5 ਰਾਜਾਂ ਦੀਆਂ ਚੋਣਾਂ ਵਿਚ ਕਾਂਗਰਸ ਡਟ ਕੇ ਮੁਕਾਬਲਾ ਕਰੇਗੀ: ਗੁਲਾਮ ਨਬੀ ਆਜ਼ਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਅਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਪੁਡੂਚੇਰੀ...

Gulam Nabi Azad

ਨਵੀਂ ਦਿੱਲੀ: ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਅਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਪੁਡੂਚੇਰੀ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਡਟ ਕੇ ਮੁਕਾਬਲਾ ਕਰੇਗੀ। ਕਾਂਗਰਸ ਪਾਰਟੀ ਦਾ ਯਤਨ ਹੋਵੇਗਾ ਕਿ ਅਸੀਂ ਪੰਜਾਂ ਰਾਜਾਂ ਵਿਚ ਚੋਣ ਲੜਾਂਗੇ ਅਤੇ ਵੱਡੀ ਜਿੱਤ ਪ੍ਰਾਪਤ ਕਰਾਂਗੇ।

ਸਾਡਾ ਯਤਨ ਹੋਵੇਗਾ ਕਿ ਸਾਡੀ ਵੱਡੇ ਜਿੱਤ ਹੋਵੇ। ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਚੋਣ ਕਮਿਸ਼ਨ ਵੱਲੋਂ 5 ਰਾਜਾਂ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਚੁੱਕੇ ਹਨ। ਇੱਥੇ ਦੱਸਣਯੋਗ ਹੈ ਕਿ ਅੱਜ ਦਿੱਲੀ ਦੇ ਵਿਗਿਆਨ ਭਵਨ ਵਿੱਚ ਸ਼ਾਮ 4.30 ਵਜੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੋਲ ਪੈਨਲ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਕਾਰਜਕਾਲ ਘੋਸ਼ਿਤ ਕੀਤਾ ਹੈ।

ਰਾਜਾਂ ਵਿਚ ਅਪ੍ਰੈਲ-ਮਈ ‘ਚ ਚੋਣਾਂ ਹੋਣ ਵਾਲੇ ਹਨ। ਚੋਣ ਕਮਿਸ਼ਨ ਨੇ ਪੰਜ ਰਾਜਾਂ ‘ਚ ਚੋਣਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਸਾਰੇ ਨਤੀਜੇ ਮਈ ਵਿਚ ਆਉਣਗੇ। ਆਸ਼ਾਮ ਚੋਂ ਤਿੰਨ ਗੇੜ੍ਹਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਗੇੜ ਦੀਆਂ ਚੋਣਾਂ ਵਿੱਚ 27 ਮਾਰਚ ਨੂੰ ਅਤੇ ਤੀਸਰੇ ਗੇੜ ਦੀਆਂ ਚੋਣਾਂ 6 ਅਪ੍ਰੈਲ ਨੂੰ, ਉਨ੍ਹਾਂ ਦੱਸਿਆ ਕਿ ਕੇਰਲਾ, ਤਾਮਿਲਨਾਡੂ ਅਤੇ ਪੁਡੁਚੇਰੀ ਵਿਚੋਂ 6 ਅਪ੍ਰੈਲ ਨੂੰ ਚੋਣਾਂ ਹੋਣਗੀਆਂ, ਪੱਛਮੀ ਬੰਗਾਲ ਵਿੱਚ ਅੱਠ ਗੇੜਾਂ ਵਿਚ ਚੋਣਾਂ ਹੋਣਗੀਆਂ।

ਪੱਛਮੀ ਬੰਗਾਲ ਵਿੱਚ 8 ਗੇੜਾਂ ਦੀਆਂ ਚੋਣਾਂ ਵਿਚ ਪਹਿਲੇ ਗੇੜ ਦੀਆਂ ਚੋਣਾਂ 27 ਮਾਰਚ ਨੂੰ, ਦੁਜੇ ਗੇੜ ਦੀਆਂ 1 ਅਪ੍ਰੈਲ ਨੂੰ, ਤੀਜੇ ਦੀਆਂ 6 ਅਪ੍ਰੈਲ, ਚੌਥੇ ਦੀਆਂ 10 ਅਪ੍ਰੈਲ ਨੂੰ , ਪੰਜਵੇਂ ਗੇੜ ਦੀਆਂ 17 ਅਪ੍ਰੈਲ ਨੂੰ, ਛੇਵੇਂ ਦੀਆਂ 22 ਅਪ੍ਰੈਲ ਨੂੰ, ਸੱਤਵੇਂ ਦੀਆਂ 26 ਅਪ੍ਰੈਲ ਨੂੰ ਅਤੇ ਅੱਠਵੇਂ ਗੇੜ ਦੀਆਂ ਚੋਣਾਂ 29 ਅਪਰੈਲ ਨੂੰ ਹੋਣਗੀਆਂ। ਪੱਛਮੀ ਬੰਗਾਲ ਵਿਚ 294,ਤਾਮਿਲਨਾਡੂ ਵਿਚ 234 ਸੀਟਾਂ,ਕੇਰਲ ਵਿਚ 140 ਸੀਟਾਂ, ਅਸਾਮ ਵਿਚ 126 ਅਤੇ ਪੁਡੂਚੇਰੀ ਵਿਚ 30 ਸੀਟਾਂ ਲਈ ਵੋਟਾਂ ਪੈਣਗੀਆਂ।