ਕੇਜਰੀਵਾਲ ਨੇ ਸ਼ਹੀਦ ਰਤਨ ਲਾਲ ਦੇ ਪਰਿਵਾਰ ਨੂੰ ਦਿੱਤਾ ਤੋਹਫ਼ਾ, ਮਿਲੇਗਾ 1 ਕਰੋੜ ਤੇ ਸਰਕਾਰੀ ਨੌਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ-ਪੂਰਬੀ ਦਿੱਲੀ ਵਿਚ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਫੈਲੀ ਹਿੰਸਾ ਵਿਚ ਹੁਣ...

Ratan Lal

ਨਵੀਂ ਦਿੱਲੀ: ਉਤਰ-ਪੂਰਬੀ ਦਿੱਲੀ ਵਿਚ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਫੈਲੀ ਹਿੰਸਾ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 180 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਚੁੱਕੇ ਹਨ। ਸੋਮਵਾਰ ਤੋਂ ਸ਼ੁਰੂ ਹੋਇਆ ਦੰਗੇ ਕਰਨ ਵਾਲਿਆਂ ਦਾ ਕਹਿਰ ਬੁੱਧਵਾਰ ਨੂੰ ਵੀ ਜਾਰੀ ਰਿਹਾ।

ਜਾਫ਼ਰਪੁਰ ਤੋਂ ਲੈ ਕੇ ਮੌਜਪੁਰ ਅਤੇ ਇਸਦੇ ਨੇੜਲੇ ਹੋਰ ਇਲਾਕਿਆਂ ਵਿਚ ਬੇਹੱਦ ਸਖ਼ਤ ਸੁਰੱਖਿਆ ਵਿਚ ਹੈ। ਦਿੱਲੀ ਪੁਲਿਸ ਹਰ ਗਲੀ ਮੁਹੱਲੇ ਵਿਚ ਜਾ ਕੇ ਗਸ਼ਤ ਕਰ ਰਹੀ ਹੈ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਵਿਚ ਕਿਹਾ, ਦਿੱਲੀ ਦੇ ਲੋਕ ਹਿੰਸਾ ਨਹੀਂ ਚਾਹੁੰਦੇ, ਇਹ ਸਭ ਆਮ ਆਦਮੀ ਨੇ ਨਹੀਂ ਕੀਤਾ।

ਇਹ ਅਸਾਮਾਜਿਕ ਲੋਕਾਂ, ਰਾਜਨਿਤਿਕ ਅਤੇ ਅਤਿਵਾਦੀ ਤਾਕਤਾਂ ਨੇ ਕੀਤਾ ਹੈ। ਦਿੱਲੀ ਵਿਚ ਹਿੰਦੂ ਅਤੇ ਮੁਸਲਮਾਨ ਲੜਨਾ ਨਹੀਂ ਚਾਹੁੰਦੇ ਹਨ। ਉਥੇ ਹੀ ਅਜੀਤ ਡੋਭਾਲ ਨੇ ਵੀ ਕਿਹਾ ਕਿ ਮੇਰਾ ਸੰਦੇਸ਼ ਹੈ ਕਿ ਜੋ ਵੀ ਅਪਣੇ ਦੇਸ਼ ਨੂੰ ਪਿਆਰ ਕਰਦਾ ਹੈ, ਜੋ ਵੀ ਅਪਣੇ ਸਮਾਜ ਵਿਚ ਆਪਣੇ ਗੁਆਢੀ ਨੂੰ ਪਿਆਰ ਕਰਦਾ ਹੈ।

ਹਰ ਕਿਸੀ ਨੂੰ ਦੂਜਿਆਂ ਦੇ ਨਾਲ ਪਿਆਰ ਅਤੇ ਸ਼ਰਧਾ ਦੇ ਨਾਲ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਇਕ ਜੂਦੇ ਦੀ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਉਨ੍ਹਾਂ ਨੂੰ ਵਧਾਉਣਾ ਚਾਹੀਦਾ ਹੈ।