ਵਿਸਾਖੀ ਮੌਕੇ ਪੈਨਾਂਗ ਵਿਚ ਦੇਖਣ ਨੂੰ ਮਿਲੀ ਸਿੱਖ ਵਿਰਸੇ ਦੀ ਖੁਬਸੂਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਲੇਸ਼ੀਆ ਦੇ ਪੈਨਾਂਗ ਵਿਚ ਵੱਡਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ।

Beauty of Sikh culture at Penang

ਮਲੇਸ਼ੀਆ ਦੇ ਪੈਨਾਂਗ ਵਿਚ ਵੱਡਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਕਾਰਨਵਾਲਿਸ ਦੇ ਕਿਲ੍ਹੇ ਵਿਚ ਰਵਾਇਤੀ ਭੋਜਨ, ਰਵਾਇਤੀ ਸਾਜ਼ਾਂ, ਸੱਭਿਆਚਾਰਕ ਗਤੀਵੀਧੀਆਂ ਨਾਲ ਭਰਪੂਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਨੀਵਾਰ ਨੂੰ 3000 ਤੋਂ ਵੀ ਜ਼ਿਆਦਾ ਲੋਕਾਂ ਵੱਲੋਂ ਅਮੀਰ ਵਿਰਸੇ ਨਾਲ ਸਬੰਧਿਤ ਪੇਸ਼ਕਸ਼, ਰਵਾਇਤੀ ਸੰਗੀਤ ਅਤੇ ਰਵਾਇਤੀ ਸਾਜ਼ਾਂ ਦਾ ਅਨੰਦ ਮਾਣਿਆ ਗਿਆ।

ਜਰਮਨੀ ਤੋਂ ਆਏ ਸੈਲਾਨੀ ਅਨਾਸਤੇਸ਼ੀਆ ਮਿਤਰੋਵਿਕ (28) ਅਤੇ ਮਾਇਲੋਸ ਮਿਤਰੋਵਿਕ (29) ਨੇ ਰੋਟੀ ਬਣਾਉਣ ਦੀ ਪ੍ਰਦਰਸ਼ਨੀ ਵਿਚ ਵੀ ਹਿੱਸਾ ਲਿਆ ਅਤੇ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਹੀ ਮਜ਼ੇਦਾਰ ਸੀ। ਅਨਾਤੇਸ਼ੀਆ ਨੇ ਕਿਹਾ ਕਿ ਇਹ ਪ੍ਰਗੋਰਾਮ ਬਹੁਤ ਹੀ ਚੰਗੀ ਤਰ੍ਹਾਂ ਆਯੋਜਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਇੰਝ ਲੱਗਿਆ ਜਿਵੇ ਸਾਡਾ ਅਪਣੇ ਘਰ ਵਿਚ ਹੀ ਸਵਾਗਤ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਇਥੇ ਵੱਖ ਵੱਖ ਪਿਛੋਕੜਾਂ ਦੇ ਲੋਕਾਂ ਨੂੰ ਬਹੁਤ ਸਤਿਕਾਰ ਦਿੱਤਾ ਗਿਆ ਅਤੇ ਉਹਨਾਂ ਨੇ ਰੋਟੀ ਵੇਲਣੀ ਵੀ ਸਿੱਖੀ। ਸੈਲਾਨੀਆਂ ਨੇ ਪ੍ਰਦਰਸ਼ਨੀ ਵਿਚ ਗੁਰਬਾਣੀ ਲਿਖਾਈ, ਮਹਿੰਦੀ ਡਿਜ਼ਾਇਨ ਅਤੇ ਪੱਗ ਬੰਨਣ ਲਈ ਵੀ ਹੱਥ ਅਜ਼ਮਾਇਆ।

ਇਸ ਪ੍ਰੋਗਰਾਮ ਦਾ ਆਰੰਭ ਕਰਨ ਵਾਲੇ ਮੁੱਖ ਮੰਤਰੀ ਚੌਂ ਕੋਨ ਯਿਓ ਨੇ ਕਿਹਾ ਕਿ ਇਸ ਤਿਉਹਾਰ ਨੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਭਾਈਚਾਰੇ, ਸੱਭਿਆਚਾਰ ਅਤੇ ਸਿੱਖ ਪਰੰਪਰਾਵਾਂ ਨਾਲ ਜਾਣੂ ਕਰਵਾਇਆ ਹੈ। ਉਹਨਾਂ ਕਿਹਾ ਕਿ ਅਜਿਹੇ ਤਿਉਹਾਰਾਂ ਨਾਲ ਹੀ ਸਾਨੂੰ ਇਕ ਦੂਜੇ ਦੇ ਸੱਭਿਆਚਾਰ ਅਤੇ ਰਵਾਇਤਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਉਹਨਾਂ ਕਿਹਾ ਕਿ ਪੈਨਾਂਗ ਦੇ ਲੋਕਾਂ ਨੂੰ ਇਕ ਦੂਜੇ ਨੂੰ ਸਮਝਣ ਲਈ ਅਜਿਹੇ ਮੌਕਿਆਂ ਦੀ ਹੀ ਲੋੜ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਮਨਾਉਣ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਹੋਈ ਸੀ ਪਰ ਹੁਣ ਇਹ ਰਾਜ ਪੱਧਰੀ ਤਿਉਹਾਰ ਬਣ ਗਿਆ ਹੈ।

ਇਸ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਵੱਡਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਸਿੱਖਾਂ ਨੂੰ ਸਿਰਫ ਵਿਸਾਖੀ ਮਨਾਉਣ ਦਾ ਹੀ ਮੌਕਾ ਨਹੀਂ ਦਿੰਦਾ ਬਲਕਿ ਅਪਣੇ ਸੱਭਿਆਚਾਰ ਪ੍ਰਤੀ ਸੁਚੇਤ ਹੋਣ ਲਈ ਵੀ ਸੰਦੇਸ਼ ਦਿੰਦਾ ਹੈ। ਉਹਨਾਂ ਕਿਹਾ ਕਿ ਵਿਸਾਖੀ ਸਿੱਖਾਂ ਲਈ ਧਾਰਮਿਕ ਅਤੇ ਖੁਸ਼ੀ ਦਾ ਦਿਨ ਹੈ। ਦਲਜੀਤ ਸਿੰਘ ਨੇ ਕਿਹਾ ਕਿ ਇਹ ਦਿਨ ਖਾਲਸੇ ਦੇ ਜਨਮ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਔਰਤਾਂ ਅਤੇ ਮਰਦਾਂ ਵਿਚ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ।

ਇਸ ਮੌਕੇ ‘ਤੇ ਪੈਨਾਂਗ ਹਾਊਸ ਵਿਖੇ ਸਥਾਨਕ ਗਵਰਨਰ, ਨਗਰ ਅਤੇ ਪੇਂਡੂ ਵਿਕਾਸ ਕਮੇਟੀ ਦੇ ਚੇਅਰਮੈਨ ਜਗਦੀਪ ਸਿੰਘ ਦਿਓ, ਪੈਨਾਂਗ ਟੂਰਿਸਟ ਵਿਕਾਸ, ਵਿਰਾਸਤ, ਸੱਭਿਆਚਾਰ ਅਤੇ ਕਲਾ ਕਮੇਟੀ ਦੇ ਚੇਅਰਮੈਨ ਸਮੇਤ ਹੋਰ ਕਈ ਲੋਕ ਸ਼ਾਮਿਲ ਸਨ।