ਦੀਪ ਸਿੱਧੂ ਦੇ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਖੁਫ਼ੀਆ ਏਜੰਸੀਆਂ ‘ਚ ਹਲਚਲ ਤੇਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ‘ਤੇ ਆਯੋਜਿਤ ਕਿਸਾਨਾਂ ਦੀ ਟ੍ਰੈਕਟਰ ਰੈਲੀ ਨਿਰਧਾਰਤ ਰੂਟਾਂ ਦੀ ਸਰਹੱਦ...

Red Fort

ਨਵੀਂ ਦਿੱਲੀ: ਗਣਤੰਤਰ ਦਿਵਸ ‘ਤੇ ਆਯੋਜਿਤ ਕਿਸਾਨਾਂ ਦੀ ਟ੍ਰੈਕਟਰ ਰੈਲੀ ਨਿਰਧਾਰਤ ਰੂਟਾਂ ਦੀ ਸਰਹੱਦ ਤੋੜ ਕੇ ਰਿੰਗ ਰੋਡ ਹੁੰਦੇ ਹੋਏ ਆਈਟੀਓ ਦੇ ਨੇੜੇ ਪਹੁੰਚ ਗਈ ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਦਿੱਲੀ ਦੀਆਂ ਸਰਹੱਦਾਂ ਉਤੇ ਬੀਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਕਿਸਾਨ ਪਰੇਡ ਕੱਢਣ ਦੇ ਲਈ ਜੋ ਰੂਟ ਅਤੇ ਸਮਾਂ ਤੈਅ ਕੀਤੇ ਗਏ ਸਨ ਉਸਨੂੰ ਨਜਰਅੰਦਾਜ਼ ਕਰਦੇ ਹੋਏ ਕਿਸਾਨ ਸਮੇਂ ਤੋਂ ਪਹਿਲਾਂ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਲੱਗੇ ਬੈਰੀਕੇਡ ਨੂੰ ਤੋੜਦੇ ਹੋਏ ਰਾਸ਼ਟਰੀ ਰਾਜਧਾਨੀ ਦੀ ਸਰਹੱਦ ਵਿਚ ਦਖਲ ਕਰ ਗਏ।

ਇਸਤੋਂ ਬਾਅਦ ਕਿਸਾਨਾਂ ਵੱਲੋਂ ਲਾਲ ਕਿਲੇ ਅੰਦਰ ਵੀ ਦਖਲ ਕਰ ਲਿਆ ਗਿਆ ਸੀ। ਲਾਲ ਕਿਲ੍ਹੇ ‘ਤੇ ਅੱਜ ਗਣਤੰਤਰਤਾ ਦਿਵਸ ਵਾਲੇ ਦਿਨ ਤਿਰੰਗਾ ਝੰਡਾ ਉਤਾਰ ਕੇ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਜਿੱਥੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣ ਦੇ ਆਸਾਰ ਬਣ ਗਏ ਹਨ। ਉੱਥੇ ਹੀ ਭੰਨਤੋੜ ਕਰਕੇ ਲਾਲ ਕਿਲੇ ਤੱਕ ਪੁੱਜਣ ਵਾਲਿਆਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਦੇ ਫੈਮਿਲੀ ਬੈਕਰਾਉਂਡਾਂ ਦਾ ਪਤਾ ਕਰਨ ਲਈ ਦੇਸ਼ ਦੀਆਂ ਖ਼ੂਫ਼ੀਆਂ ਏਜੰਸੀਆਂ ਹਰਕਤ ਵਿਚ ਆ ਗਈਆਂ ਹਨ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਲ ਕਿਲੇ ‘ਤੇ ਝੰਡਾ ਚੜਾਉਣ ਸਮੇਂ ਵੱਡੇ ਹਜੂਮ ਦੀ ਅਗਵਾਈ ਕਰਨ ਵਾਲੇ ਫਿਲਮੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਹੋਰ ਬਹੁਤ ਸਾਰੇ ਨੌਜਵਾਨਾਂ ਦੇ ਸੋਸ਼ਲ ਅਕਾਉਂਟ ਖੰਘਾਲਣ ਇਸ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਚੈਕ ਕਰਨ ਲਈ ਦੇਸ਼ ਦਾਂ ਦੋ ਵੱਡੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਗ੍ਰਹਿ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿਤੇ ਵਿਦੇਸ਼ ਵਿਚ ਬੈਠੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਇਸ ਪਿੱਛੇ ਹੱਥ ਤਾਂ ਨਹੀਂ?

ਕਿਉਂਕਿ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਲਾਲ ਕਿਲੇ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਲਈ ਪਹਿਲਾਂ ਹੀ ਕਿਸਾਨ ਅੰਦੋਲਨ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੁਨੇਹੇ ਭੇਜੇ ਜਾ ਰਹੇ ਸਨ। ਇੱਥੋ ਤੱਕ ਕਿ ਉਸ ਵੱਲੋਂ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਡਾਲਰ ਦੇ ਇਨਾਮ ਦੇਣ ਦੀ ਵੀ ਗੱਲ ਕਹੀ ਗਈ ਸੀ। ਦੂਜੇ ਪਾਸੇ ਕਿਸਾਨ ਸੰਯੁਕਤ ਮੋਰਚਾ ਆਪਣੇ ਨਿਰਧਾਰਤ ਰੂਟ ਤੇ ਲਗਾਤਾਰ ਟਰੈਕਟਰ ਮਾਰਚ ਕਰ ਰਿਹਾ ਹੈ।

ਲਾਲ ਕਿਲੇ ਵਿਚ ਤਾਜ਼ਾ ਹਾਲਾਤਾਂ ਅਨੁਸਾਰ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਪੁੱਜੇ ਹੋਏ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਪਿਆਰ ਨਾਲ ਉੱਥੋਂ ਜਾਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇੱਥੇ ਦੱਸਣਯੋਗ ਹੈ ਕਿ ਲਾਲ ਕਿਲੇ ਤੇ ਧਾਵਾ ਬੋਲਣ ਵਾਲੇ 90 ਫ਼ੀਸਦੀ ਨੌਜਵਾਨ ਹੀ ਹਨ।