌਤ ਹੋ ਗਈ ਸੀ। 2004 ਵਿਚ ਇੰਡੋਨੇਸ਼ੀਆ ਦੇ ਸੁਮਾਤਰਾ ਵਿਚ 9.3 ਤੀਵਰਤਾ ਦਾ ਭੂਚਾਲ ਆਇਆ ਸੀ। ਉਸ ਸਮੇਂ ਭਾਰਤ ਸਮੇਤ 14 ਦੇਸ਼ ਸੁਨਾਮੀ ਨਾਲ ਪ੍ਰਭਾਵਿਤ ਹੋਏ ਸਨ। ਦੁਨਿਆਂਭਰ ਵਿਚ 2.20 ਲੱਖ ਲੋਕਾਂ ਦੀ ਜਾਨ ਚਲੀ ਗਈ ਸੀ।