ਹੁਰੀਅਤ ਨੇਤਾਵਾਂ ਦੀ ਸੰਪੱਤੀ ’ਤੇ ਹੁਣ ਸਰਕਾਰ ਕਰੇਗੀ ਕਾਰਵਾਈ: ਟੇਰਰ ਫੰਡਿੰਗ
ਇਸ ਮਾਮਲੇ ਵਿਚ ਸ਼ਾਮਲ ਸਾਰੇ ਹੁਰੀਅਤ ਨੇਤਾਵਾਂ ਦੀ ਸੰਪੱਤੀ ਹੁਣ ਜ਼ਬਤ ਕੀਤੀ ਜਾਵੇਗੀ।
ਨਵੀ ਦਿੱਲੀ: ਟੇਰਰ ਫੰਡਿੰਗ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਸਰਕਾਰ ਨੇ ਹੁਰੀਅਤ ਨੇਤਾਵਾਂ ਦੀ ਸੰਪੱਤੀ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। ਲਸ਼ਕਰ ਦੇ ਮਾਲਿਕ ਹਾਫ਼ਿਜ਼ ਸਈਦ ਦੇ ਪੈਸਿਆਂ ਨਾਲ ਬਣਾਈ ਗਈ ਹੁਰੀਅਤ ਨੇਤਾਵਾਂ ਦੀ ਸੰਪੱਤੀ ਜ਼ਬਤ ਕੀਤੀ ਜਾਵੇਗੀ। ਟੇਰਰ ਫੰਡਿੰਗ ਮਾਮਲੇ ਵਿਚ ਸ਼ਾਮਲ ਹੁਰੀਅਤ ਦੇ 11 ਨੇਤਾ ਸਰਕਾਰ ਦੇ ਨਿਸ਼ਾਨੇ ’ਤੇ ਹਨ। ਇਹਨਾਂ ਨੇਤਾਵਾਂ ਤੇ ਅਤਿਵਾਦ ਦੀ ਫੰਡਿੰਗ ਦੇ ਜ਼ਰੀਏ ਕਰੋੜਾਂ ਦੀ ਸੰਪੱਤੀ ਬਣਾਉਣ ਦਾ ਅਰੋਪ ਹੈ। ਉਸ ਵਿਚ ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਦਾ ਵੀ ਨਾਮ ਸ਼ਾਮਲ ਹੈ।
ਲਸ਼ਕਰ ਦੇ ਮਾਲਿਕ ਸਈਅਦ ਦੇ ਪੈਸੇ ਤੋਂ ਬਣਾਈ ਗਈ ਹੁਰੀਅਤ ਨੇਤਾਵਾਂ ਦੀ ਸੰਪੱਤੀ ’ਤੇ ਸਰਕਾਰ ਸ਼ਿਕੰਜਾ ਕਸਣ ਜਾ ਰਹੀ ਹੈ। ਇਸ ਮਾਮਲੇ ਵਿਚ ਸ਼ਾਮਲ ਸਾਰੇ ਹੁਰੀਅਤ ਨੇਤਾਵਾਂ ਦੀ ਸੰਪੱਤੀ ਹੁਣ ਜ਼ਬਤ ਕੀਤੀ ਜਾਵੇਗੀ। ਆਈਐਸਆਈ ਅਤੇ ਪਾਕਿਸਤਾਨ ਹਾਈ ਕਮੀਸ਼ਨ ਦਿੱਲੀ ਦੇ ਅਧਿਕਾਰੀਆਂ ਦੇ ਜ਼ਰੀਏ ਦੁਬਈ ਫੰਡਿੰਗ ਦੇ ਮਾਧਿਅਮ ਨਾਲ ਅਤਿਵਾਦ ਦੀ ਫੰਡਿੰਗ ਕੀਤੀ ਗਈ।
ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ ਫੰਟੂਸ਼, ਨਈਮ ਅਹਿਮਦ ਖ਼ਾਨ, ਫ਼ਾਰੂਖ ਅਹਿਮਦ ਡਾਰ ਉਰਫ ਬਿੱਟੂ ਕਰਟੇ, ਸ਼ਹੀਦੁਲ ਇਸਲਾਮ, ਪਾਕਿ ਵਿਚ ਮੌਜੂਦ ਹਿਜ਼ਬੁਲ ਚੀਫ ਸਈਅਦ, ਅਕਬਰ ਖੰਡੀ, ਰਾਜਾ ਮੈਹਜ਼ੂਦੀਨ, ਪੀਰ ਸੈਫੁੱਲਾ, ਜ਼ਹੂਰ ਅਹਿਮਦ ਵਤਾਲੀ ਸਮੇਤ 11 ਅਲਗਾਵਾਦਿਆਂ ਦੀ ਸੰਪੱਤੀ ਜ਼ਬਤ ਹੋਵੇਗੀ। ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਦੀ ਹਾਊਸ ਨੰ. 119 ਐਚਆਈਜੀ ਗ੍ਰੀਨ ਪਾਰਕ ਬੇਮਿਨਾ ਰੋਡ ਦੀ ਸੰਪੱਤੀ ਵੀ ਜ਼ਬਤ ਹੋਵੇਗੀ। ਪਾਕਿਸਤਾਨ ਦੀ ਫੰਡਿੰਗ ਤੋਂ ਹੁਰੀਅਤ ਨੇਤਾਵਾਂ ਨੇ ਇਹ ਸੰਪੱਤੀ ਤਿਆਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਟੇਰਰ ਫੰਡਿੰਗ ਦੇ ਮਾਮਲੇ ਵਿਚ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਪੁੱਤਰ ਨਸੀਮ ਗਿਲਾਨੀ ਅਤੇ ਮੀਰਵਾਇਜ ਉਮਰ ਫਾਰੁਕ ਤੋਂ ਪਹਿਲਾਂ ਪੁਛਗਿਛ ਵੀ ਕਰ ਚੁੱਕੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹੁਰੀਅਤ ਅਤੇ ਵੱਖਵਾਦੀ ਨੇਤਾਵਾਂ ਤੇ ਸਰਕਾਰ ਨੇ ਸ਼ਿਕੰਜਾ ਕਸਣ ਦਾ ਪਹਿਲਾਂ ਤਿਆਰ ਕਰ ਲਿਆ ਹੈ। ਦੱਸ ਦਈਏ ਕਿ ਕਸ਼ਮੀਰ ਘਾਟੀ ਵਿਚ ਅਤਿਵਾਦ ’ਤੇ ਠੱਲ ਪਾਉਣ ਲਈ ਸਰਕਾਰ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।