ਔਰਤ ਦੇ ਘਰ ਛਾਪੇਮਾਰੀ ਕਰਨ ਦੇ ਦੋਸ਼ 'ਚ ਹਾਰਦਿਕ ਪਟੇਲ ਅਤੇ ਜਿਗਨੇਸ਼ 'ਤੇ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਾਬ ਦੇ ਕਥਿਤ ਟਿਕਾਣੇ ਦਾ ਭਾਂਡਾ ਭੰਨਣ ਲਈ ਛਾਪਾ ਮਾਰਨ 'ਤੇ ਅਪਣੇ ਵਿਰੁਧ ਮਾਮਲਾ ਦਰਜ ਹੋਣ ਤੋਂ ਬਾਅਦ ਗੁਜਰਾਤ ਦੇ ਵਿਧਾਇਕ ਅਲਪੇਸ਼ ਠਾਕੁਰ ਅਤੇ ਜਿਗਨੇਸ਼ ਮੇਵਾਣੀ ...

hardik patel, jignesh mevani and others

ਨਵੀਂ ਦਿੱਲੀ : ਸ਼ਰਾਬ ਦੇ ਕਥਿਤ ਟਿਕਾਣੇ ਦਾ ਭਾਂਡਾ ਭੰਨਣ ਲਈ ਛਾਪਾ ਮਾਰਨ 'ਤੇ ਅਪਣੇ ਵਿਰੁਧ ਮਾਮਲਾ ਦਰਜ ਹੋਣ ਤੋਂ ਬਾਅਦ ਗੁਜਰਾਤ ਦੇ ਵਿਧਾਇਕ ਅਲਪੇਸ਼ ਠਾਕੁਰ ਅਤੇ ਜਿਗਨੇਸ਼ ਮੇਵਾਣੀ ਅਤੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਸ਼ਰਾਬ ਤਸਕਰਾਂ ਵਿਰੁਧ ਕਾਰਵਾਈ ਦੀ ਮੰਗ ਕਰਦੇ ਹੋਏ ਧਰਨੇ 'ਤੇ ਬੈਠ ਗਏ। ਤਿੰਨਾਂ ਨੇ ਕਥਿਤ ਸ਼ਰਾਬ ਦੇ ਅੱਡੇ ਦਾ ਭਾਂਡਾ ਭੰਨਣ ਲਈ ਵੀਰਵਾਰ ਨੂੰ ਗਾਂਧੀਨਗਰ ਦੇ ਆਦਿਵੜਾ ਇਲਾਕੇ ਵਿਚ ਕੰਚਨਬੇਨ ਮਕਵਾਨਾ ਦੇ ਘਰ 'ਤੇ ਛਾਪੇਮਾਰੀ ਕਰਨ ਦਾ ਦਾਅਵਾ ਕੀਤਾ।