ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਬੀਜੇਪੀ ਨੂੰ ਇਤਹਾਸਕ ਜਿੱਤ ਮਿਲਣ ਤੋਂ ਬਾਅਦ ਪੀਐਮ ਮੋਦੀ ਨੂੰ ਬਾਲੀਵੁਡ ਦੇ ਅਦਾਕਾਰ ਵੀ ਵਧਾਈ ਦੇ ਰਹੇ ਹਨ। ਪੀਐਮ ਮੋਦੀ ਨੇ ਬਾਲੀਵੁਡ ਦੇ ਸਾਰੇ ਕਲਾਕਾਰਾਂ ਦਾ ਜਵਾਬ ਵੀ ਦਿੱਤਾ ਹੈ। ਇਸ ਵਿਚ ਪੀਐਮ ਮੋਦੀ ਨੇ ਅਨੁਪਮ ਖੇਰ ਦੀ ਮਾਂ ਦੁਲਾਰੀ ਦੇ ਸੁਨੇਹੇ ਦਾ ਵੀ ਜਿਕਰ ਕੀਤਾ। ਪੀਐਮ ਮੋਦੀ ਨੇ ਅਨੁਪਮ ਖੇਰ ਦੇ ਵੀਡੀਓ ਉੱਤੇ ਜਵਾਬ ਦਿੰਦੇ ਹੋਏ ਲਿਖਿਆ ਕਿ ਮੇਰੇ ਵੱਲੋਂ ਪਿਆਰ, ਤੁਹਾਡੀ ਮਾਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਮੇਰੇ ਉੱਤੇ ਵਿਸ਼ਵਾਸ ਜਤਾਇਆ, ਉਸਦੇ ਲਈ ਧੰਨਵਾਦ।
ਮੈਂ ਤੁਹਾਡੀ ਮਾਤਾ ਜੀ ਅਤੇ ਹਰ ਹਿੰਦੁਸਤਾਨੀ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਹੁਣ ਅਸੀ। ਹੋਰ ਵੀ ਜ਼ਿਆਦਾ ਮਿਹਨਤ ਕਰਾਂਗੇ ਤਾਂ ਕਿ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰ ਸਕੀਏ। ਦੱਸ ਦਈਏ ਕਿ ਅਨੁਪਮ ਖੇਰ ਨੇ ਆਪਣੀ ਮਾਂ ਦਾ ਇੱਕ ਵੀਡੀਓ ਟਵਿੱਟਰ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਮਾਂ ਨੇ ਪੀਐਮ ਮੋਦੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ, ਉਹ ਵਾਰ - ਵਾਰ ਕਹਿ ਰਹੀ ਹੈ ਕਿ ਮੈਂ ਕਿਹਾ ਸੀ ਕਿ ਮੋਦੀ ਹੀ ਆਵੇਗਾ, ਨਾਲ ਹੀ ਉਹ ਕਹਿ ਰਹੀ ਹੈ ਮੋਦੀ ਸਰਕਾਰ ਜਿੰਦਾਬਾਦ ਪੀਐਮ ਮੋਦੀ ਨੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਨੁਪਮ ਅਤੇ ਉਨ੍ਹਾਂ ਦੀ ਮਾਂ ਦਾ ਧੰਨਵਾਦ ਕੀਤਾ।