ਮਾਣ ਵਾਲੀ ਗੱਲ: ਕੇਰਲਾ ਦੇ 14 ਵਿਚੋਂ 10 ਜ਼ਿਲ੍ਹਿਆਂ ਵਿਚ ਕਲੈਕਟਰ ਹਨ ਮਹਿਲਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਣੂ ਰਾਜ ਵਲੋਂ ਅਲਾਪੁਝਾ ਜ਼ਿਲ੍ਹਾ ਕੁਲੈਕਟਰ ਵਜੋਂ ਅਹੁਦਾ ਸੰਭਾਲਣ ਮਗਰੋਂ ਕੇਰਲ ਦੇ 14 ਵਿਚੋਂ 10 ਜ਼ਿਲ੍ਹਿਆਂ ਦੀ ਅਗਵਾਈ ਮਹਿਲਾ ਆਈਏਐਸ ਅਧਿਕਾਰੀਆਂ ਵਲੋਂ ਕੀਤੀ ਜਾਵੇਗੀ।

10 out of 14 District Collectors of Kerala are now women


ਤਿਰੂਵਨੰਤਪੁਰਮ: ਦੇਸ਼ ਵਿਚ ਉੱਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਔਰਤਾਂ ਦੀ ਮਹੱਤਤਾ ਵਧਣ ਲੱਗੀ ਹੈ। ਇਸ ਦੌਰਾਨ ਕੇਰਲਾ ਇਕ ਅਜਿਹਾ ਸੂਬਾ ਬਣ ਕੇ ਉਭਰਿਆ ਹੈ ਜਿੱਥੇ ਉੱਚ ਅਹੁਦਿਆਂ 'ਤੇ ਮਹਿਲਾ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਰੇਣੂ ਰਾਜ ਵਲੋਂ ਅਲਾਪੁਝਾ ਦੇ ਜ਼ਿਲ੍ਹਾ ਕੁਲੈਕਟਰ ਵਜੋਂ ਅਹੁਦਾ ਸੰਭਾਲਣ ਮਗਰੋਂ ਕੇਰਲ ਦੇ 14 ਵਿਚੋਂ 10 ਜ਼ਿਲ੍ਹਿਆਂ ਦੀ ਅਗਵਾਈ ਹੁਣ ਮਹਿਲਾ ਆਈਏਐਸ ਅਧਿਕਾਰੀਆਂ ਵਲੋਂ ਕੀਤੀ ਜਾਵੇਗੀ।

10 out of 14 District Collectors of Kerala are now women

ਰੇਣੂ ਰਾਜ ਨੇ ਹਾਲ ਹੀ ਵਿਚ ਸ਼ਹਿਰੀ ਮਾਮਲਿਆਂ ਦੇ ਡਾਇਰੈਕਟਰ ਵਜੋਂ ਕੰਮਕਾਜ ਸੰਭਾਲਣ ਤੋਂ ਬਾਅਦ ਏ. ਐਲੈਕਜ਼ੈਂਡਰ ਦੀ ਥਾਂ ਲਈ ਹੈ। ਪੇਸ਼ੇ ਵਜੋਂ ਡਾਕਟਰ ਰੇਣੂ ਰਾਜ ਉਸ ਸਮੇਂ ਸੁਰਖੀਆਂ ਵਿਚ ਆਈ ਸੀ ਜਦੋਂ ਉਹਨਾਂ ਨੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਵਿਚ ਰਾਸ਼ਟਰੀ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ ਸੀ।

Renu Raj

ਹੋਰ ਜ਼ਿਲ੍ਹਿਆਂ ਵਿਚ ਜਿਨ੍ਹਾਂ ਵਿਚ ਇਸ ਸਮੇਂ ਜ਼ਿਲ੍ਹਾ ਕੁਲੈਕਟਰ ਵਜੋਂ ਮਹਿਲਾ ਅਧਿਕਾਰੀ ਹਨ, ਉਹਨਾਂ ਵਿਚ ਤਿਰੂਵਨੰਤਪੁਰਮ (ਨਵਜੋਤ ਖੋਸਾ), ਕੋਲੱਮ (ਅਫ਼ਸਾਨਾ ਪਰਵੀਨ), ਪਠਾਨਮਥਿੱਟਾ (ਦਿਵਿਆ ਐਸ. ਅਈਅਰ), ਕੋਟਾਯਮ (ਪੀਕੇ ਜੈਸ੍ਰੀ), ਇਡੁੱਕੀ (ਸ਼ੀਬਾ ਜਾਰਜ), ਤ੍ਰਿਸੂਰ (ਹਰਿਤਾ ਵੀ. ਕੁਮਾਰ), ਪਲੱਕੜ (ਮਰੁਣਮਈ ਜੋਸ਼ੀ), ਵਾਇਨਾਡ (ਏ. ਗੀਤਾ) ਅਤੇ ਕਾਸਰਗੋਡ (ਭੰਡਾਰੀ ਸਵਾਗਤ ਰਣਵੀਰਚੰਦ) ਸ਼ਾਮਲ ਹਨ।

10 out of 14 District Collectors of Kerala are now women

ਇਹਨਾਂ ਵਿਚੋਂ ਛੇ ਆਈਏਐਸ ਅਫਸਰ- ਰੇਣੂ ਰਾਜ, ਦਿਵਿਆ ਐਸ ਅਈਅਰ, ਹਰਿਤਾ ਵੀ. ਕੁਮਾਰ, ਪੀਕੇ ਜੈਸ੍ਰੀ, ਸ਼ੀਬਾ ਜਾਰਜ ਅਤੇ ਗੀਤਾ ਏ ਕੇਰਲ ਦੇ ਮੂਲ ਨਿਵਾਸੀ ਹਨ। ਸੂਬੇ ਵਿਚ ਦੋ ਤਿਹਾਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। ਸੂਬੇ ਦੀ ਵਿਧਾਨ ਸਭਾ ਵਿਚ ਔਰਤਾਂ ਲਈ ਰਾਖਵਾਂਕਰਨ 33 ਪ੍ਰਤੀਸ਼ਤ ਸੀ, ਹੁਣ ਕੇਰਲ ਵਿਚ ਪ੍ਰਸ਼ਾਸਨਿਕ ਸੇਵਾਵਾਂ ਵਿਚ 71.4 ਪ੍ਰਤੀਸ਼ਤ ਮਹਿਲਾ ਕੁਲੈਕਟਰ ਹਨ। 2020 ਦੀਆਂ ਸਥਾਨਕ ਵਿਧਾਨ ਸਭਾ ਚੋਣਾਂ ਵਿਚ ਕੇਰਲ ਦੀ ਮਹਿਲਾਵਾਂ ਨੇ 50 ਪ੍ਰਤੀਸ਼ਤ ਤੋਂ ਵੱਧ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ।