ਬੱਕਰੀ ਨੇ ਦਿੱਤਾ ਇਨਸਾਨ ਦੀ ਤਰ੍ਹਾਂ ਦਿਸਣ ਵਾਲੇ ਬੱਚੇ ਨੂੰ ਜਨਮ, ਵੇਖਣ ਵਾਲਿਆਂ ਦਾ ਲੱਗਿਆ ਮੇਲਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੇ ਇਲਾਕੇ ਵਿਚ ਬੱਕਰੀ ਦਾ ਬੱਚਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ

Goat and Fish

ਨਵੀਂ ਦਿੱਲੀ: ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਨੂੰ ਅਜੀਬ ਲੱਗ ਰਹੇ ਬੱਚਿਆਂ ਦੇ ਜਨਮ ਦੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿਚ ਜੈਪੁਰ ਜ਼ਿਲ੍ਹੇ ਦੀ ਚੱਕਸੂ ਤਹਿਸੀਲ ਦੇ ਪਿੰਡ ਨਿੰਮੋਡੀਆ ਵਿਚ ਇੱਕ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੱਕਰੀ ਨੇ ਮਨੁੱਖ ਵਰਗੇ ਅਜੀਬ ਜਿਹੇ ਦਿਖਣ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਬੱਚੇ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।

ਸਾਨੂੰ ਮਿਲੀ ਜਾਣਕਾਰੀ ਮੁਕਾਬਿਕ ਹਾਲ ਹੀ ਵਿਚ ਨਮੋਦਿਆ ਪਿੰਡ ਦੇ ਮੁਕੇਸ ਪ੍ਰਜਾਪਤ ਦੀ ਇੱਕ ਪਾਲਤੂ ਬੱਕਰੀ ਨੇ ਇੱਕ ਮਨੁੱਖ ਦੇ ਬੱਚੇ ਵਾਂਗ ਦਿਸਣ ਵਾਲੇ ਬੱਚੇ ਨੂੰ ਜਨਮ ਦਿੱਤਾ। ਬੱਚੇ ਦਾ ਸਰੀਰ ਆਮ ਹੁੰਦਾ ਹੈ। ਪਰ ਇਸ ਦੀਆਂ ਅੱਖਾਂ ਅਤੇ ਸਿਰ ਮਨੁੱਖ ਦੇ ਬੱਚੇ ਨਾਲ ਬਹੁਤ ਮਿਲਦੇ-ਜੁਲਦੇ ਹਨ ਪਰ ਬਹੁਤ ਹੀ ਅਜੀਬੋ-ਗਰੀਬ ਹੈ। ਹਰ ਕੋਈ ਇਸ ਬੱਚੇ ਨੂੰ ਵੇਖ ਕੇ ਹੈਰਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਈ। ਦੇਖਣ ਵਾਲਿਆਂ ਦੀ ਇਹ ਭੀੜ ਘਰ ਪਹੁੰਚਣ ਲੱਗੀ ਹੈ।

ਪੂਰੇ ਇਲਾਕੇ ਵਿਚ ਬੱਕਰੀ ਦਾ ਬੱਚਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਬੱਕਰੀ ਵਲਿਆਂ ਦੇ ਘਰ ਮੇਲਾ ਲੱਗ ਰਿਹਾ। ਡਾਕਟਰਾਂ ਅਨੁਸਾਰ ਗਰਭ ਅਵਸਥਾ ਦੌਰਾਨ ਅਜਿਹੀ ਸਥਿਤੀ ਗਰੱਭਸਥਾ ਵਿਚ ਬੱਚੇ ਦਾ ਪੂਰਾ ਵਿਕਾਸ ਨਾ ਹੋਣ ਕਾਰਨ ਹੁੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਕੁਦਰਤ ਦਾ ਕਰਿਸ਼ਮਾ ਵੀ ਕਿਹਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿਚ ਜ਼ਿਆਦਾਤਰ ਨਵਜੰਮੇ ਬੱਚੇ 24 ਘੰਟਿਆਂ ਤੋਂ ਵੱਧ ਨਹੀ ਜੀਉਂਦੇ। 

ਕੁਦਰਤ ਦੇ ਇਹ ਰਹੱਸ ਅਕਸਰ ਮਨੁੱਖੀ ਸੋਚ ਨੂੰ ਚੁਣੌਤੀ ਦਿੰਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਇਕ ਮੱਛੀ ਦਾ ਵੀਡੀਓ ਵਾਇਰਲ ਹੋਈ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਮੱਛੀ ਦਾ ਚਿਹਰਾ ਇਨਸਾਨ ਵਰਗਾ ਹੈ। ਇਸ ਮੱਛੀ ਨੂੰ ਚੀਨ ਵਿਚ ਇਕ ਪਿੰਡ ਦੇ ਤਲਾਬ ਵਿਚ ਤੈਰਦੇ ਦੇਖਿਆ ਗਿਆ ਸੀ। ਲੋਕਾਂ ਨੇ ਇਸ ਮੱਛੀ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਪਾ ਦਿੱਤਾ, ਜੋ ਜਲਦੀ ਹੀ ਵਾਇਰਲ ਹੋ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਮੱਛੀ ਨੂੰ ਲੈ ਕੇ ਲੋਕਾਂ ਵਿਚ ਇੰਨੀ ਉਤਸੁਕਤਾ ਵੱਧ ਗਈ ਕਿ ਕੁਝ ਹੀ ਘੰਟਿਆਂ ਵਿਚ ਇਸ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਇਸ 14 ਸੈਕੰਡ ਦੇ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਮੱਛੀ ਦੇ ਸਰੀਰ ਵਿਚ ਇਨਸਾਨ ਦਾ ਚਿਹਰਾ ਹੈ। ਚਿਹਰੇ 'ਤੇ ਨੱਕ, ਦੋ ਅੱਖਾਂ, ਦੋ ਕੰਨ ਅਤੇ ਮੂੰਹ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।