ਕਾਰਗਿਲ ਜਿੱਤ ਦੇ 22 ਸਾਲ: ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਰਗਿਲ ਜਿੱਤ ਦਿਵਸ ਮੌਕੇ ਦੇਸ਼ ਭਰ ਵਿਚ ਇਸ ਜੰਗ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

PM Modi and others paid tribute to the martyrs of Kargil war

ਨਵੀਂ ਦਿੱਲੀ: ਕਾਰਗਿਲ ਜਿੱਤ ਦਿਵਸ ਮੌਕੇ ਦੇਸ਼ ਭਰ ਵਿਚ ਇਸ ਜੰਗ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਅੱਜ ਦ੍ਰਾਸ ਵਿਚ ਤੋਲੋਲਿੰਗ ਪਹਾੜੀ ਵਿਖੇ ਸਥਾਪਤ ਯੁੱਧ ਦੀ ਯਾਦਗਾਰ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ।

ਹੋਰ ਪੜ੍ਹੋ: ਹਰਿਆਣਾ ਦੇ ਪੰਜ ਸਿੰਘਾਂ ਅਤੇ ਪੰਜ ਬੀਬੀਆਂ ਨੇ ਦਿਤੀ ਗ੍ਰਿਫ਼ਤਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਅਸੀਂ ਉਹਨਾਂ ਦੀ ਬਹਾਦਰੀ ਨੂੰ ਯਾਦ ਕਰਦੇ ਹਾਂ। ਅੱਜ ਕਾਰਗਿਲ ਵਿਜੇ ਦਿਵਸ ਮੌਕੇ ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦੀ ਰੱਖਿਆ ਕਰਕੇ ਹੋਏ ਕਾਰਗਿਲ ਵਿਚ ਅਪਣੀ ਜਾਨ ਗਵਾ ਦਿੱਤੀ। ਉਹਨਾਂ ਦੀ ਬਹਾਦਰੀ ਸਾਨੂੰ ਹਰ ਦਿਨ ਪ੍ਰੇਰਿਤ ਕਰਦੀ ਹੈ।

ਹੋਰ ਪੜ੍ਹੋ: ਅੱਜ ਜੰਤਰ-ਮੰਤਰ ਵਿਖੇ ਔਰਤਾਂ ਚਲਾਉਣਗੀਆਂ ਕਿਸਾਨ-ਸੰਸਦ 

ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਟਵੀਟ ਕੀਤਾ। ਉਹਨਾਂ ਨੇ ਲਿਖਿਆ ਕਿ 22ਵੇਂ ਕਾਰਗਿਲ ਵਿਜੇ ਦਿਵਸ ਮੌਕੇ ਮੈਂ ਉਹਨਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ, ਜਿਨ੍ਹਾਂ ਨੇ ਕਾਰਗਿਲ ਸੰਘਰਸ਼ ਦੌਰਾਨ ਭਿਆਨਕ ਘੁਸਪੈਠ ਦਾ ਸਾਹਮਣਾ ਕੀਤਾ। ਉਹਨਾਂ ਦੀ ਹਿੰਮਤ ਅਤੇ ਬਹਾਦਰੀ ਭਾਰਤੀਆਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

ਇਹ ਵੀ ਪੜ੍ਹੋ: ਰੁਲਦੂ ਸਿੰਘ ਨੂੰ ਕਿਸਾਨ ਮੋਰਚੇ ਵਿਚੋਂ ਕੀਤਾ 15 ਦਿਨ ਲਈ ਮੁਅੱਤਲ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, ‘ਸਾਡੇ ਤਿਰੰਗੇ ਦੀ ਸ਼ਾਨ ਵਿਚ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਹਰ ਫੌਜੀ ਨੂੰ ਦਿਲੋਂ ਸ਼ਰਧਾਂਜਲੀ। ਦੇਸ਼ ਦੀ ਸੁਰੱਖਿਆ ਲਈ ਤੁਹਾਡੇ ਅਤੇ ਤੁਹਾਡੇ ਪਰਿਵਾਰਾਂ ਦੀ ਇਸ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ। ਜੈ ਹਿੰਦ’।

ਹੋਰ ਪੜ੍ਹੋ: ਕਾਰਗਿਲ ਵਿਜੇ ਦਿਵਸ ਨੂੰ ਪੂਰੇ ਹੋਏ 22 ਸਾਲ, ਲੱਦਾਖ਼ 'ਚ ਜਗਾਏ 559 ਦੀਵੇ  

ਜ਼ਿਕਰਯੋਗ ਹੈ ਕਿ ਭਾਰਤ ਹਰ ਸਾਲ 26 ਜੁਲਾਈ ਨੂੰ 'ਕਾਰਗਿਲ ਵਿਜੇ ਦਿਵਸ' ਮਨਾਉਂਦਾ ਹੈ ਅਤੇ ਅੱਜ ਕਾਰਗਿਲ ਵਿਜੇ ਦਿਵਸ ਨੂੰ 22 ਸਾਲ ਪੂਰੇ ਹੋ ਗਏ ਹਨ। ਸੰਨ 1999 ਵਿਚ ਅੱਜ ਦੇ ਦਿਨ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਹਰਾ ਕੇ  ਜਿੱਤ ਪ੍ਰਾਪਤ ਕੀਤੀ ਸੀ। ਭਾਰਤ ਦੀ ਜਿੱਤ ਦੇ 22 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਦੇਸ਼ ਭਰ ਵਿਚ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਹਨ। ਤੋਲੋਲਿੰਗ, ਟਾਈਗਰ ਹਿੱਲ ਅਤੇ ਹੋਰ ਵੱਡੀਆਂ ਲੜਾਈਆਂ ਨੂੰ ਯਾਦ ਕੀਤਾ ਗਿਆ ਅਤੇ ਲੱਦਾਖ ਦੇ ਦ੍ਰਾਸ ਖੇਤਰ ਵਿਚ ਕਾਰਗਿਲ ਵਾਰ ਮੈਮੋਰੀਅਲ ਵਿਚ 559 ਦੀਵੇ ਜਗਾਏ ਗਏ।