ਕੈਪਟਨ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਬਿਆਨੀ ਕਾਰਗਿਲ ਜੰਗ ਦੀ ਪੂਰੀ ਕਹਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਕਾਰਗਿਲ ਵਿਜੇ ਦਿਵਸ ਨੂੰ ਪੂਰੇ 20 ਸਾਲ ਹੋ ਗਏ ਹਨ। ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ...

Kargil Vijay Diwas

ਚੰਡੀਗੜ੍ਹ : ਅੱਜ ਕਾਰਗਿਲ ਵਿਜੇ ਦਿਵਸ ਨੂੰ ਪੂਰੇ 20 ਸਾਲ ਹੋ ਗਏ ਹਨ। ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜੀ ਵੀਰਾਂ ਨੂੰ ਸਲਾਮੀ ਦਿੰਦੇ ਹੋਏ ਇਕ ਭਾਵੁਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵਿੱਟਰ ਤੇ ਫੇਸਬੁੱਕ 'ਤੇ ਅਪਲੋਡ ਕਰਨ ਦੇ ਨਾਲ-ਨਾਲ ਲਿਖਿਆ ਕਿ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਉਨ੍ਹਾਂ ਸਾਰੇ ਫੌਜੀ ਵੀਰਾਂ ਨੂੰ ਸਲਾਮ, ਜਿਨ੍ਹਾਂ ਨੇ ਸਾਡੀ ਰਾਖੀ ਆਪਣੀਆਂ ਜਾਨਾਂ ਵਾਰੀਆਂ।

26 ਜੁਲਾਈ 1999 ਨੂੰ ਅੱਜ ਦੇ ਦਿਨ ਹੀ ਕਾਰਗਿਲ 'ਚ ਭਾਰਤ ਨੇ ਪਾਕਿਸਤਾਨ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਇਸ ਦੌਰਾਨ ਹਜ਼ਾਰਾਂ ਸੈਨਿਕ ਸ਼ਹੀਦ ਹੋਏ ਸਨ। ਉਨ੍ਹਾਂ ਲਿਖਿਆ ਕਿ ਸਾਡੇ ਫੌਜੀ ਵੀਰਾਂ ਦਾ ਬਲਿਦਾਨ ਹਮੇਸ਼ਾ ਸਾਡੇ ਦਿਲਾਂ 'ਚ ਯਾਦ ਬਣ ਕੇ ਰਹੇਗਾ। ਇਕ ਫੌਜੀ ਹੋਣ ਦੇ ਨਾਤੇ ਮੇਰਾ ਫੌਜ ਨਾਲ ਦਿਲੀ ਰਿਸ਼ਤਾ ਹੈ। ਇਹ ਮੇਰੇ ਲਈ ਪਰਿਵਾਰ ਵਾਂਗ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ 1999 'ਚ ਕਾਰਗਿਲ ਯੁੱਧ ਹੋਇਆ ਸੀ। ਇਸ ਦੀ ਸ਼ੁਰੂਆਤ 8 ਮਈ 1999 ਤੋਂ ਉਦੋਂ ਹੋਈ, ਜਦੋਂ ਪਾਕਿਸਤਾਨ ਫੌਜੀਆਂ ਅਤੇ ਕਸ਼ਮੀਰੀਅੱਤਵਾਦੀਆਂ ਨੂੰ ਕਾਰਗਿਲ ਦੀ ਚੋਟੀ 'ਤੇ ਦੇਖਿਆ ਗਿਆ ਸੀ। 

ਪਾਕਿਸਤਾਨ ਇਸ ਆਪਰੇਸ਼ਨ ਦੀ 1998 ਤੋਂ ਤਿਆਰੀ ਕਰ ਰਿਹਾ ਸੀ। ਇਕ ਵੱਡੇ ਖੁਲਾਸੇ ਦੇ ਅਧੀਨ ਪਾਕਿਸਤਾਨ ਦਾ ਦਾਅਵਾ ਝੂਠਾ ਸਾਬਤ ਹੋਇਆ ਕਿ ਕਾਰਗਿਲ ਲੜਾਈ 'ਚ ਸਿਰਫ ਮੁਜ਼ਾਹੀਦੀਨ ਸ਼ਾਮਲ ਸਨ ਸਗੋਂ ਸੱਚ ਇਹ ਹੈ ਕਿ ਇਹ ਲੜਾਈ ਪਾਕਿਸਤਾਨ ਦੇ ਨਿਯਮਿਤ ਫੌਜੀਆਂ ਨੇ ਵੀ ਲੜੀ। ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਸਾਬਕਾ ਅਧਿਕਾਰੀ ਸ਼ਾਹਿਦ ਅਜੀਜ਼ ਨੇ ਇਹ ਰਾਜ ਉਜਾਗਰ ਕੀਤਾ ਸੀ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ