ਕੇਰਲ: IUML ਦੇ ਯੂਥ ਵਿੰਗ ਮਾਰਚ ਦੌਰਾਨ ਭੜਕਾਊ ਨਾਅਰੇਬਾਜ਼ੀ, 300 ਤੋਂ ਵੱਧ ਲੋਕਾਂ ਵਿਰੁਧ ਕੇਸ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੜਕਾਊ ਨਾਅਰੇਬਾਜ਼ੀ ਕਰਨ ਵਾਲੇ ਵਰਕਰ ਨੂੰ ਜਥੇਬੰਦੀ ਵਿਚੋਂ ਕੱਢਿਆ

Over 300 Muslim League members booked for inflammatory slogans at Kerala rally

 

ਕਾਸਰਗੋਡ: ਕੇਰਲ ਦੇ ਕਾਸਰਗੋਡ ਜ਼ਿਲ੍ਹੇ ਵਿਚ ਇਕ ਮਾਰਚ ਦੌਰਾਨ ਭੜਕਾਊ ਨਾਅਰੇਬਾਜ਼ੀ ਕਰਨ ਦੇ ਇਲਜ਼ਾਮ ਤਹਿਤ ਵਿਚ 300 ਤੋਂ ਵੱਧ ਲੋਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ.) ਦੇ ਯੂਥ ਵਿੰਗ ਦੇ ਮੈਂਬਰ ਹਨ, ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਥੇ ਇਹ ਜਾਣਕਾਰੀ ਦਿਤੀ। ਮਨੀਪੁਰ ਵਿਚ ਹਿੰਸਾ ਦੇ ਪੀੜਤਾਂ ਨਾਲ ਇਕਜੁਟਤਾ ਦਿਖਾਉਣ ਲਈ ਮੰਗਲਵਾਰ ਨੂੰ ਇਥੇ ਨੇੜੇ ਕੰਜਨਗੜ ਵਿਖੇ ਯੂਥ ਲੀਗ ਦੁਆਰਾ ਆਯੋਜਤ ਮਾਰਚ ਦੌਰਾਨ ਕਥਿਤ ਤੌਰ 'ਤੇ ਨਾਅਰੇਬਾਜ਼ੀ ਕੀਤੀ ਗਈ।

ਇਹ ਵੀ ਪੜ੍ਹੋ: ਹਾਈ ਕੋਰਟ ਨੇ ਗਿਆਨਵਾਪੀ ਸਰਵੇਖਣ 'ਤੇ ਵੀਰਵਾਰ ਤਕ ਰੋਕ ਵਧਾਈ; ਭਲਕੇ ਵੀ ਜਾਰੀ ਰਹੇਗੀ ਸੁਣਵਾਈ

ਹੋਸਦੁਰਗ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਭਾਜਪਾ ਦੇ ਕੰਜਨਗੜ ਮੰਡਲ ਪ੍ਰਧਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਯੂਥ ਲੀਗ ਦੇ ਮਾਰਚ 'ਚ ਹਿੱਸਾ ਲੈਣ ਵਾਲੇ 300 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 153ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜੋ ਧਰਮ, ਨਸਲ, ਜਨਮ ਸਥਾਨ, ਰਿਹਾਇਸ਼, ਭਾਸ਼ਾ ਆਦਿ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਨਾਲ ਸੰਬੰਧਿ ਹੈ। ਅਧਿਕਾਰੀ ਨੇ ਦਸਿਆ ਕਿ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਗਾਇਬ ਸਿੱਕਿਆਂ ਦਾ ਮਾਮਲਾ ਹੱਲ ਕਰਨ ਲਈ ਐਸ.ਆਈ.ਟੀ. ਦਾ ਗਠਨ

ਇਸ ਦੇ ਨਾਲ ਹੀ ਯੂਥ ਲੀਗ ਦੇ ਸੂਬਾ ਜਨਰਲ ਸਕੱਤਰ ਪੀ.ਕੇ.ਫਿਰੋਜ਼ ਨੇ ਕਿਹਾ ਕਿ ਭੜਕਾਊ ਨਾਅਰੇਬਾਜ਼ੀ ਕਰਨ ਵਾਲੇ ਵਰਕਰ ਨੂੰ ਜਥੇਬੰਦੀ ਵਿਚੋਂ ਕੱਢ ਦਿਤਾ ਗਿਆ ਹੈ। ਫ਼ਿਰੋਜ਼ ਨੇ ਇਕ ਬਿਆਨ ਵਿਚ ਕਿਹਾ ਕਿ ਕੰਜਨਗੜ ਨਗਰਪਾਲਿਕਾ ਦੇ ਅਬਦੁਲ ਸਲਾਮ ਨੂੰ ਯੂਥ ਲੀਗ ਵਿਚੋਂ ਕੱਢ ਦਿਤਾ ਗਿਆ ਕਿਉਂਕਿ ਉਸ ਨੇ ਜੋ ਨਾਅਰੇ ਲਾਏ ਸਨ ਉਹ ਪਾਰਟੀ ਦੀ ਵਿਚਾਰਧਾਰਾ ਦੇ ਵਿਰੁਧ ਸਨ।

ਇਹ ਵੀ ਪੜ੍ਹੋ: ਰੋਜ਼ੀ ਰੋਟੀ ਲਈ ਬੈਂਗਲੁਰੂ ਗਈ ਲੜਕੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਉਧਰ ਭਾਜਪਾ ਨੇ ਅਲੋਚਨਾ ਕਰਦਿਆਂ ਕਿਹਾ ਕਿ ਸੀ.ਪੀ.ਆਈ. (ਐਮ) ਦੀ ਅਗਵਾਈ ਵਾਲੀ ਐਲ.ਡੀ.ਐਫ. ਸਰਕਾਰ ਦੇ ਸਮਰਥਨ ਨਾਲ ਭੜਕਾਊ ਨਾਅਰੇ ਲਗਾਏ ਗਏ ਹਨ ਅਤੇ ਦੱਖਣੀ ਰਾਜ ਹੁਣ " ਕੱਟੜਪੰਥ ਦਾ ਇਕ ਨਵਾਂ ਕੇਂਦਰ" ਬਣ ਗਿਆ ਹੈ"। ਇਕ ਟਵੀਟ ਵਿਚ, ਭਾਜਪਾ ਦੇ ਰਾਸ਼ਟਰੀ ਸੂਚਨਾ ਅਤੇ ਤਕਨਾਲੋਜੀ ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਦੋਸ਼ ਲਗਾਇਆ, "ਕਾਂਗਰਸ ਦੀ ਸਹਿਯੋਗੀ ਮੁਸਲਿਮ ਲੀਗ ਦੇ ਯੂਥ ਵਿੰਗ ਨੇ ਕੇਰਲ ਦੇ ਕਾਸਰਗੋਡ ਵਿਚ ਇਕ ਰੈਲੀ ਕੀਤੀ ਅਤੇ ਹਿੰਦੂ ਵਿਰੋਧੀ ਨਾਅਰੇ ਲਗਾਏ ਅਤੇ ਉਨ੍ਹਾਂ (ਹਿੰਦੂਆਂ) ਨੂੰ ਮੰਦਰ ਦੇ ਸਾਹਮਣੇ ਲਟਕਾਉਣ ਅਤੇ ਜ਼ਿੰਦਾ ਸਾੜਨ ਦੀ ਧਮਕੀ ਦਿਤੀ...ਜੇਕਰ ਪਿਨਾਰਾਈ ਸਰਕਾਰ ਉਨ੍ਹਾਂ ਦਾ ਸਮਰਥਨ ਨਹੀਂ ਕਰ ਰਹੀ ਸੀ, ਤਾਂ ਉਨ੍ਹਾਂ ਨੇ ਇਹ ਹਿੰਮਤ ਨਹੀਂ ਕਰਨੀ ਸੀ। ਉਨ੍ਹਾਂ ਸਵਾਲ ਕਰਦਿਆਂ ਪੁਛਿਆ, "ਕੀ ਕੇਰਲ ਵਿਚ ਹਿੰਦੂ ਅਤੇ ਈਸਾਈ ਸੁਰੱਖਿਅਤ ਹਨ?"