ਹੁਣ ਭਾਰਤੀ ਫ਼ਲ ਅਤੇ ਸਬਜ਼ੀਆਂ ਨਹੀਂ ਖਰੀਦੇਗਾ ਨੇਪਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੇਪਾਲ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਮੁਤਾਬਕ ਹੁਣ ਨੇਪਾਲ ਵਿਚ ਵਿਕਣ ਵਾਲੀਆਂ ਸਾਰੀਆਂ ਸਬਜ਼ੀਆਂ ਅਤੇ ਫ਼ਲਾਂ ਦੀ ਲੈਬ ਵਿਚ ਟੈਸਟਿੰਗ ਹੋਵੇਗੀ

Nepal now will not buy Indian fruit and vegetables

ਨੇਪਾਲ: ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਨੇ ਇਕ ਵੱਡਾ ਕਦਮ ਉਠਾਉਂਦੇ ਹੋਏ ਭਾਰਤ ਤੋਂ ਜਾਣ ਵਾਲੀਆਂ ਸਬਜ਼ੀਆਂ ਅਤੇ ਫ਼ਲਾਂ ਨੂੰ ਖਰੀਦਣ ‘ਤੇ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੇਪਾਲ ਸਰਕਾਰ ਨੇ ਨਵੇਂ ਆਰਡੀਨੈਂਸ ਜਾਰੀ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਨੇਪਾਲ ਦੀ ਨਵੀਂ ਅਰਥ ਵਿਵਸਥਾ ਦੇ ਤਹਿਤ ਕਾਠਮਾਂਡੂ ਵਿਚ ਲੈਬ ਟੈਸਟ ਹੋਣ ਤੋਂ ਬਾਅਦ ਹੀ ਭਾਰਤੀ ਫ਼ਲਾਂ ਅਤੇ ਸਬਜ਼ੀਆਂ ਨੂੰ ਐਨਓਸੀ ਮਿਲ ਸਕੇਗੀ। ਐਨਓਸੀ ਮਿਲਣ ਤੋਂ ਬਾਅਦ ਹੀ ਸਬਜ਼ੀ ਦੀ ਵਿਕਰੀ ਕੀਤੀ ਜਾ ਸਕੇਗੀ। ਸਬਜ਼ੀਆਂ ਦੇ ਲੈਬ ਟੈਸਟ ਵਿਚ ਸਹੀ ਨਾ ਆਉਣ ‘ਤੇ ਨੇਪਾਲ ਦੇ ਕਸਟਮ ਵਿਭਾਗ ਨੇ ਸੈਂਕੜੇ ਭਾਰਤੀ ਟਰੱਕਾਂ ਨੂੰ ਵਾਪਸ ਕਰ ਦਿੱਤਾ ਹੈ।

ਨੇਪਾਲ ਸਰਕਾਰ ਦੇ ਇਸ ਫ਼ੈਲਸੇ ਤੋਂ ਬਾਅਦ ਕਈ ਕਾਰੋਬਾਰੀ ਸਰਹੱਦ ‘ਤੇ ਹੀ ਫ਼ਲਾਂ ਅਤੇ ਸਬਜ਼ੀਆਂ ਨੂੰ ਸਥਾਨਕ ਆੜਤੀਆਂ ਨੂੰ ਘੱਟ ਕੀਮਤ ਵਿਚ ਵੇਚਣ ਲਈ ਮਜਬੂਰ ਹੋ ਗਏ ਹਨ ਤੇ ਕਈ ਹਾਲੇ ਵੀ ਨੇਪਾਲੀ ਅਧਿਕਾਰੀਆਂ ਤੋਂ ਹਰੀ ਝੰਡੀ ਮਿਲਣ ਦੇ ਇੰਤਜ਼ਾਰ ਵਿਚ ਖੜ੍ਹੇ ਹਨ। ਇਸ ਸਮੱਸਿਆ ਨੂੰ ਦੇਖਦੇ ਹੋਏ ਭਾਰਤ ਦੇ ਅਧਿਕਾਰੀਆਂ ਨੇ ਉਚ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਗੱਲ ਕਹੀ ਹੈ।

ਨੇਪਾਲ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਮੁਤਾਬਕ ਹੁਣ ਨੇਪਾਲ ਵਿਚ ਵਿਕਣ ਵਾਲੀਆਂ ਸਾਰੀਆਂ ਸਬਜ਼ੀਆਂ ਅਤੇ ਫ਼ਲਾਂ ਦੀ ਲੈਬ ਵਿਚ ਟੈਸਟਿੰਗ ਹੋਵੇਗੀ। ਇਸ ਤੋਂ ਬਾਅਦ ਹੀ ਉਹਨਾਂ ਨੂੰ ਵੇਚਣ ਦੀ ਇਜਾਜ਼ਤ ਮਿਲੇਗੀ। ਪਰ ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਸਬਜ਼ੀਆਂ ਅਤੇ ਫ਼ਲਾਂ ਵਿਚ ਵੱਡੇ ਪੈਮਾਨੇ ‘ਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਉਹਨਾਂ ਦੇ ਨਾਗਰਿਕਾਂ ‘ਤੇ ਬੁਰਾ ਅਸਰ ਹੋ ਰਿਹਾ ਹੈ ਅਤੇ ਲੋਕ ਬਿਮਾਰ ਹੋ ਰਹੇ ਹਨ। ਇਸ ਪੂਰੇ ਮਾਮਲੇ ‘ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੇਪਾਲ ਸਰਕਾਰ ਨੇ 17 ਜੂਨ ਨੂੰ ਇਹ ਫੈਸਲਾ ਲਿਆ ਸੀ।