ਸ਼੍ਰੀਲੰਕਾ ਤੋਂ 15 ਸ਼ੱਕੀ ਅਤਿਵਾਦੀਆਂ ਦੇ ਬੇੜੀ ਰਾਹੀਂ ਲਕਸ਼ਦੀਪ ਆਉਣ ਦੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਈ ਅਲਰਟ 'ਤੇ ਕੇਰਟ ਦੇ ਤੱਟ

ISIS

ਨਵੀਂ ਦਿੱਲੀ: ਇਸਲਾਮਿਕ ਸਟੇਟ ਦੇ ਸ਼ੱਕੀ 15 ਅਤਿਵਾਦੀਆਂ ਦੇ ਬੇੜੀ ’ਤੇ ਸਵਾਰ ਹੋ ਕੇ ਕਥਿਤ ਰੂਪ ਨਾਲ ਸ਼੍ਰੀਲੰਕਾ ਤੋਂ ਲਕਸ਼ਦੀਪ ਲਈ ਰਵਾਨਾ ਹੋਣ ਦੀ ਖੁਫੀਆ ਰਿਪੋਰਟ ਤੋਂ ਬਾਅਦ ਕੇਰਲ ਤੱਟ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਵਿਭਾਗ ਵਿਚ ਉਚ ਆਹੁਦੇ ਦੇ ਸੂਤਰਾਂ ਅਨੁਸਾਰ ਤੱਟੀ ਪੁਲਿਸ ਥਾਣਿਆਂ ਅਤੇ ਤੱਟੀ ਜ਼ਿਲ੍ਹੇ ਪੁਲਿਸ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਹੈ।

ਪੁਲਿਸ ਦੇ ਇਕ ਸੀਨੀਅਰ ਸੂਤਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਲਰਟ ਆਮ ਹਨ ਪਰ ਇਸ ਵਾਰ ਸਾਡੇ ਕੋਲ ਗਿਣਤੀ ਨੂੰ ਲੈ ਕੇ ਖ਼ਾਸ ਸੂਚਨਾ ਹੈ। ਅਜਿਹੀ ਕੋਈ ਵੀ ਸ਼ੱਕੀ ਬੇੜੀ ਦਿਸਣ ਦੀ ਸਥਿਤੀ ਵਿਚ ਅਸੀਂ ਤੱਟੀ ਪੁਲਿਸ ਥਾਣਿਆਂ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਸੁਚੇਤ ਰਹਿਣ ਨੂੰ ਕਿਹਾ ਹੈ। ਤੱਟੀ ਪੁਲਿਸ ਵਿਭਾਗ ਨੇ ਕਿਹਾ ਕਿ ਉਹ 23 ਮਈ ਤੋਂ ਹੀ ਅਲਰਟ ’ਤੇ ਹਨ। ਇਸ ਦਿਨ ਉਹਨਾਂ ਨੇ ਸ਼੍ਰੀਲੰਕਾ ਤੋਂ ਸੂਚਨਾ ਮਿਲੀ ਸੀ।

ਤੱਟੀ ਵਿਭਾਗ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼੍ਰੀਲੰਕਾ ਵਿਚ ਹਮਲੇ ਦੀ ਘਟਨਾ ਤੋਂ ਬਾਅਦ ਅਸੀਂ ਸੁਚੇਤ ਹੋ ਚੁੱਕੇ ਹਾਂ। ਅਸੀਂ ਮੱਛੀ ਫੜਨ ਵਾਲੀਆਂ ਬੇੜੀਆਂ ਦੇ ਮਾਲਕਾਂ ਅਤੇ ਸਮੁੰਦਰ ਵਿਚ ਜਾਣ ਵਾਲੇ ਲੋਕਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਲੈ ਕੇ ਅਲਰਟ ਰਹਿਣ ਨੂੰ ਕਿਹਾ ਹੈ। ਸ਼੍ਰੀਲੰਕਾ ਵਿਚ ਈਸਟਰਨ ਦੇ ਮੌਕੇ ’ਤੇ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਤੋਂ ਬਾਅਦ ਕੇਰਲ ਹਾਈ ਅਲਰਟ ’ਤੇ ਹੈ।

ਕੀਤੀ ਗਈ ਜਾਂਚ ਵਿਚ ਖੁਲਾਸਾ ਹੋਇਆ ਸੀ ਕਿ ਆਈਐਸਆਈਐਸ ਦੇ ਅਤਿਵਾਦੀ ਰਾਜ ਵਿਚ ਹਮਲਿਆਂ ਦੀ ਸਾਜ਼ਿਸ਼ ਕਰ ਰਹੇ ਹਨ। ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਹੁਣ ਵੀ ਕੇਰਲ ਤੋਂ ਕਈ ਲੋਕਾਂ ਦੇ ਆਈਐਸਆਈਐਸ ਨਾਲ ਸਬੰਧ ਹਨ। ਹਾਲ ਹੀ ਵਿਚ ਇਰਾਕ ਅਤੇ ਸੀਰੀਆ ਤੋਂ ਆਈਐਸਆਈਐਸ ਦਾ ਸਫਾਇਆ ਕੀਤਾ ਜਾ ਚੁੱਕਿਆ ਹੈ। ਸ਼੍ਰੀਲੰਕਾ ਵਿਚ 21 ਅਪ੍ਰੈਲ ਨੂੰ 8 ਸਿਲਸਿਲੇਵਾਰ ਧਮਾਕਿਆਂ ਵਿਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸਲਾਮਿਕ ਸਟੇਟ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ।