ਜਾਣੋ ਕਿਉਂ BCCI ਅਤੇ ਸੌਰਵ ਗਾਂਗੁਲੀ ਦਾ ਦੁਨੀਆਂ ਵਿਚ ਜਮ ਕੇ ਬਣਾਇਆ ਜਾ ਰਿਹਾ ਹੈ ਮਜ਼ਾਕ?

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਮੈਚ ਚੜਿਆ ਬਾਰਿਸ਼ ਦੀ ਭੇਟ

File Photo

ਨਵੀਂ ਦਿੱਲੀ :  ਬੀਤੇ ਦਿਨ ਗੁਹਾਟੀ ਦੇ ਵਿਚ ਭਾਰਤ ਅਤੇ ਸ੍ਰੀਲੰਕਾ ਦੇ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾਂ ਟੀ-20 ਮੈਚ ਰੱਦ ਹੋ ਗਿਆ ਹੈ। ਮੈਚ ਰੱਦ ਹੋਣ ਦਾ ਕਾਰਨ ਬਾਰਿਸ਼ ਬਣੀ ਹੈ।  ਬਾਰਿਸ਼ ਦੇ ਕਾਰਨ ਮੈਚ ਵਿਚ ਇਕ ਵੀ ਗੇਂਦ ਨਾਂ ਪਾਈ ਜਾ ਸਕੀ ਅਤੇ ਮੁਕਾਬਲੇ ਨੂੰ ਬਿਨਾਂ ਖੇਡੇ ਹੀ ਰੱਦ ਕਰਨਾ ਪਿਆ ਪਰ ਇਸ ਦੌਰਾਨ ਮੈਦਾਨ ਵਿਚ ਅਨੋਖਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ।

ਦੁਨੀਆਂ ਦੇ ਸੱਭ ਤੋਂ ਵੱਡੀ ਕ੍ਰਿਕਟਰ ਬੋਰਡ ਬੀਸੀਸੀਆਈ ਮੀਂਹ ਕਾਰਨ ਗਿੱਲੇ ਹੋਏ ਮੈਦਾਨ ਨੂੰ ਸੁਕਾਉਣ ਦੇ ਲਈ ਬਾਲ ਸੁਕਾਉਣ ਵਾਲੇ ਹੇਅਰ ਡ੍ਰਾਇਅਰ ਅਤੇ ਪ੍ਰੈੱਸ ਦਾ ਇਸਤਮਾਲ ਕਰਦੀ ਹੈ। ਹੈਰਾਨ ਨਾਂ ਹੋਵੋ ਇਹ ਕੋਈ ਕਲਪਨਾ ਨਹੀਂ ਬਲਕਿ ਸਚਾਈ ਹੈ। ਦਰਅਸਲ ਜਦੋਂ ਬੀਤੇ ਦਿਨ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਮੈਦਾਨ ਗਿੱਲਾ ਹੋ ਗਿਆ ਤਾਂ ਉਸ ਨੂੰ ਸੁਕਾਉਣ ਦੇ ਲਈ ਅਧਿਕਾਰੀਆਂ ਵੱਲੋਂ ਹੇਅਰ ਡ੍ਰਾਇਅਰ ਅਤੇ ਪ੍ਰੈਸ ਦੀ ਵਰਤੋਂ ਕੀਤੀ ਗਈ।

ਗੁਹਾਟੀ ਸਟੇਡੀਅਮ ਵਿਚ ਮੈਦਾਨ ਸੁਕਾਉਣ ਲਈ ਵਰਤੀਆਂ ਇਨ੍ਹਾਂ ਚੀਜ਼ਾਂ ਦੀਆਂ ਤਸਵੀਰਾ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆ ਹਨ। ਦੁਨੀਆ ਦੇ ਸੱਭ ਤੋਂ ਅਮੀਰ ਬੋਰਡ ਬੀਸੀਸੀਆਈ ਦਾ ਜਮ ਕੇ ਮਜ਼ਾਕ ਬਣਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਇਨ੍ਹਾਂ ਤਸਵੀਰਾਂ 'ਤੇ ਜਮ ਕੇ ਟਿੱਪਣੀਆਂ ਕੀਤੀਆ ਜਾ ਰਹੀਆਂ ਹਨ।

ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਕਿ ਅਧਿਕਾਰੀ ਕਿਸ ਤਰ੍ਹਾਂ ਪਿੱਚ ਸੁਕਾਉਣ ਦੇ ਲਈ ਹੇਅਰ ਡ੍ਰਾਇਅਰ ਅਤੇ ਪ੍ਰੈੱਸ ਦੀ ਵਰਤੋਂ ਕਰ ਰਹੇ ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਬੀਸੀਆਈ 'ਤੇ ਵੀ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਦੁਨੀਆ ਦੇ ਇੰਨੇ ਧਨਵਾਨ ਬੋਰਡ ਕੋਲ ਗਰਾਊਂਡ ਢੱਕਣ ਲਈ ਚੰਗੇ ਕਵਰ ਅਤੇ ਸਕਾਉਣ ਲਈ ਕੋਈ ਦੂਜੇ ਯੰਤਰ ਵੀ ਨਹੀਂ ਹਨ? ਖੈਰ ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਅਤੇ ਉਸ ਦੇ ਮੁੱਖੀ 'ਤੇ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਜਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਟੀ-20 ਦੀ ਲੜੀ ਦਾ ਦੂਜਾ ਮੈਚ ਅਤੇ 7 ਜਨਵਰੀ ਨੂੰ ਇੰਦੋਰ ਵਿਚ ਅਤੇ ਤੀਜਾ ਮੈਚ 10 ਜਨਵਰੀ ਨੂੰ ਪੂਣੇ ਵਿਚ ਖੇਡਿਆ ਜਾਵੇਗਾ।