ਨਵੀਂ ਦਿੱਲੀ- ਸੂਰਤ ਵਿਚ ਇਕ ਇਮਾਰਤ ਨੂੰ ਅੱਗ ਲੱਗਣ ਨਾਲ 22 ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਵਿਚ ਗੁਜਰਾਤ ਦੇ ਸੀਐਮ ਵਿਜੇ ਰੁਪਾਨੀ ਨੇ ਕਿਹਾ ਕਿ ਸੂਰਤ ਦੀ ਘਟਨਾ ਇਕ ਦੁਰਘਟਨਾ ਹੈ ਜੋ ਬਹੁਤ ਮੰਦਭਾਗੀ ਹੈ। ਇਸ ਵਿਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਮੈਂ ਇਸ ਹਾਦਸੇ ਦੀ ਜਾਂਚ ਦੀ ਜ਼ਿੰਮੇਵਾਰੀ ਸ਼ਹਿਰੀ ਸਕੱਤਰ ਨੂੰ ਸੌਂਪੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਸਖਟਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਆਪਰੇਟਰ ਅਤੇ ਬਿਲਡਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ 2-3 ਲੋਕਾਂ ਨੂੰ ਪੁਲਿਸ ਤਲਾਸ਼ ਕਰ ਰਹੀ ਹੈ। ਗੁਜਰਾਤ ਦੇ ਵੱਡੇ ਨਗਰਾਂ ਵਿਚ ਸਿੱਖਿਆ ਕੇਂਦਰਾਂ ਅਤੇ ਹਸਪਤਾਲਾਂ ਵਿਚ ਅਜਿਹੇ ਹਾਦਸੇ ਨਾ ਹੋਣ, ਇਸਦੇ ਲਈ ਖਾਸ ਢੰਗ ਨਿਰਧਾਰਤ ਕੀਤੇ ਜਾਣਗੇ। ਇੱਕ ਟੀਮ ਕੰਮ ਕਰ ਰਹੀ ਹੈ। ਹਰ ਮਹੱਤਵਪੂਰਣ ਜਗ੍ਹਾ ਉੱਤੇ ਅੱਗ ਤੋਂ ਬਚਣ ਦੇ ਇੰਤਜਾਮ ਹੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਸੂਰਤ ਦੇ ਇਲਾਕੇ ਵਿਚ ਸਥਿਤ ਟੈਕਸ਼ਿਲਾ ਕੰਪਲੈਕਸ ਦੀ ਦੂਜੀ ਮੰਜਿਲ ਉੱਤੇ ਲੱਗੀ ਭਿਆਨਕ ਅੱਗ ਵਿਚ 22 ਲੋਕਾਂ ਦੀ ਮੌਤ ਹੋ ਗਈ। ਜਿਸ ਮੰਜ਼ਲ ਉੱਤੇ ਅੱਗ ਲੱਗੀ ਸੀ ਉੱਥੇ ਕੋਚਿੰਗ ਸੈਂਟਰ ਚੱਲ ਰਿਹਾ ਸੀ।
ਅੱਗ ਤੋਂ ਬਚਣ ਲਈ ਕੁੱਝ ਵਿਦਿਆਰਥੀਆਂ ਨੇ ਮੰਜ਼ਲ ਤੋਂ ਛਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਗੁਜਰਾਤ ਸਰਕਾਰ ਨੇ ਮਰਨ ਵਾਲਿਆਂ ਦੇ ਪਰਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਤੇ ਦੁੱਖ ਜਾਹਰ ਕੀਤਾ ਹੈ।
ਉਹਨਾਂ ਨੇ ਟਵੀਟ ਕੀਤਾ ਜਿਸ ਵਿਟ ਲਿਖਿਆ ਗਿਆ ਸੀ ਕਿ ''ਸੂਰਤ ਵਿਚ ਹੋਏ ਇਸ ਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਪੀੜਤਾਂ ਦੇ ਪਰਵਾਰਾਂ ਦੇ ਨਾਲ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਜਲਦੀ ਸਿਹਤਮੰਦ ਹੋ ਜਾਣ''।