ਪੁਲਵਾਮਾ ਅਟੈਕ ਤੋਂ ਬਾਅਦ ਭਾਰਤ ਨੇ ਪਾਕ ਨੂੰ ਦਿੱਤਾ ਮੁੰਹਤੋੜ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਧਾਨ ਸਭਾ ਵਿਚ ਮੰਗਲਵਾਰ ਨੂੰ ਪਾਕਿਸਤਾਨ ਵਿਚ ਇੰਡੀਅਨ ਏਅਰ ਸਟਾ੍ਰ੍ਈਕ ਦੀ ਚਰਚਾ.......

Vidhan Sabha

ਰਾਏਪੁਰ: ਵਿਧਾਨ ਸਭਾ ਵਿਚ ਮੰਗਲਵਾਰ ਨੂੰ ਪਾਕਿਸਤਾਨ ਵਿਚ ਇੰਡੀਅਨ ਏਅਰ ਸਟਾ੍ਰ੍ਈਕ ਦੀ ਚਰਚਾ ਹੋਈ। ਸਾਰੇ ਇੱਕ ਆਵਾਜ਼ ਵਿਚ ਹਵਾ ਫੌਜ ਦੀ ਸ਼ਕਤੀ ਦੀ ਪ੍ਰ੍ਸ਼ੰਸ਼ਾ ਕੀਤੀ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਦੁਨੀਆਂ ਵਿਚ ਭਾਰਤੀ ਫੌਜ ਸਭ ਤੋਂ ਉੱਤਮ ਹੈ। ਦੇਸ਼ ਦੇ ਜਵਾਨ ਬੇਮਿਸਾਲ ਹਨ। ਸੰਸਦੀ ਮਾਮਲਿਆਂ ਦੇ ਮੰਤਰੀ ਰਵਿੰਦਰ ਚੌਬੇ ਨੇ ਕਿਹਾ ਕਿ ਏਅਰਫੋਰਸ ਦੀ ਇਸ ਕਾਰਵਾਈ ਦੀ ਤਾਰੀਫ ਕਰਦੇ ਹਾਂ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਆਖਰ ਕਸ਼ਮੀਰ ਵਿਚ ਅਤਿਵਾਦ ਇਸ ਹਾਲਾਤ ਤੱਕ ਕਿਵੇਂ ਪਹੁੰਚ ਗਿਆ ਇਸ 'ਤੇ ਵੀ ਚਿੰਤਾ ਕਰਨੀ ਚਾਹੀਦੀ ਹੈ।

ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੇ ਕਿਹਾ ਕਿ ਪੁਲਵਾਮਾ ਵਿਚ ਪਾਕਿਸਤਾਨ ਨੇ ਕਾਇਰਤਾ ਵਾਲੀ ਹਰਕਤ ਕੀਤੀ ਸੀ। ਪਾਕਿਸਤਾਨ ਨੂੰ ਕਰਾਰਾ ਜਵਾਬ ਸਾਡੇ ਬਹਾਦਰ ਸੈਨਿਕਾਂ ਨੇ ਦਿੱਤਾ ਹੈ। ਅਸੀਂ ਆਪਣੀ ਫੌਜ ਨੂੰ ਸਲਾਮ ਕਰਦੇ ਹਨ। ਪਾਕਿਸਤਾਨ ਨੂੰ ਇਹ ਯਾਦ ਦਵਾਉਣਾ ਚਾਹੁੰਦੇ ਹਾਂ ਕਿ ਅਜਿਹੇ ਸਮੇਂ ਭਾਰਤ ਇੱਕਜੁਟ ਰਹੇ। 

ਬੀਜੇਪੀ ਵਿਧਾਇਕ ਅਜੈ ਚੰਦਰਾਕਰ ਨੇ ਕਿਹਾ ਕਿ ਰਾਤ 3 . 30 ਵਜੇ ਪੀਓਕੇ ਵਿਚ ਜੋ ਕਾਰਵਾਈ ਕੀਤੀ ਹੈ ਉਹੀ ਦੇਸ਼ ਚਾਹੁੰਦਾ ਸੀ। ਪੂਰਾ ਦੇਸ਼ ਫੌਜ ਦੇ ਨਾਲ ਹੈ।  ਇਸ ਗੱਲ 'ਤੇ ਕਿਸੇ ਤਰਾ੍ਹ੍ਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ।