ਨੇਪਾਲ 'ਚ ਬੱਸ-ਟਰੱਕ ਦੀ ਟੱਕਰ, ਦੋ ਭਾਰਤੀ ਸ਼ਰਧਾਲੂਆਂ ਦੀ ਮੌਤ 21 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੱਸ ਵਿਚ 60 ਭਾਰਤੀ ਸ਼ਰਧਾਲੂ ਸਵਾਰ ਸਨ

2 Indian pilgrims die 21 injured as truck rams bus in Nepal

ਕਾਠਮੰਡੂ : ਨੇਪਾਲ ਦੇ ਰੌਤਹਟ ਜ਼ਿਲ੍ਹੇ ਵਿਚ ਇਕ ਟਰੱਕ ਨੇ ਯਾਤਰੀ ਬੱਸ ਨੂੰ ਟੱਕਰ ਮਾਰ ਦਿਤੀ। ਬੱਸ ਵਿਚ 60 ਭਾਰਤੀ ਸ਼ਰਧਾਲੂ ਸਵਾਰ ਸਨ। ਇਸ ਹਾਦਸੇ ਵਿਚ ਦੋ ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿਤੀ ਗਈ। ਰੌਤਹਟ ਜ਼ਿਲ੍ਹਾ ਪੁਲਿਸ ਦਫ਼ਤਰ ਵਿਚ ਪੁਲਿਸ ਦੇ ਡਿਪਟੀ ਸੁਪਰਡੈਂਟ ਨਵੀਨ ਕਾਰਕੀ ਨੇ ਦਸਿਆ ਕਿ ਘਟਨਾ ਸੋਮਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਬੱਸ ਚੰਦਰਪੁਰ ਦੇ ਪੌਰਾਈ ਜੰਗਲੀ ਖੇਤਰ ਵਿਚ ਯਾਤਰੀਆਂ ਦੇ ਆਰਾਮ ਲਈ ਰੁਕੀ ਸੀ। 

ਅਧਿਕਾਰੀਆਂ ਨੇ ਦਸਿਆ ਕਿ ਬੱਸ ਵਿਚ 60 ਸ਼ਰਧਾਲੂ ਸਨ ਅਤੇ ਟਰੱਕ ਨਾਲ ਟੱਕਰ ਦੇ ਬਾਅਦ ਬੱਸ ਜੰਗਲ ਵਿਚ ਕਰੀਬ 20 ਮੀਟਰ ਅੰਦਰ ਚਲੀ ਗਈ। ਕਾਰਕੀ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਸਿਆ ਕਿ ਮਰਨ ਵਾਲਿਆਂ ਦੀ ਪਛਾਣ ਵਿਜੈ ਕੁਮਾਰ ਜੇਨਾ (52) ਅਤੇ ਚਰਨ ਬਿਸ਼ਾਲ (54) ਦੇ ਤੌਰ 'ਤੇ ਹੋਈ ਹੈ। ਦੋਵੇਂ ਓਡੀਸ਼ਾ ਤੋਂ ਸਨ। ਉਨ੍ਹਾਂ ਨੇ ਦਸਿਆ ਕਿ ਦੋਹਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਚੰਦਰਨਿਗਾਹਪੁਰ ਨਗਰ ਪਾਲਿਕਾ ਦੇ ਸਰਕਾਰੀ ਹਸਪਤਾਲ ਵਿਚ ਰਖਿਆ ਗਿਆ ਹੈ।  

ਕਾਰਕੀ ਨੇ ਦੱਸਿਆ ਕਿ 21 ਜ਼ਖਮੀਆਂ ਵਿਚੋਂ ਤਿੰਨ ਸ਼ਰਧਾਲੂਆਂ ਸਰਵੇਸ਼ਵਰ ਜੇਨਾ (55), ਸ਼ੇਸ਼ਦੇਵ ਜੇਨਾ (53) ਅਤੇ ਕਰੂਨਾ ਕਰਜੁਨਾ ਅਵਸਥੀ (63 ਦੀ ਹਾਲਤ ਗੰਭੀਰ ਹੈ, ਉਨ੍ਹਾਂ ਦਾ ਬੀਰਗੰਜ ਸਥਿਤ ਨਿਊਰੋ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਖਬਰ ਮੁਤਾਬਕ ਬਾਕੀ ਜ਼ਖਮੀਆਂ ਦਾ ਚੰਦਰਨਿਗਾਹਪੁਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਕੁਝ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿਤੀ ਗਈ ਹੈ। ਅਧਿਕਾਰੀ ਨੇ ਦਸਿਆ ਕਿ ਘਟਨਾ ਦੇ ਬਾਅਦ ਫਰਾਰ ਹੋਏ ਟਰੱਕ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।