Sikhs for Justice ਵੱਲੋਂ 'ਪੰਜਾਬ ਬੰਦ' ਦੀ ਅਪੀਲ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਪੰਨੂੰ ਨੇ ਅਪਣੀ ਅਪੀਲ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਨਵੀਂ ਦਿੱਲੀ: ਖੁਫ਼ੀਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਖਾਲਿਸਤਾਨ ਸਮੂਹ ਸਿੱਖ ਫਾਰ ਜਸਟਿਸ ਨੇ ਇਸ ਮਹੀਨੇ ਦੇ ਅਖੀਰ ਵਿਚ ਪੰਜਾਬ ਬੰਦ ਦੀ ਬੇਨਤੀ ਕੀਤੀ ਹੈ। ਜਿਸ ਤੋਂ ਬਾਅਦ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਖਾਲਿਸਤਾਨ ਸਮਰਥਕ ਸਮੂਹ ਸਿੱਖ ਫਾਰ ਜਸਟਿਸ ਨੂੰ ਵੱਖਵਾਦੀ ਨੀਤੀਆਂ ਕਾਰਨ ਜੁਲਾਈ 2019 ਵਿਚ ਗ੍ਰਹਿ ਵਿਭਾਗ ਨੇ ਗੈਰਕਾਨੂੰਨੀ ਐਲਾਨ ਦਿੱਤਾ ਸੀ।
ਐਸਐਫਜੇ ਨੇ ਅਪਣੇ ਇਕ ਹਾਲੀਆ ਸੰਦੇਸ਼ ਦੁਆਰਾ ਦਿਲਾਵਰ ਸਿੰਘ ਦੀ 25ਵੀਂ ਮੌਤ ਦੀ ਵਰ੍ਹੇਗੰਢ ਮਨਾਉਣ ਲਈ 31 ਅਗਸਤ ਨੂੰ ਪੰਜਾਬ ਬੰਦ ਦੀ ਅਪੀਲ ਕੀਤੀ ਹੈ। ਦਿਲਾਵਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕੀਤਾ ਸੀ। ਕਾਂਗਰਸ ਆਗੂ ਬੇਅੰਤ ਸਿੰਘ 1992 ਤੋਂ 1995 ਤਕ ਪੰਜਾਬ ਦੇ ਮੁੱਖਮੰਤਰੀ ਰਹੇ ਸਨ। 31 ਅਗਸਤ 1995 ਨੂੰ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਦੇ ਕੇਂਦਰੀ ਸਕੱਤਰੇਤ ਦੇ ਬਾਹਰ ਇਕ ਬੰਬ ਧਮਾਕੇ ਵਿਚ ਉਡਾ ਦਿੱਤਾ ਗਿਆ ਸੀ।
ਇਸ ਹਮਲੇ ਵਿਚ ਉਹਨਾਂ ਨਾਲ 16 ਲੋਕਾਂ ਦੀ ਜਾਨ ਵੀ ਗਈ ਸੀ। ਇਸ ਹਮਲੇ ਵਿਚ ਪੰਜਾਬ ਪੁਲਿਸ ਮੁਲਾਜ਼ਮ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ। ਪੰਜਾਬ ਬੰਦ ਦੇ ਸੱਦੇ ਵਿੱਚ ਐਸਐਫਜੇ ਨੇ ਉਨ੍ਹਾਂ ਸਿੱਖਾਂ ਦੀ ਯਾਤਰਾ ਦਾ ਖਰਚਾ ਦੇਣ ਦਾ ਐਲਾਨ ਕੀਤਾ ਹੈ, ਜੋ 31 ਅਗਸਤ ਨੂੰ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਲ ਹੋਣਗੇ।ਪੰਨੂ ਨੇ ਆਪਣੀ ਅਪੀਲ ਵਿੱਚ ਜ਼ਿਕਰ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਸੀ, ਜਿਨ੍ਹਾਂ ਨੇ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਨੂੰ ‘ਕੌਮੀ ਸ਼ਹੀਦ’ ਐਲਾਨਿਆ ਸੀ।
ਐਸਐਫਜੇ ਨੇ 31 ਅਗਸਤ ਨੂੰ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਸਿੱਖਾਂ ਨੂੰ ਸੇਵਾ ਕਰਨ ਦੀ ਬੇਨਤੀ ਕੀਤੀ ਹੈ। ਇਸ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੰਜਾਬ ਪੁਲਿਸ ਨੂੰ ਵੀ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਯੋਗ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਨਿਊਯਾਰਕ ਵਿਚ ਰਹਿਣ ਵਾਲੇ ਐਸਐਫਜੇ ਦੇ ਮੁੱਖ ਪ੍ਰਚਾਰਕ ਅਤੇ ਵਕੀਲ ਗੁਰਪਤਵੰਤ ਪੰਨੂੰ ਨੇ ਪੰਜਾਬ ਬੰਦ ਰਹਿਣ ਦੀ ਅਪੀਲ ਕੀਤੀ ਹੈ।
ਪੰਨੂੰ ਨੇ ਅਪਣੀ ਅਪੀਲ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਵਿਚ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਨਿਯੁਕਤ ਕੀਤਾ ਸੀ। ਉਹਨਾਂ ਨੇ ਬੇਅੰਤ ਸਿੰਘ ਦੇ ਹਥਿਆਰੇ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਸੀ। 1992-95 ਦੌਰਾਨ ਪੰਜਾਬ ਦੀ ਸਥਿਤੀ ਤੇ ਐਮਨੇਸਟੀ ਇੰਟਰਨੈਸ਼ਨਲ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੰਨੂੰ ਨੇ ਕਿਹਾ ਕਿ ਭਾਈ ਸ਼ਹੀਦ ਦਿਲਾਵਰ ਸਿੰਘ ਨੇ ਅਸਲ ਵਿਚ ਬੇਅੰਤ ਦੇ ਸ਼ਾਸਨ ਤਹਿਤ ਸਿੱਖਾਂ ਦੇ ਹੋ ਰਹੇ ਕਤਲੇਆਮ ਨੂੰ ਰੋਕਿਆ ਸੀ।
ਉਹ 31 ਅਗਸਤ ਨੂੰ ਕੌਮੀ ਸ਼ਹੀਦ ਦਿਲਾਵਰ ਸਿੰਘ ਦੇ ਆਦਰ ਦੇਣ ਦੇ ਤੌਰ ਤੇ ਪੰਜਾਬ ਦੇ ਲੋਕਾਂ ਤੋਂ ਕਲੀਨਿਕ ਅਤੇ ਫਾਰਮੈਸੀ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਕਾਰੋਬਾਰ ਬੰਦ ਕਰਨ ਦੀ ਬੇਨਤੀ ਕਰਦੇ ਹਨ। ਪੰਜਾਬ ਦੀ ਸਥਿਤੀ ਤੇ ਐਮਨੇਸਟੀ ਇੰਟਰਨੈਸ਼ਨਲ ਦੀ 1995 ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੰਨੂੰ ਨੇ ਕਿਹਾ ਕਿ ਪੰਜਾਬ ਵਿਚ ਖਾਲਿਸਤਾਨ ਰਾਜ ਵਿਚ ਸਿੱਖ ਮਾਤ ਭੂਮੀ ਸਥਾਪਤ ਕਰਨ ਦੀ ਹਿੰਸਕ ਮੁਹਿੰਮ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਅਕਸਰ ਉਲੰਘਣਾ ਹੁੰਦੀ ਰਹੀ ਹੈ। ”
ਉਸਨੇ ਦਾਅਵਾ ਕੀਤਾ ਕਿ ਇਨ੍ਹਾਂ ਉਲੰਘਣਾਂ ਵਿੱਚ ਲੋਕਾਂ ਦੇ ਗਾਇਬ ਹੋਣਾ, ਕਤਲ, ਵਿਆਪਕ ਅੱਤਿਆਚਾਰ ਅਤੇ ਨਜ਼ਰਬੰਦੀ ਵਰਗੇ ਤਸੀਹੇ ਸ਼ਾਮਲ ਹਨ। ਭਾਰਤੀ ਏਜੰਸੀਆਂ ਦਾ ਕਹਿਣਾ ਹੈ ਕਿ ਅਮਰੀਕਾ ਸਥਿਤ ਐਸਐਫਜੇ ਸੰਗਠਨ ਦੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ।