ਜਦੋਂ ਅਪਣੇ ਪਰਵਾਰ ਨੂੰ ਬਚਾਉਣ ਲਈ ਡਿਊਟੀ ਛੱਡ ਘਰ ਪਹੁੰਚਿਆ ਦਿੱਲੀ ਪੁਲਿਸ ਦਾ ASI

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ 24 ਅਤੇ 25 ਜਨਵਰੀ ਨੂੰ ਭਾਰੀ ਹਿੰਸਾ ਦੇਖਣ ਨੂੰ ਮਿਲੀ...

Delhi

ਨਵੀਂ ਦਿੱਲੀ: ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ 24 ਅਤੇ 25 ਜਨਵਰੀ ਨੂੰ ਭਾਰੀ ਹਿੰਸਾ ਦੇਖਣ ਨੂੰ ਮਿਲੀ। ਦੰਗਾ ਕਰਨ ਵਾਲਿਆਂ  ਦੇ ਸਾਹਮਣੇ ਰਸਤੇ ਵਿੱਚ ਦੁਕਾਨ, ਮਕਾਨ, ਮੋਟਰਸਾਇਕਿਲ, ਗੱਡੀ ਜੋ ਮਿਲਿਆ ਉਨ੍ਹਾਂ ਨੇ ਹਰ ਚੀਜ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਅੱਗ ਦੇ ਹਵਾਲੇ ਕਰ ਦਿੱਤਾ।

ਸ਼ਿਵ ਵਿਹਾਰ ਤਿਰਾਹਾ ਇਲਾਕੇ ਵਿੱਚ ਜਿੱਥੇ ਨਜ਼ਰ ਪੈਂਦੀ ਹੈ, ਉੱਥੇ ਉਜੜੀ ਹੋਈ ਦੁਨੀਆ ਨਜ਼ਰ  ਆਉਂਦੀ ਹੈ। ਸ਼ਿਵ ਵਿਹਾਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਪੁਲਿਸ, ਫਾਇਰ ਬ੍ਰਿਗੇਡ, ਮੀਡੀਆ ਕੋਈ ਨਹੀਂ ਆਇਆ, ਸਾਰਿਆਂ ਨੇ ਆਉਣ ਵਿੱਚ ਦੇਰ ਕਰ ਦਿੱਤੀ। ਕਰੀਬ 30-35 ਘੰਟੇ ਤੋਂ ਜ਼ਿਆਦਾ ਗੁਟਬਾਜੀ ਹੁੰਦੀ ਰਹੀ।  

ਪਟਰੌਲ ਬੰਬ, ਤੇਜਾਬ, ਪਿਸਟਲ ਦਾ ਹੋਇਆ ਇਸਤੇਮਾਲ

ਸ਼ਿਵ ਵਿਹਾਰ ਦੇ ਹੀ ਇੱਕ ਨਿਵਾਸੀ ਨੇ ਗੱਲਬਾਤ ਵਿੱਚ ਦੱਸਿਆ ਕਿ ਹਿੰਸਾ ਦੀਆਂ ਘਟਨਾਵਾਂ 24 ਜਨਵਰੀ ਤੋਂ ਸ਼ੁਰੂ ਹੋਈਆਂ। ਪਹਿਲਾਂ ਇੱਕ ਪਾਸੇ ਪਥਰਾਅ ਹੋਇਆ, ਫਿਰ ਦੂਜਿਆਂ ਪਾਸਿਆਂ ਤੋਂ ਵੀ ਲੋਕ ਆ ਗਏ। ਲੋਕਾਂ ਨੇ ਘਰਾਂ ਦੇ ਉੱਤੇ ਚੜ੍ਹਕੇ ਪਥਰਾਅ ਕੀਤਾ।  ਪਟਰੌਲ ਬੰਬ, ਤੇਜਾਬ, ਪਿਸਟਲ ਤੱਕ ਦਾ ਇਸਤੇਮਾਲ ਕੀਤਾ ਗਿਆ। ਲੇਕਿਨ 30 ਘੰਟੇ ਤੱਕ ਸਾਡੀ ਮਦਦ ਕਰਨ ਕੋਈ ਨਹੀਂ ਆਇਆ। 4-5 ਪੁਲਿਸ ਵਾਲੇ ਆਏ ਉਨ੍ਹਾਂ ਨੇ ਕਿਹਾ ਸਾਡੇ ਕੋਲ ਆਦੇਸ਼ ਨਹੀਂ ਹੈ।

ਦਿੱਲੀ ਪੁਲਿਸ ਦੇ ASI ਨੇ ਆਪਣਾ ਦਰਦ ਦੱਸਿਆ

ਦਿੱਲੀ ਪੁਲਿਸ ਵਿੱਚ ਸੇਵਾ ਕਰਨ ਵਾਲੇ ASI ਸ਼੍ਰੀਪਾਲ ਆਪਣਾ ਦਰਦ ਦੱਸਦੇ ਹਨ। ਉਨ੍ਹਾਂ ਦਾ ਮਕਾਨ ਵੀ ਇਸ ਸ਼ਿਵ ਵਿਹਾਰ ਇਲਾਕੇ ਵਿੱਚ ਹੀ ਹੈ। ਸ਼੍ਰੀਪਾਲ ਦੱਸਦੇ ਹਨ ਕਿ ਉਹ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਆਪਣੇ ਪਰਵਾਰ ਵਾਲਿਆਂ ਨੂੰ ਬਚਾਉਣ ਆ ਗਏ।

ਮੈਂ ਇਸ ਇਲਾਕੇ ਵਿੱਚ ਆ ਗਿਆ। ਮੇਰੇ ਸਾਲੇ ਦੀ ਇੱਥੇ ਦੁਕਾਨ ਹੈ, ਮੈਂ ਆਪਣੇ ਸਾਲੇ, ਆਪਣੀ ਪਤਨੀ ਅਤੇ ਬੱਚਿਆਂ ਨੂੰ ਬਚਾ ਲਿਆ। ਨੌਕਰੀ ਦੀ ਪਰਵਾਹ ਕੀਤੇ ਬਿਨਾਂ ਇਸ ਇਲਾਕੇ ਵਿੱਚ ਆ ਗਿਆ। ਦੱਸ ਦਈਏ ਕਿ ਨਾਰਥ-ਈਸਟ ਦਿੱਲੀ ਵਿੱਚ ਹਿੰਸਾ ਨਾਲ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।