Republic Day : ਰਾਜਪਥ 'ਤੇ ਕੱਢੀ ਜਾ ਰਹੀ ਹੈ ਪਰੇਡ, ਰਾਸ਼ਟਰਪਤੀ ਦੇ ਰਹੇ ਹਨ ਸਲਾਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਮੌਕੇ 'ਤੇ ਦਿਲੀ ਵਿਚ ਸੁਰੱਖਿਆ ਦੇ ਕੀਤੀ ਗਏ ਹਨ ਖਾਸ ਇੰਤਜ਼ਾਮ

Photo

ਨਵੀਂ ਦਿੱਲੀ : ਅੱਜ ਐਤਵਾਰ 26 ਜਨਵਰੀ ਨੂੰ ਦੇਸ਼ ਆਪਣਾ 71ਵਾਂ ਗਣਤੰਤਰ ਦਿਵਸ ਬਣਾ ਰਿਹਾ ਹੈ। ਇਸ ਖਾਸ ਮੌਕੇ 'ਤੇ ਰਾਜਧਾਨੀ ਦਿੱਲੀ ਵਿਚ ਰਾਜਪਥ 'ਤੇ ਪਰੇਡ ਕੱਢੀ ਜਾ ਰਹੀ ਹੈ ਜਿਸ ਨੂੰ ਸਲਾਮੀ ਦੇਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਪਹੁੰਚੇ ਹੋਏ ਹਨ।

 


 

ਇਸ ਖਾਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸੱਭ ਤੋਂ ਪਹਿਲਾਂ ਨੈਸ਼ਨਲ ਵਾਰ ਮੈਮੋਰਿਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਪੀਐਮ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਆਰਮੀ ਚੀਫ਼ ਐਮਐਸ ਨਰਵਣੇ ਵੀ ਮੋਜੂਦ ਸਨ।

 


 

ਗਣਤੰਤਰ ਦਿਵਸ ਦੇ ਮੌਕੇ ਤੇ ਫ਼ੌਜ਼ ਦੁਆਰਾ ਕੱਢੀ ਜਾਂਦੀ ਪਰੇਡ ਨੂੰ ਆਪਣੀ ਸਲਾਮੀ ਦੇਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਜਪੱਥ ਪਹੁੰਚੇ। ਇਥੇ ਇਨ੍ਹਾਂ ਦੀ ਅਗਵਾਈ ਪ੍ਰਧਾਨਮੰਤਰੀ ਮੋਦੀ ਨੇ ਕੀਤੀ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ ਪਹੁੰਚ ਕੇ ਸੱਭ ਤੋਂ ਪਹਿਲਾਂ ਤਿਰੰਗਾ ਲਹਰਾਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਫਿਰ ਫ਼ੌਜ਼ ਦੀਆਂ ਵੱਖ-ਵੱਖ ਰੈਜੀਮੈਂਟਾ ਦੀ ਪਰੇਡ ਸ਼ੁਰੂ ਹੋ ਗਈ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਇਨ੍ਹਾਂ ਨੂੰ ਆਪਣੀ ਸਲਾਮੀ ਦੇ ਰਹੇ ਹਨ। ਇਸ ਵਿਸ਼ੇਸੇ ਮੌਕੇ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਮੋਸਿਅਮ ਬੋਲਸੋਨਾਰੋ ਮੁੱਖ ਮਹਿਮਾਨ ਦੇ ਤੌਰ ਤੇ ਪਰੇਡ ਨੂੰ ਵੇਖਣ ਲਈ ਪਹੁੰਚੇ ਹੋਏ ਹਨ।

ਗਣਤੰਤਰ ਦਿਵਸ ਦੇ ਮੌਕੇ ਤੇ ਰਾਜਧਾਨੀ ਦਿੱਲੀ ਵਿਚ ਸੁਰੱਖਿਆ ਦੇ ਖਾਸ ਬੰਦੋਬਸਤ ਕੀਤੇ ਗਏ ਹਨ। ਦਿੱਲੀ ਪੁਲਿਸ ਦੇ 22 ਹਜ਼ਾਰ ਜਵਾਨ ਅਤੇ 48 ਰਿਜ਼ਰਵ ਪੁਲਿਸ ਦੀਆਂ ਕੰਪਨੀਆਂ ਨੂੰ ਰਾਜਧਾਨੀ ਦੇ ਕੋਨੇ-ਕੋਨੇ ਵਿਚ ਤਾਇਨਾਤ ਕੀਤਾ ਗਿਆ ਹੈ। ਕੈਮਰਿਆਂ ਅਤੇ ਡ੍ਰੋਨ ਨਾਲ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।