ਫ਼ੌਜ ਵਲੋਂ ਉਤਰੀ ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਪੰਜ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਤੋਂ ਅਤਿਵਾਦੀਆਂ ਨੇ ਘੁਸਪੈਠ ਦੀ ਨਾਕਾਮ ਕੋਸ਼ਿਸ਼ ਕੀਤੀ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਨਾਲ ਲਗਦੀ ਅਸਲ ਕੰਟਰੋਲ ਰੇਖਾ  ਕੋਲੋਂ ...

Amy Fighting in Kashmir

ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਤੋਂ ਅਤਿਵਾਦੀਆਂ ਨੇ ਘੁਸਪੈਠ ਦੀ ਨਾਕਾਮ ਕੋਸ਼ਿਸ਼ ਕੀਤੀ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਨਾਲ ਲਗਦੀ ਅਸਲ ਕੰਟਰੋਲ ਰੇਖਾ  ਕੋਲੋਂ ਸਨਿਚਰਵਾਰ ਤੜਕੇ ਅਤਿਵਾਦੀਆਂ ਨੇ ਘੁਸਪਂੈਠ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਪੰਜ ਅਤਿਵਾਦੀ ਉਥੇ ਹੀ ਢੇਰ ਹੋ ਗਏ।

ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਤੰਗਧਾਰ ਵਿਚ ਤੜਕੇ ਘੁਸਪਂੈਠ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿਤਾ।ਭਾਰਤ ਵਿਚ ਘੁਸਪੈਂਠ ਸਮੇਂ ਚਾਰ ਅਤਿਵਾਦੀਆਂ ਨੂੰ ਮਾਰ ਸੁਟਿਆ ਗਿਆ। ਅਪਰੇਸ਼ਨ ਅਜੇ ਵੀ ਜਾਰੀ ਹੈ। ਹਾਲਾਂਕਿ ਬਾਅਦ ਵਿਚ ਸਮਾਚਾਰ ਏਜੰਸੀ ਨੇ ਇਕ ਹੋਰ ਅਤਿਵਾਦੀ ਮਾਰੇ ਜਾਣ ਦੀ ਖ਼ਬਰ ਦਿਤੀ ਹੈ ਪਰ ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।

ਪਵਿੱਤਰ ਮਹੀਨਾ ਰਮਜ਼ਾਨ ਦੇ ਚਲਦਿਆਂ ਕੇਂਦਰ ਸਰਕਾਰ ਵਲੋਂ ਇਕਤਰਫ਼ਾ ਗੋਲੀਬੰਦੀ ਦੇ ਐਲਾਨ ਤੋਂ ਬਾਅਦ ਕੰਟਰੋਲ ਰੇਖਾ ਦੇ ਕੋਲ ਘੁਸਪੈਂਠ ਦੀ ਇਹ ਪਹਿਲੀ ਘਟਨਾ ਹੈ। ਇਸ ਤੋਂ ਪਹਿਲਾਂ ਫ਼ੌਜ ਦੇ ਜਵਾਨਾਂ ਨੇ ਕੁੱਝ ਦਿਨ ਪਹਿਲਾਂ ਹੀ ਸਰਹੱਦ ਕੋਲ ਕੁੱਝ ਅਤਿਵਾਦੀਆਂ ਨੂੰ ਦੇਖਿਆ ਸੀ ਪਰ ਫ਼ਾਈਰਿੰਗ ਤੋਂ ਬਾਅਦ ਉਹ ਅਤਿਵਾਦੀ ਉਥੋਂ ਭੱਜ ਗਏ ਸਨ। ਫ਼ੌਜ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਘੁਸਪੈਂਠ ਕਰਨ ਦੇ ਇਸ ਤਰ੍ਹਾਂ ਦੇ ਅਤਿਵਾਦੀਆਂ ਦੇ ਯਤਨ ਹੋਰ ਵਧਣਗੇ।      (ਏਜੰਸੀ)