ਕਸ਼ਮੀਰ ਵਿਚ ਤਾਇਨਾਤ ਸੀਆਈਪੀਐਫ ਦੇ ਜਵਾਨ MI-17 ਦੀ ਕਰਨਗੇ ਸਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਹਨ

MI - 17

ਨਵੀਂ ਦਿੱਲੀ :ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਦੂਸਰੀ ਵਰ੍ਹੇਗੰਢ ((14 ਫਰਵਰੀ) ਦੇ ਕੁਝ ਦਿਨਾਂ ਬਾਅਦ ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਹਨ । ਜੋ ਫੌਜੀ ਕਰਮਚਾਰੀ ਕਸ਼ਮੀਰ ਵਿਚ ਛੁੱਟੀ 'ਤੇ ਜਾਂਦੇ ਹਨ,ਤਾਂ ਆਈਆਈਈ ਦੇ ਸੰਭਾਵਿਤ ਹਮਲਿਆਂ ਤੋਂ ਬਚਣ ਲਈ ਉਨ੍ਹਾਂ ਨੂੰ ਐਮਆਈ -17 ਹੈਲੀਕਾਪਟਰ ਰਾਹੀਂ ਨਜ਼ਦੀਕੀ ਮੰਜ਼ਿਲ 'ਤੇ ਪਹੁੰਚਾਇਆ ਜਾਵੇਗਾ। ਇਹ ਫੈਸਲਾ ਗ੍ਰਹਿ ਮੰਤਰਾਲੇ (ਐਮਐਚਏ) ਦੁਆਰਾ ਲਾਗੂ ਕੀਤਾ ਗਿਆ ਸੀ। ਇਹ ਹੁਕਮ ਵੀਰਵਾਰ ਨੂੰ ਸੀਆਰਪੀਐਫ ਨੇ ਵੀ ਜਾਰੀ ਕੀਤਾ ਹੈ ।