ਰਾਕੇਸ਼ ਟਿਕੈਤ ਦਾ ਐਲਾਨ, ਮਿਸ਼ਨ UP ਤਹਿਤ ਪਿੰਡ-ਪਿੰਡ 'ਚ BJP ਤੇ ਸਹਿਯੋਗੀ ਦਲਾਂ ਦਾ ਕਰਾਂਗੇ ਬਾਈਕਾਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਿਕੈਤ ਨੇ ਦੋਸ਼ ਵੀ ਲਾਇਆ ਕਿ ਕਣਕ ਦੀ ਖਰੀਦ ਵਿਚ ਘਪਲਾ ਹੋਇਆ ਹੈ ਅਤੇ ਜਲਦੀ ਹੀ ਅਸੀਂ ਇਸ ਦਾ ਖੁਲਾਸਾ ਕਰਾਂਗੇ।

Rakesh Tikait

ਲਖਨਊ: ਭਾਰਤੀ ਕਿਸਾਨ ਯੂਨੀਅਨ (BKU) ਦੇ ਬੁਲਾਰੇ ਰਾਕੇਸ਼ ਟਿਕੈਤ (Rakesh Tikait) ਨੇ ਮਿਸ਼ਨ ਯੂਪੀ ਅਤੇ ਉਤਰਾਖੰਡ (Mission UP and Uttarakhand) ਦਾ ਐਲਾਨ ਕੀਤਾ ਹੈ। ਲਖਨਊ ਵਿਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਬਿਨਾਂ ਕਿਸੇ ਸ਼ਰਤ ਦੇ ਸਾਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੇ, ਪਰ ਸਰਕਾਰ ਸਹਿਮਤ ਨਹੀਂ ਹੈ ਇਸ ਲਈ ਅਸੀਂ ਮਿਸ਼ਨ ਯੂਪੀ ਅਤੇ ਉਤਰਾਖੰਡ ਦੀ ਸ਼ੁਰੂਆਤ ਕਰ ਰਹੇ ਹਾਂ। ਇਸ ਦੇ ਤਹਿਤ ਭਾਜਪਾ ਅਤੇ ਇਸ ਦੇ ਸਹਿਯੋਗੀ ਦਲਾਂ ਦੇ ਨੇਤਾਵਾਂ ਦਾ ਪਿੰਡ-ਪਿੰਡ ਜਾ ਕੇ ਬਾਈਕਾਟ (Boycott BJP and allies) ਕੀਤਾ ਜਾਵੇਗਾ।

ਹੋਰ ਪੜ੍ਹੋ: Tokyo Olympics: ਮੀਰਾਬਾਈ ਚਾਨੂ ਨੂੰ ਮਿਲ ਸਕਦਾ ਸੋਨ ਤਗਮਾ, ਚੀਨੀ ਖਿਡਾਰਣ ਦਾ ਹੋਵੇਗਾ ਡੋਪ ਟੈਸਟ

ਉਨ੍ਹਾਂ ਕਿਹਾ ਕਿ ਇਸ ਲਈ ਯਾਤਰਾ ਅਤੇ ਰੈਲੀਆਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਯੂਪੀ ਦੇ ਮੁਜ਼ੱਫਰਨਗਰ (Muzaffarnagar) ਵਿਚ 5 ਸਤੰਬਰ ਨੂੰ ਇਕ ਵੱਡੀ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਸੂਬੇ ਦੇ ਸਾਰੇ ਮੰਡਲ ਹੈੱਡਕੁਆਰਟਰਾਂ ‘ਤੇ ਮਹਾਪੰਚਾਇਤ (Mahapanchayat) ਹੋਵੇਗੀ। ਪੰਜਾਬ ਅਤੇ ਹਰਿਆਣਾ ਦੀ ਤਰ੍ਹਾਂ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦਾ ਹਰ ਪਿੰਡ ਕਿਸਾਨ ਅੰਦੋਲਨ ਦਾ ਗੜ੍ਹ ਬਣੇਗਾ।

ਹੋਰ ਪੜ੍ਹੋ: ਰਾਜਪਾਲ ਨੇ ਮਨਜ਼ੂਰ ਕੀਤਾ ਕਰਨਾਟਕ ਦੇ CM ਬੀਐੱਸ ਯੇਦੀਯੁਰੱਪਾ ਦਾ ਅਸਤੀਫ਼ਾ

ਟਿਕੈਤ ਨੇ ਦੋਸ਼ ਵੀ ਲਾਇਆ ਕਿ ਕਣਕ ਦੀ ਖਰੀਦ ਵਿਚ ਘਪਲਾ ਹੋਇਆ ਹੈ ਅਤੇ ਜਲਦੀ ਹੀ ਅਸੀਂ ਇਸ ਦਾ ਖੁਲਾਸਾ ਕਰਾਂਗੇ। ਉਨ੍ਹਾਂ ਕਿਹਾ ਕਿ ਕਣਕ 1200, 1400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਤੋਂ ਲਈ ਗਈ ਸੀ ਅਤੇ ਇਸ ਨੂੰ ਖਰੀਦਣ ਤੋਂ ਬਾਅਦ ਵਪਾਰੀ ਇਸ ਨੂੰ ਐਮਐਸਪੀ ’ਤੇ ਸਰਕਾਰੀ ਕੇਂਦਰਾਂ ’ਤੇ ਵੇਚਦੇ ਹਨ। ਅਸੀਂ ਇਸਦੇ ਸਾਰੇ ਦਸਤਾਵੇਜ਼ ਇਕੱਠੇ ਕੀਤੇ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡੀ ਜਵਾਨ ਪੀੜ੍ਹੀ ‘3 ਟੀ’ (3T) ‘ਤੇ ਕੰਮ ਕਰਦੀ ਹੈ। ਇਸਦਾ ਅਰਥ ਇਹ ਹੈ ਕਿ ਜਦੋਂ ਉਹ ਫੌਜ ਵਿਚ ਜਾਂਦਾ ਹੈ, ਤਾਂ ਉਹ ਉਥੇ ਟੈਂਕ (Tank) ਚਲਾਉਂਦਾ ਹੈ। ਜਦੋਂ ਉਹ ਪਿੰਡ ਆਉਂਦਾ ਹੈ, ਤਾਂ ਉਹ ਖੇਤੀ ਕਰਦੇ ਹੋਏ ਟਰੈਕਟਰ (Tractor) ਚਲਾਉਂਦਾ ਹੈ ਅਤੇ ਜਦੋਂ ਉਹ ਖਾਲੀ ਹੁੰਦਾ ਹੈ ਤਾਂ ਟਵਿੱਟਰ (Twitter) ਚਲਾਉਂਦਾ ਹੈ।

ਹੋਰ ਪੜ੍ਹੋ: ਮਨੀਸ਼ ਤਿਵਾੜੀ ਦਾ ਦਾਅਵਾ: 2024 ਤੱਕ ਲੋਕ ਸਭਾ ਸੀਟਾਂ ਦੀ ਗਿਣਤੀ 'ਚ ਵਾਧਾ ਕਰ ਸਕਦੀ ਮੋਦੀ ਸਰਕਾਰ

ਉਨ੍ਹਾਂ ਕਿਹਾ ਕਿ ਯੂਪੀ ਵਿਚ ਬਿਜਲੀ (Power) ਸਭ ਤੋਂ ਮਹਿੰਗੀ ਹੋ ਗਈ ਹੈ। ਮਹਿੰਗਾਈ ਨੇ ਕਿਸਾਨਾਂ ਦਾ ਬੁਰਾ ਹਾਲ ਕੀਤਾ ਹੈ। ਕਿਸਾਨ ਪੂਰੇ ਸੂਬੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਗਊਸ਼ਾਲਾ ਦੇ ਨਾਮ ਤੇ ਸ਼ੋਸ਼ਣ ਅਤੇ ਭ੍ਰਿਸ਼ਟਾਚਾਰ (Corruption and Exploitation) ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੇ ਚਾਰ ਪੜਾਅ ਹੋਣਗੇ। ਪਹਿਲਾਂ, ਸੂਬੇ ਦੀਆਂ ਸਾਰੀਆਂ ਸੰਸਥਾਵਾਂ ਨਾਲ ਜੁੜਨਾ। ਦੂਸਰਾ, ਮੰਡਲ ਕਿਸਾਨ ਸੰਮੇਲਨ ਅਤੇ ਬੈਠਕ। 3, 5 ਸਤੰਬਰ ਨੂੰ ਮੁਜ਼ੱਫਰਨਗਰ ਵਿਚ ਪੰਚਾਇਤ ਅਤੇ ਚਾਰਾਂ ਮੰਡਲ ਹੈੱਡਕੁਆਰਟਰਾਂ ਤੇ ਮਹਾਪੰਚਾਇਤ।