12 ਸਾਲ ਦੇ ਲੜਕੇ ਨੇ ਅਖ਼ਬਾਰ ਤੋਂ ਬਣਾਈ ‘ਟਰੇਨ’, ਰੇਲ ਮੰਤਰਾਲੇ ਨੇ ਵੀ ਕੀਤੀ ਤਾਰੀਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ ਲੱਗੇ ਲੌਕਡਾਊਨ ਦੌਰਾਨ ਲੋਕ ਅਪਣੇ ਘਰਾਂ ਵਿਚ ਕੈਦ ਰਹੇ।

Boy creates train model using newspaper

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ ਲੱਗੇ ਲੌਕਡਾਊਨ ਦੌਰਾਨ ਲੋਕ ਅਪਣੇ ਘਰਾਂ ਵਿਚ ਕੈਦ ਰਹੇ। ਇਸ ਦੌਰਾਨ ਕੁਝ ਲੋਕਾਂ ਦੀ ਕਲਾਕਾਰੀ ਵੀ ਦੇਖਣ ਨੂੰ ਮਿਲੀ। ਇਸ ਦੇ ਚਲਦਿਆਂ ਇਕ ਬੱਚੇ ਨੇ ਅਖ਼ਬਾਰ ਦੇ ਟੁਕੜਿਆਂ ਨਾਲ ਰੇਲਗੱਡੀ ਦਾ ਮਾਡਲ ਬਣਾ ਦਿੱਤਾ। ਇਸ ਬੱਚੇ ਵੱਲੋਂ ਬਣਾਈ ਗਈ ਰੇਲਗੱਡੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਇਸ ਸਬੰਧੀ ਖੁਦ ਰੇਲ ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ। ਦਰਅਸਲ ਇਹ ਪੂਰਾ ਮਾਮਲਾ ਕੇਰਲ ਦੇ ਤ੍ਰਿਸ਼ੁਰ ਦਾ ਹੈ, ਇੱਥੇ ਅਦਵੈਤ ਕ੍ਰਿਸ਼ਨਾ ਨਾਂਅ ਦੇ ਇਕ 12 ਸਾਲ ਦੇ ਬੱਚੇ ਨੇ ਅਖ਼ਬਾਰ ਦੇ ਪੰਨਿਆਂ ਨਾਲ ਟਰੇਨ ਦਾ ਇਕ ਮਾਡਲ ਤਿਆਰ ਕੀਤਾ ਹੈ, ਜੋ ਇੰਨਾ ਸ਼ਾਨਦਾਰ ਹੈ ਕਿ ਉਸਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਰੇਲ ਮੰਤਰਾਲੇ ਦੇ ਅਧਿਕਾਰਕ ਟਵਿਟਰ ਹੈਂਡਲ ਤੋਂ ਵੀ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ ਰੇਲ ਮੰਤਰਾਲੇ ਵੱਲੋਂ ਇਸ ਬੱਚੇ ਦੀ ਕਲਾਕਾਰੀ ਦੀ ਤਾਰੀਫ ਵੀ ਕੀਤੀ ਗਈ ਹੈ।

ਮੰਤਰਾਲੇ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਕੇਰਲ ਦੇ ਤ੍ਰਿਸ਼ੁਰ ਦੇ 12 ਸਾਲ ਦੇ ਮਾਸਟਰ ਅਦਵੈਤ ਕ੍ਰਿਸ਼ਨਾ ਨੇ ਅਪਣਾ ਰਚਨਾਤਮਕ ਕਰਤੱਬ ਦਿਖਾਇਆ ਹੈ ਅਤੇ ਅਖ਼ਬਾਰਾਂ ਦੀ ਵਰਤੋਂ ਕਰਦੇ ਹੋਏ ਇਕ ਮਨੋਰਮ ਟਰੇਨ ਮਾਡਲ ਬਣਾਇਆ ਹੈ। ਉਹਨਾਂ ਨੇ ਇਹ ਸਿਰਫ ਤਿੰਨ ਦਿਨ ਵਿਚ ਪੂਰਾ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।