ਪਾਟੀਦਾਰ ਰਾਖਵੇਂਕਰਨ ਲਈ ਹਾਰਦਿਕ ਪਟੇਲ ਨੇ ਫ਼ਾਰਮ ਹਾਊਸ 'ਚ ਸ਼ੁਰੂ ਕੀਤੀ ਭੁੱਖ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਪਾਟੀਦਾਰਾਂ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਆਪਣੇ ਫ਼ਾਰਮ ਹਾਊਸ ਵਿਚ ਅਅਣਮਿਥੇ ਸਮੇਂ

Gujarat on alert as Hardik Patel goes on fast

ਅਹਿਮਦਾਬਾਦ, ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਪਾਟੀਦਾਰਾਂ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਆਪਣੇ ਫ਼ਾਰਮ ਹਾਊਸ ਵਿਚ ਅਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਗੁਜਰਾਤ ਸਰਕਾਰ ਨੇ ਪ੍ਰਦਰਸ਼ਨ ਲਈ ਵੱਖ ਵੱਖ ਸਥਾਨਾਂ ਦੀ ਮਨਜ਼ੂਰੀ ਦੇਣ ਤੋਂ ਨਾ ਕਰ ਦਿੱਤੀ ਸੀ। ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਨੇਤਾ ਨੇ ਆਪਣੇ ਫਾਰਮ ਹਾਊਸ ਵਿਚ ਪੂਜਾ ਤੋਂ ਬਾਅਦ ਕਈ ਕਾਂਗਰਸ ਵਿਧਾਇਕਾਂ ਅਤੇ ਆਪਣੇ ਸਮਰਥਕਾਂ ਦੀ ਹਾਜ਼ਰੀ ਵਿਚ ਦੁਪਹਿਰ 3 ਵਜੇ ਭੁੱਖ ਹੜਤਾਲ ਸ਼ੁਰੂ ਕੀਤੀ। ਇੱਥੇ ਵੱਡੀ ਗਿਣਤੀ ਵਿਚ ਪੁਲਿਸ ਕਰਮੀ ਤੈਨਾਤ ਕੀਤੇ ਗਏ ਸਨ।

ਇਹ ਕੈਂਪ ਵਿਚ ਆਉਣ ਜਾਣ ਵਾਲਿਆਂ ਦੀ ਤਲਾਸ਼ੀ ਲੈ ਰਹੇ ਸਨ। ਹਾਰਦਿਕ ਪਟੇਲ ਦੇ ਫਾਰਮ ਹਾਊਸ ਵਿਚ ਮੌਜੂਦ ਲੋਕਾਂ ਵਿਚ ਦੋਰਾਜੀ ਵਲੋਂ ਕਾਂਗਰਸ ਵਿਧਾਇਕ ਲਲਿਤ ਵਸੋਆ, ਪਾਟਨ ਵਲੋਂ ਕੀਰਤੀ ਪਟੇਲ   ਟਨਕਾਰਾ ਵਲੋਂ ਲਲਿਤ ਕਗਾਥਰਾ, ਮੋਰਬੀ ਵਲੋਂ ਬਰਜੇਸ਼ ਮੇਰਜਾ ਅਤੇ ਉਂਝਾ ਵਲੋਂ ਆਸ਼ਾ ਪਟੇਲ ਸ਼ਾਮਿਲ ਰਹੇ। ਵਸੋਆ ਨੇ ਕਿਹਾ ਕਿ ਉਹ ਹੋਰ ਕਾਂਗਰਸ ਵਿਧਾਇਕਾਂ ਦੇ ਨਾਲ ਕੱਲ ਤੋਂ ਭੁੱਖ ਹੜਤਾਲ 'ਤੇ ਬੈਠ ਜਾਣਗੇ।  ਹਾਰਦਿਕ ਪਟੇਲ ਨੇ ਇਲਜ਼ਾਮ ਲਗਾਇਆ ਕਿ ਸੂਬੇ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਆਗਿਆ ਦੇਣ ਤੋਂ ਨਾ ਦਿੱਤੀ, ਕਿਉਂਕਿ ਉਹ ਉਨ੍ਹਾਂ ਦੇ ਅੰਦੋਲਨ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਨੇ ਕਿਹਾ ਕਿ ਇਹ ਕਦਮ ਕਨੂੰਨ ਅਤੇ ਵਿਵਸਥਾ ਦੀ ਹਾਲਤ ਦੇ ਮੱਦੇ ਨਜ਼ਰ ਚੁੱਕਿਆ ਗਿਆ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨ ਦੇ ਦੌਰਾਨ ਪਹਿਲਾਂ ਹਿੰਸਾ ਹੋ ਚੁੱਕੀ ਹੈ। ਹਾਰਦਿਕ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਟੀਦਾਰ ਅੰਦੋਲਨ ਦੀ ਅੱਜ ਤੀਜੀ ਵਰ੍ਹੇ ਗੰਢ ਹੈ। ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦੀ ਮਨਜ਼ੂਰੀ ਮੰਗੀ ਸੀ, ਪਰ ਉਨ੍ਹਾਂ ਨੂੰ ਮਜ਼ੂਰੀ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਆਪਣੇ ਘਰ ਵਿਚ ਹੀ ਉਹ ਇਹ ਭੁੱਖ ਹੜਤਾਲ ਕਰਨਗੇ। 

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ 16000 ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਹਿਮਦਾਬਾਦ ਵਲ ਆਉਣ ਵਾਲੇ ਰਾਜ ਮਾਰਗਾਂ 'ਤੇ ਰੋਕ ਲਗਾਈ ਹੈ, ਤਾਂਕਿ ਲੋਕ ਉਨ੍ਹਾਂ ਦੀ ਭੁੱਖ ਹੜਤਾਲ ਵਿਚ ਸ਼ਾਮਿਲ ਨਾ ਹੋ ਸਕਣ।