ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਖੁਸ਼ਖਬਰੀ , ਮੋਦੀ ਸਰਕਾਰ ਨੇ ਬਣਾਇਆ ਕਾਨੂੰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ।

Private Company employee hike in salary

ਨਵੀਂ ਦਿੱਲੀ : ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਮੋਦੀ ਸਰਕਾਰ ਦੇ ਨਵੇਂ ਆਦੇਸ਼ਾਂ ਦੇ ਬਾਅਦ ਹੁਣ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ ਦੀ ਸੈਲਰੀ 24 ਹਜ਼ਾਰ ਰੁਪਏ ਮਹੀਨੇ ਤੋਂ ਘੱਟ ਨਹੀਂ ਹੋਵੇਗੀ। ਜੇਕਰ ਕੋਈ ਕੰਪਨੀ ਆਪਣੇ ਕਰਮਚਾਰੀਆਂ ਨੂੰ 24 ਹਜ਼ਾਰ ਰੁਪਏ ਮਹੀਨੇ ਤੋਂ ਘੱਟ ਦਿੰਦੀ ਹੈ ਤਾਂ ਸ਼ਿਕਾਇਤ ਮਿਲਣ 'ਤੇ ਸਰਕਾਰ ਉਸ ਕੰਪਨੀ ਦੇ ਖਿਲਾਫ ਸਿੱਧੀ ਕਾਰਵਾਈ ਕਰ ਸਕਦੀ ਹੈ। 

ਕਹਿਣ ਦਾ ਮਤਲਬ ਇਹ ਕਿ ਹੁਣ ਘੱਟ ਤਨਖਾਹ 'ਤੇ ਜ਼ਿਆਦਾ ਕੰਮ ਕਰਾਉਣ ਵਾਲੀ ਕੰਪਨੀਆਂ ਦੀ ਸ਼ਾਮਤ ਆਉਣ ਵਾਲੀ ਹੈ।  ਕਰਮਚਾਰੀ ਘੱਟ ਤਨਖਾਹ ਮਿਲਣ ਦੀ ਸ਼ਿਕਾਇਤ ਸਿੱਧੀ ਨਿਯੁਕਤ ਸਰਕਾਰੀ ਅਧਿਕਾਰੀ ਨੂੰ ਕਰ ਸਕਣਗੇ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਲੋਕ ਸ਼ਿਕਾਇਤ ਮੰਤਰੀ ਜਿਤੇਂਦਰ ਸਿੰਘ ਨੇ ਸਾਂਸਦ ਵਿੱਚ ਕਿਹਾ ਹੈ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਦੇ ਬਦਲੇ ਤਨਖਾਹ ਦੇਣਾ ਜ਼ਰੂਰੀ ਹੈ ਅਤੇ ਜਿਨ੍ਹਾਂ ਕੰਪਨੀਆਂ ਦੇ ਖਿਲਾਫ਼ ਇਸ ਸੰਬੰਧ ਵਿੱਚ ਸ਼ਿਕਾਇਤਾਂ ਆਉਣਗੀਆਂ। 

ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਹੁਕਮਾਂ ਦੀ ਪਾਲਣਾ ਨਾ ਕਰਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।   ਲੋਕ ਸ਼ਿਕਾਇਤ ਮੰਤਰੀ ਜਿਤੇਂਦਰ ਸਿੰਘ ਨੇ ਲੋਕ ਸਭਾ ਵਿੱਚ ਬੁੱਧਵਾਰ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ 2017 ਵਿੱਚ ਘੱਟ ਤਨਖਾਹ ਕਾਨੂੰਨ ਵਿੱਚ ਸੰਸ਼ੋਧਨ ਕੀਤਾ ਅਤੇ ਅਜਿਹਾ 65 ਸਾਲ ਬਾਅਦ ਹੋਇਆ ਹੈ।

ਹੇਠਲੀ ਮਜ਼ਦੂਰੀ 40 ਫ਼ੀਸਦੀ ਵਧਾਈ ਗਈ ਹੈ। ਇਸਨੂੰ 18 ਹਜ਼ਾਰ ਰੁਪਏ ਤੋਂ ਵਧਾ ਕੇ 24 ਹਜ਼ਾਰ ਰੁਪਏ ਕੀਤਾ ਗਿਆ ਹੈ। ਇਸਦੇ ਲਈ ਕਨੂੰਨ ਬਣਾਇਆ ਗਿਆ ਹੈ ਅਤੇ ਜੋ ਵੀ ਲੋਕ ਇਸ ਕਾਨੂੰਨ ਦੀ ਪਾਲਣ ਨਹੀਂ ਕਰ ਰਹੇ ਅਤੇ ਉਨ੍ਹਾਂ ਦੀ ਸ਼ਿਕਾਇਤ ਆਉਣ 'ਤੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।