ਮੇਘਾਲਿਆ: ਖਾਣ ‘ਚ ਦੇਖਿਆ ਗਿਆ ਇਕ ਮ੍ਰਿਤਕ ਸਰੀਰ, ਬਾਹਰ ਕੱਢਣ ਦੀ ਕੋਸ਼ਿਸ਼ ‘ਚ ਲੱਗੇ ਗੋਤਾਖੋਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੇਘਾਲਿਆ ਦੇ ਪੂਰਵੀ ਜਿਅਤੀਆ ਪਹਾੜ ਸਬੰਧੀ ਜ਼ਿਲ੍ਹੇ ਵਿਚ ਕੋਲਾ ਖਾਣ ਦੇ ਅੰਦਰ ਨੌਸੈਨਾ....

Coal

ਨਵੀਂ ਦਿੱਲੀ : ਮੇਘਾਲਿਆ ਦੇ ਪੂਰਵੀ ਜਿਅਤੀਆ ਪਹਾੜ ਸਬੰਧੀ ਜ਼ਿਲ੍ਹੇ ਵਿਚ ਕੋਲਾ ਖਾਣ ਦੇ ਅੰਦਰ ਨੌਸੈਨਾ ਦੇ ਗੋਤਾਖੋਰਾਂ ਨੂੰ ਇਕ ਹੋਰ ਖਨਿਕ ਦਾ ਮ੍ਰਿਤਕ ਸਰੀਰ ਦਿਖਿਆ। 370 ਫੁੱਟ ਡੂੰਘੇ ਕੋਲਾ ਖਾਣ ਵਿਚ 13 ਦਸੰਬਰ ਨੂੰ ਹੋਏ ਹਾਦਸੇ ਵਿਚ 15 ਖਨਿਕ ਉਥੇ ਫਸ ਗਏ ਸਨ। ਜਿਨ੍ਹਾਂ ਨੂੰ ਉਦੋਂ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੇਘਾਲਿਆ ਸਰਕਾਰ ਨੇ ਫ਼ਸੇ ਖਨਿਕਾਂ ਦੇ ਪਰਵਾਰਾਂ ਲਈ ਇਕ ਲੱਖ ਰੁਪਏ ਦੀ ਰਾਹਤ ਰਾਸ਼ੀ ਜਾਰੀ ਕੀਤੀ ਹੈ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਨੌਸੈਨਾ ਨੇ ਤੜਕੇ ਤਿੰਨ ਵਜੇ ਮੁੱਖ ਸ਼ਾਫਟ ਦੇ ਤਲ ਤੋਂ ਕਰੀਬ 280 ਫੁੱਟ ਦੀ ਦੂਰੀ ਉਤੇ ਇਕ ਹੋਰ ਮ੍ਰਿਤਕ ਸਰੀਰ ਦੇਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਬੁਰੀ ਤਰ੍ਹਾਂ ਸੜ ਚੁੱਕਿਆ ਹੈ। ਉਸ ਨੂੰ ਨੌਸੈਨਾ ਦੇ ਰਿਮੋਟ ਸੰਚਾਲਿਤ ਵਾਹਨ ਦੇ ਜਰੀਏ ਖਾਣ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗੋਤਾਖੋਰਾਂ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ ਹੋਰ ਮਜ਼ਦੂਰ ਦਾ ਮ੍ਰਿਤਕ ਸਰੀਰ ਬਾਹਰ ਕੱਢਿਆ ਸੀ। ਜਿਸ ਦੀ ਪਹਿਚਾਣ ਅਸਾਮ ਦੇ ਚਿਰਾਂਗ ਜਿਲ੍ਹੇ ਦੇ ਆਮੀਰ ਹੁਸੈਨ ਦੇ ਰੂਪ ਵਿਚ ਕੀਤੀ ਗਈ ਹੈ।

ਉਨ੍ਹਾਂ ਨੇ ਨੌਂ ਦਿਨ ਪਹਿਲਾਂ ਹੀ ਮ੍ਰਿਤਕ ਦਾ ਪਤਾ ਲਗਾ ਲਿਆ ਸੀ। ਜਿਸ ਤੋਂ ਬਾਅਦ ਭਾਰਤੀ ਨੌਸੈਨਾ ਗੋਤਾਖੋਰਾਂ ਨੇ ਅਭਿਆਨ ਵਿਚ ਵੀਰਵਾਰ ਨੂੰ ਖਾਣ ਤੋਂ ਮ੍ਰਿਤਕ ਸਰੀਰ ਨੂੰ ਬਾਹਰ ਕੱਢਿਆ। ਹੁਸੈਨ ਉਨ੍ਹਾਂ 15 ਖਨਿਕਾਂ ਵਿਚੋਂ ਇਕ ਹੈ। ਜੋ 13 ਦਸੰਬਰ ਨੂੰ ਖਾਣ ਵਿਚ ਫ਼ਸ ਗਏ ਸਨ। ਇਸ ਘਟਨਾ ਨੇ ਪੂਰੇ ਰਾਜ ਵਿਚ ਜਿੰਦਗੀ ਦਾਅ ਉਤੇ ਲਗਾ ਕੇ ਗੈਰ ਕਾਨੂਨੀ ਰੂਪ ਨਾਲ ਚੱਲ ਰਹੇ ਕੋਲਾ ਖਾਣ ਉਤੇ ਦੇਸ਼ ਦਾ ਧਿਆਨ ਖਿੱਚਿਆ। ਰੋਕ  ਦੇ ਬਾਵਜੂਦ ਇਹ ਖਾਨਾਂ ਚੱਲ ਰਹੀਆਂ ਹਨ।