ਮੁਸਲਿਮ ਔਰਤਾਂ ਨੇ ਮਸਜਿਦ ‘ਚ ਨਮਾਜ਼ ਪੜਨ ਲਈ ਸੁਪਰੀਮ ਕੋਰਟ ਤੋਂ ਮੰਗੀ ਇਜਾਜ਼ਤ, ਸੁਣਵਾਈ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਮਾਜ਼ ਅਦਾ ਕਰਨ ਦੇ ਲਈ ਮੁਸਲਿਮ ਔਰਤਾਂ ਨੂੰ ਮਸਜਿਦਾਂ ਵਿਚ ਦਾਖਲ ਦੀ ਮੰਗ ਨੂੰ ਲੈ ਕੇ ਦਾਖਲ ਜਨਤਕ ਪਟੀਸ਼ਨ ‘ਤੇ ਸੁਪਰੀਮ ਕੋਰਟ...

Muslim Women

ਨਵੀਂ ਦਿੱਲੀ : ਨਮਾਜ਼ ਅਦਾ ਕਰਨ ਦੇ ਲਈ ਮੁਸਲਿਮ ਔਰਤਾਂ ਨੂੰ ਮਸਜਿਦਾਂ ਵਿਚ ਦਾਖਲ ਦੀ ਮੰਗ ਨੂੰ ਲੈ ਕੇ ਦਾਖਲ ਜਨਤਕ ਪਟੀਸ਼ਨ ‘ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰ ਸਕਦਾ ਹੈ। ਜਸਟਿਸ ਐਸਏ ਬੋਬਡਾ ਅਤੇ ਜਸਟਿਸ ਅਬਦੁਲ ਨਜ਼ੀਰ ਦੀ ਬੈਂਚ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਮੁਸਲਿਮ ਔਰਤਾਂ ਦੇ ਮਸਜਿਦਾਂ ਵਿਚ ਦਾਖਲ ਕਰਕੇ ਨਮਾਜ਼ ਪੜਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ।

ਮੁਸਲਿਮ ਜੋੜਾ ਯਾਸੀਨ ਜੁਬੇਰ ਅਹਿਮਦ ਪੀਰਜਾਦੇ ਅਤੇ ਜੁਬੇਰ ਅਹਿਮਦ ਨਜ਼ੀਰ ਅਹਿਮਦ ਪੀਰਜਾਦੇ ਨੇ ਇਹ ਪਟੀਸ਼ਨ ਦਾਖਲ ਕੀਤੀ ਸੀ ਅਤੇ ਮੰਗ ਕੀਤੀ ਸੀ ਕਿ ਸੁਪਰੀਮ ਕੋਰਟ ਆਲ ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ ਅਤੇ ਸੈਂਟਰਲ ਬਕਫ਼ ਕਾਉਂਸਿਲ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇ ਕਿ ਔਰਤਾਂ ਨੂੰ ਵੀ ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਲਈ ਦਾਖਲਾ ਮਿਲੇ।

ਪਟੀਸ਼ਨ ਵਿਚ ਔਰਤਾਂ ਦੇ ਦਾਖਲ ਅਤੇ ਨਮਾਜ਼ ਅਦਾ ਕਰਨ ‘ਤੇ ਲੱਗੀ ਰੋਕ ਨੂੰ ਭੇਦ-ਭਾਵ ਦੱਸਿਆ ਗਿਆ ਹੈ ਤੇ ਕਿਹਾ ਕਿ ਇਸ ਰੋਕ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾਵੇ ਕਿਉਂਕਿ ਇਹ ਰੋਕ ਗੈਰਕਾਨੂੰਨੀ ਹੈ ਅਤੇ ਅਨੁਛੇਦ 14,15,21,25 ਅਤੇ 29 ਦੇ ਵਿਰੁੱਧ ਹੈ।

ਜ਼ਿਕਰਯੋਗ ਹੈ ਕਿ ਸੁਨੀ ਮਸਜਿਦਾਂ ਵਿਚ ਔਰਤਾਂ ਨੂੰ ਅੰਦਰ ਦਾਖਲ ਕਰਕੇ ਨਮਾਜ਼ ਅਦਾ ਕਰਨ ‘ਤੇ ਰੋਕ ਹੈ। ਹਾਲਾਂਕਿ ਭਾਰਤ ਵਿਚ ਦਿੱਲੀ ਦੀ ਜਾਮਾ ਮਸਜਿਦ ਸਮੇਤ ਕਈ ਮਸਜਿਦਾਂ ਵਿਚ ਔਰਤਾਂ ਦੇ ਦਾਖਲ ਨੂੰ ਤਾਂ ਆਗਿਆ ਹੈ, ਪਰ ਉਹ ਮਰਦਾਂ ਦੀ ਤਰ੍ਹਾਂ ਬਰਾਬਰ ਲਾਈਨ ਵਿਚ ਬੈਠ ਕੇ ਨਮਾਜ਼ ਅਦਾ ਨਹੀਂ ਕਰ ਸਕਦੀ। ਉਨ੍ਹਾਂ ਨਮਾਜ਼ ਪੜਨ ਲਈ ਵੱਖ ਥਾਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਔਰਤਾਂ ਮਗਰਿਬ(ਸ਼ਾਮ ਦੀ) ਤੋਂ ਬਾਅਦ ਵੀ ਮਸਜਿਦ ਵਿਚ ਨਮਾਜ਼ ਨਹੀਂ ਪੜ ਸਕਦੀਆਂ।