ਚੋਣਾਂ ਨਾ ਲੜਨ ਦਾ ਫੈਸਲਾ ਪ੍ਰਿਅੰਕਾ ਗਾਂਧੀ ਨੇ ਆਪ ਕੀਤਾ ਸੀ: ਸੈਮ ਪਿਤਰੋਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਕਾਰਨ ਹਨ ਕਿ ਪ੍ਰਿਅੰਕਾ ਗਾਂਧੀ ਨੇ ਚੋਣਾਂ ਲੜਨ ਤੋਂ ਮਨ੍ਹਾਂ ਕਰ ਦਿੱਤਾ

It was Priyanka Gandhi decision of not contesting from Varanasi says Sam Pitroda

ਨਵੀਂ ਦਿੱਲੀ: ਵਾਰਾਣਸੀ ਲੋਕ ਸਭਾ ਸੀਟ ਤੋਂ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਨਾਮ ਦੀ ਚਰਚਾ ਤੋਂ ਬਾਅਦ ਅਜੇ ਰਾਏ ਨੂੰ ਉਮੀਦਵਾਰ ਬਣਾਉਣ ਦੇ ਫੈਸਲੇ ’ਤੇ ਕਾਂਗਰਸ ’ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਹੁਣ ਇਸ ’ਤੇ ਓਵਰਸੀਜ ਕਾਂਗਰਸ ਦੇ ਚੇਅਰਮੈਨ ਅਤੇ ਗਾਂਧੀ ਪਰਵਾਰ ਦੇ ਕਰੀਬੀ ਸੈਮ ਪਿਤਰੋਦਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਚੋਣ ਨਾ ਲੜਨ ਦਾ ਫੈਸਲਾ ਪ੍ਰਿਅੰਕਾ ਗਾਂਧੀ ਦਾ ਅਪਣਾ ਹੀ ਸੀ।

ਸੈਮ ਪਿਤਰੋਦਾ ਨੇ ਕਿਹਾ ਇਹ ਪ੍ਰਿਅੰਕਾ ਜੀ ਦਾ ਫੈਸਲਾ ਸੀ ਅਤੇ ਉਸ ਕੋਲ ਹੋਰ ਜ਼ਿੰਮੇਵਾਰੀਆਂ ਹਨ। ਉਹਨਾਂ ਨੇ ਸੋਚਿਆ ਕਿ ਇਕ ਸੀਟ ’ਤੇ ਧਿਆਨ ਲਗਾਉਣ ਦੀ ਬਜਾਏ ਉਹਨਾਂ ਨੂੰ ਅਪਣੀਆਂ ਹੋਰਨਾਂ ਡਿਊਟੀਆਂ ’ਤੇ ਫੋਕਸ ਕਰਨਾ ਚਾਹੀਦਾ ਹੈ ਜੋ ਕਿ ਚੋਣ ਇੰਚਾਰਜ ਦੇ ਰੂਪ ਵਿਚ ਉਹਨਾਂ ਨੂੰ ਮਿਲੀਆਂ ਹਨ। ਇਸ ਲਈ ਫੈਸਲਾ ਉਹਨਾਂ ਦਾ ਅਪਣਾ ਹੀ ਸੀ ਅਤੇ ਉਹਨਾਂ ਨੇ ਆਪ ਹੀ ਇਹ ਤੈਅ ਕੀਤਾ ਸੀ।

ਦਸ ਦਈਏ ਕਿ ਵਾਰਾਣਸੀ ਤੋਂ ਪ੍ਰਿਅੰਕਾ ਗਾਂਧੀ ਦੇ ਚੋਣ ਲੜਨ ਦੀ ਚਰਚਾ ਹੋਈ ਸੀ ਪਰ ਰਾਏ ਦੇ ਨਾਮ ਦੇ ਐਲਾਨ ਤੋਂ ਬਾਅਦ ਤੈਅ ਹੋ ਗਿਆ ਕਿ ਪ੍ਰਿਅੰਕਾ ਗਾਂਧੀ ਚੋਣ ਨਹੀਂ ਲੜੇਗੀ। ਚਰਚਾ ਇਹ ਵੀ ਹੋਈ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਅਮੇਠੀ ਤੋਂ ਉਪ ਚੋਣਾਂ ਲਈ ਚੋਣ ਮੈਦਾਨ ਵਿਚ ਉੱਤਰ ਸਕਦੀ ਹੈ। ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਨੇ ਚੋਣਾਂ ਦੀ ਗੱਲ ਰਾਹੁਲ ਗਾਂਧੀ ’ਤੇ ਛੱਡ ਦਿੱਤੀ ਸੀ ਅਤੇ ਰਾਹੁਲ ਗਾਂਧੀ ਨਹੀਂ ਚਾਹੁੰਦੇ ਸਨ ਕਿ ਪ੍ਰਿਅੰਕਾ ਗਾਂਧੀ ਪਹਿਲਾਂ ਹੀ ਹਾਰ ਸਾਹਮਣਾ ਕਰੇ।

ਪਾਰਟੀ ਨੂੰ ਲਗਦਾ ਹੈ ਕਿ ਪਹਿਲਾਂ ਹੀ ਚੋਣਾਂ ਵਿਚ ਮੋਦੀ ਵਰਗੇ ਆਗੂ ਦਾ ਸਾਹਮਣਾ ਕਰਨਾ ਅਸਾਨ ਕੰਮ ਨਹੀਂ ਹੈ। ਇਸ ਪਿੱਛੇ ਸੋਚ ਸੀ ਕਿ ਮੋਦੀ ਟੀਮ ਹਰ ਮਾਮਲੇ ਵਿਚ ਪ੍ਰਿਅੰਕਾ ਅਤੇ ਕਾਂਗਰਸ ਤੋਂ ਮਜ਼ਬੂਤ ਹੈ। ਜੇਕਰ ਪ੍ਰਿਅੰਕਾ ਇੱਥੋਂ ਹਾਰ ਜਾਂਦੀ ਹੈ ਤਾਂ ਉਹਨਾਂ ਦਾ ਰਾਜਨੀਤਿਕ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ। ਦੂਜੇ ਪਾਸੇ ਪਾਰਟੀ ਵਿਚ ਕਿਹਾ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਦੇ ਵਾਰਾਣਸੀ ਤੋਂ ਲੜਨ ਦੀ ਗੱਲ ਹਮੇਸ਼ਾ ਪਰਵਾਰ ਵਿਚ ਹੀ ਰਹੀ ਹੈ।

ਕਦੇ ਵੀ ਪਾਰਟੀ ਵਿਚ ਨਹੀਂ ਆਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਯੂਪੀ ਵਿਚ ਗਠਜੋੜ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੀ, ਇਸ ਲਈ ਉਸ ਨੇ ਪ੍ਰਿਅੰਕਾ ਨੂੰ ਉੱਥੋਂ ਉਤਾਰਨ ਤੋਂ ਬਚਣ ਦਾ ਫੈਸਲਾ ਕੀਤਾ ਹੈ। ਦਸ ਦਈਏ ਕਿ ਕਾਂਗਰਸ ਸਮੇਤ ਗਠਜੋੜ ਪ੍ਰਤੀ ਲਗਦਾ ਹੈ ਕਿ ਜੇਕਰ ਪ੍ਰਿਅੰਕਾ ਵਾਰਾਣਸੀ ਤੋਂ ਮੈਦਾਨ ਵਿਚ ਉਤਰੀ ਤਾਂ ਸਿਰਫ ਬਨਾਰਸ ਹੀ ਨਹੀਂ, ਬਲਕਿ ਯੂਪੀ ਸਮੇਤ ਲਖਨਊ ਤਕ ਦੀਆਂ ਸੀਟਾਂ ’ਤੇ ਇਸ ਦਾ ਅਸਰ ਹੋਵੇਗਾ ਅਤੇ ਲੋਕ ਕਾਂਗਰਸ ਵੱਲ ਆਉਂਦੇ ਤਾਂ ਇਸ ਦਾ ਨੁਕਸਾਨ ਬੀਜੇਪੀ ਨੂੰ ਹੋਣ ਦੀ ਬਜਾਏ ਗਠਜੋੜ ਨੂੰ ਹੋਵੇਗਾ।