ਜਾਣੋ ਕਬਾੜ ਹੋ ਚੁੱਕੀਆਂ ਉਨ੍ਹਾਂ ਦੋ ਮਸ਼ੀਨਾਂ ਬਾਰੇ ਜਿਨ੍ਹਾਂ ਨਾਲ ਛਪੀਆਂ ਸਨ ਸੰਵਿਧਾਨ ਦੀਆਂ ਕਾਪੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਦੇਸ਼ ਮਨਾ ਰਿਹਾ ਹੈ ਆਪਣਾ 71ਵਾਂ ਗਣਤੰਤਰ ਦਿਵਸ

Photo

ਨਵੀਂ ਦਿੱਲੀ : 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਇਸੇ ਕਰਕੇ ਅੱਜ 26 ਜਨਵਰੀ ਦੇ ਇਸ ਖਾਸ ਮੌਕੇ 'ਤੇ ਦੇਸ਼ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ 'ਤੇ ਤੁਹਾਨੂੰ ਅੱਜ ਅਸੀ ਅਜਿਹੀ ਦੋ ਮਸ਼ੀਨਾਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਛਾਪੀਆਂ ਗਈਆਂ ਸਨ। 

ਨਿਊਜ਼18 ਇੰਡੀਆ ਦੀ ਇਕ ਰਿਪੋਰਟ ਅਨੁਸਾਰ ਦੋ ਮਸ਼ੀਨਾਂ ਨੇ ਹੱਥੀ ਲਿਖੇ ਸੰਵਿਧਾਨ ਦੀ ਸ਼ੁਰੂਆਤੀ ਕਾਪੀਆਂ ਛਾਪੀਆਂ ਸਨ ਅਤੇ ਇਨ੍ਹਾਂ ਕਾਪੀਆਂ ਨੂੰ ਲੋਕਾਂ ਵਿਚ ਵੰਡ ਕੇ ਦੇਸ਼ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਹੁਣ ਇਹ ਮਸ਼ੀਨਾ ਕਬਾੜ ਹੋ ਚੁੱਕੀਆਂ ਸਨ ਜਿਨ੍ਹਾਂ ਨੂੰ ਪਿਛਲੇ ਸਾਲ ਵੇਚ ਦਿੱਤਾ ਗਿਆ ਸੀ।

ਭਾਰਤੀ ਸਵਰੇਖਣ ਸੰਸਥਾਨ ਨੇ ਇਨ੍ਹਾਂ ਨੂੰ ਲਗਭਗ ਡੇਢ ਲੱਖ ਰੁਪਏ ਵਿਚ ਕਬਾੜ 'ਚ ਵੇਚ ਦਿੱਤਾ ਸੀ। ਇਨ੍ਹਾਂ ਮਸ਼ੀਨਾਂ ਨਾਲ ਸੰਵਿਧਾਨ ਦੀਆਂ ਇਕ ਹਜ਼ਾਰ ਕਾਪੀਆ ਛਾਪੀਆ ਗਈਆਂ ਸਨ। ਬ੍ਰਿਟਿਸ਼ ਕੰਪਨੀ ਆਰਡਬਲਯੂ ਕ੍ਰੈਬਟ੍ਰੀ ਐਂਡ ਸੰਸ ਦੁਆਰਾ ਇਨ੍ਹਾਂ ਮਸ਼ੀਨਾ ਦਾ ਨਿਰਮਾਣ ਕੀਤਾ ਗਿਆ ਸੀ।

ਰਿਪੋਰਟ ਅਨੁਸਾਰ ਸਰਵੇਅਰ ਜਨਰਲ ਆਫ ਇੰਡੀਆ ਲੈਫਟੀਨੈਂਟ ਜਨਰਲ ਗਿਰੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਮਸ਼ੀਨਾ ਦੀ ਸਾਂਭ-ਸੰਭਾਲ ਦਾ ਖਰਚਾ ਬਹੁਤ ਜ਼ਿਆਦਾ ਸੀ ਅਤੇ ਇਸ ਦੀ ਤਕਨੀਕ ਵੀ ਪੁਰਾਣੀ ਹੋ ਚੁੱਕੀ ਸੀ। ਇਸ ਲਈ ਇਸ ਨੂੰ ਟੁੱਕੜਿਆਂ ਵਿਚ ਵੰਡ ਕੇ ਕਬਾੜ ਵਿਚ ਵੇਚ ਦਿੱਤਾ ਗਿਆ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਗਿਰਿਸ਼ ਕੁਮਾਰ ਨੇ ਕਿਹਾ ਕਿ'' ਸਾਨੂੰ ਮਾਨ ਹੈ ਕਿ ਸਾਡੇ ਸੰਸਥਾਨ ਨੇ ਸੰਵਿਧਾਨ ਦੀ ਸ਼ੁਰੂਆਤੀ 1000 ਕਾਪੀਆਂ ਛਾਪੀਆਂ ਸਨ। ਅਸੀ ਇਨ੍ਹਾਂ ਮਸ਼ੀਨਾਂ ਦੇ ਇਤਿਹਾਸਿਕ ਮਹੱਤਵ ਨੂੰ ਸਮਝਦੇ ਹਾਂ ਪਰ ਇਹ ਮਸ਼ੀਨਾਂ ਬਹੁਤ ਵੱਡੀ ਹੋਣ ਕਰਕੇ ਕਾਫੀ ਜਗ੍ਹਾ ਘੇਰ ਰਹੀਆਂ ਸਨ। ਇਸ ਤੋਂ ਇਲਾਵਾ ਪੁਰਾਣੀ ਹੋ ਚੁੱਕੀਆਂ ਇਹ ਪਾਰੰਪਰਿਕ ਮਸ਼ੀਨਾਂ ਕੰਮ ਕਰਨ ਵਿਚ ਵੀ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਸਨ ਇਸ ਲਈ ਇਨ੍ਹਾਂ ਨੂੰ ਵੇਚਣਾ ਪਿਆ।