ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣ ‘ਤੇ ਭੜਕਿਆ ਲਾਅ ਵਿਦਿਆਰਥੀ, ਸੁਪਰੀਮ ਕੋਰਟ ਨੂੰ ਲਿਖਿਆ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

72ਵੇਂ ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨ...

Red Fort

ਨਵੀਂ ਦਿੱਲੀ: 72ਵੇਂ ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨ ਵੱਖ-ਵੱਖ ਬਾਰਡਰਾਂ ਤੋਂ ਰਾਜਧਾਨੀ ਦਿੱਲੀ ਵਿਚ ਹੋਏ ਸਨ। ਵੱਖ ਵੱਖ ਹਿਸਿਆਂ ਤੋਂ ਕਿਸਾਨ ਅਤੇ ਪੁਲਿਸ ਵਿਚਕਾਰ ਝੜਪਾਂ ਅਤੇ ਜਬਰਨ ਬੈਰੀਕੇਡ ਤੋੜਨ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਹੀ ਲਈਆਂ ਹੋਣਗੀਆਂ।

ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਅਤੇ ਕੁਝ ਕਿਸਾਨਾਂ ਨੇ ਵਿਰੋਧ ਕਰਦੇ ਹੋਏ ਲਾਲ ਕਿਲੇ ਵਿਚ ਦਖਲ ਹੋ ਕੇ ਕਿਲੇ ਦੇ ਉਤੇ ਕਿਸਾਨੀ ਝੰਡਾ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਹਨ। ਕੁਝ ਕਿਸਾਨਾਂ ਵੱਲੋਂ ਇਸ ਹਰਕਤ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਲਾਲ ਕਿਲੇ ਉਤੇ ਕੋਈ ਹੋਰ ਝੰਡਾ ਲਹਿਰਾਉਂਦਾ ਦੇਖ ਲੋਕ ਹੈਰਾਨ ਰਹਿ ਗਏ।

ਦਿੱਲੀ ਦੀਆਂ ਸਰਹੱਦਾਂ ਉਤੇ ਬੈਰੀਕੇਡ ਵੀ ਤੋੜੇ ਗਏ। ਇਸਨੂੰ ਲੈ ਕਾਂਗਰਸ ਸੰਸਦ ਸ਼ਸ਼ੀ ਥਰੂਰ ਨੇ ਟਵੀਟ ਕੀਤਾ ਕਿ ਸਭ ਤੋਂ ਦੁਖਦਾਇਕ, ਮੈਂ ਸ਼ੁਰੂਆਤ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ ਪਰ ਮੈਂ ਦੇਸ਼ ਦੇ ਵਿਰੁਧ ਨਹੀਂ ਜਾ ਸਕਦਾ। ਗਣਤੰਤਰ ਦਿਵਸ ਦੇ ਦਿਨ ਕੋਈ ਹੋਰ ਝੰਡਾ ਨਹੀਂ, ਕੇਵਲ ਤਿਰੰਗਾ ਹੀ ਲਾਲ ਕਿਲੇ ਉਤੇ ਲਹਿਰਾਉਣਾ ਚਾਹੀਦਾ ਹੈ।

ਉਥੇ ਹੀ ਮੁੰਬਈ ਤੋਂ ਇਕ ਲਾਅ ਦੇ ਵਿਦਿਆਰਥੀ ਉਤਕਰਸ਼ ਆਨੰਦ ਵੱਲੋਂ ਤਿਰੰਗੇ ਦੀ ਥਾਂ ਕੋਈ ਹੋਰ ਝੰਡਾ ਲਹਿਰਾਉਣ ‘ਤੇ ਕਿਸਾਨਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਪੱਤਰ ਲਿਖਿਆ ਗਿਆ ਹੈ ਕਿ ਦੇਸ਼ ਦੇ ਝੰਡੇ ਤਿਰੰਗੇ ਦਾ ਅਪਮਾਨ ਹੋਇਆ ਹੈ, ਇਸਦੀ ਡੂੰਘਾਈ ਤੋਂ ਜਾਂਚ ਹੋਈ ਚਾਹੀਦੀ ਹੈ।