ਦਿੱਲੀ 'ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, 4 ਬੱਚਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਅਸ਼ੋਕ ਵਿਹਾਰ ਫੇਜ਼ ਤਿੰਨ ਇਲਾਕੇ ਵਿਚ ਤਿੰਨ ਮੰਜ਼ਿੰਲਾ ਬਿਲਡਿੰਗ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਬਚਾਅ ਟੀਮਾਂ ਨੇ ਅੱਠ ਹੋਰ ਲੋਕਾਂ ਨੂੰ ਮਲਬੇ ਤੋਂ..

Building collapses in Delhi

ਨਵੀਂ ਦਿੱਲੀ : ਦਿੱਲੀ ਦੇ ਅਸ਼ੋਕ ਵਿਹਾਰ ਫੇਜ਼ ਤਿੰਨ ਇਲਾਕੇ ਵਿਚ ਤਿੰਨ ਮੰਜ਼ਿੰਲਾ ਬਿਲਡਿੰਗ ਡਿੱਗਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ। ਬਚਾਅ ਟੀਮਾਂ ਨੇ ਅੱਠ ਹੋਰ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਹੈ। ਇਹਨਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ  ਦੱਸੀ ਜਾ ਰਹੀ ਹੈ। ਘਟਨਾ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਹੁਣ ਵੀ ਮਲਬੇ ਵਿਚ ਤਿੰਨ - ਚਾਰ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਬਹੁਮੰਜਿਲਾ ਇਮਾਰਤ ਡਿੱਗਣ ਦਾ ਇਹ ਮਾਮਲਾ ਅਸ਼ੋਕ ਵਿਹਾਰ ਫੇਜ ਤਿੰਨ ਦੇ ਅਧੀਨ ਸਾਵਨ ਪਾਰਕ ਕੋਲ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਬਹੁਤ ਪੁਰਾਣੀ ਹੋਣ ਕਾਰਨ ਇਸ ਦੀ ਹਾਲਤ ਜਰਜਰ ਸੀ। ਬਾਵਜੂਦ ਇਸ ਬਿਲਡਿੰਗ ਵਿਚ ਕੁੱਝ ਪਰਵਾਰ ਰਹਿ ਰਹੇ ਸਨ। ਬੁੱਧਵਾਰ ਸਵੇਰੇ ਬਿਲਡਿੰਗ ਅਚਾਨਕ ਡਿੱਗ ਗਈ।  ਇਸ ਨਾਲ ਬਿਲਡਿੰਗ ਵਿਚ ਰਹਿ ਰਹੇ ਲੋਕਾਂ ਨੂੰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਦੀ ਟੀਮ ਮੌਕੇ 'ਤੇ ਪਹੁੰਚ ਗਈ। ਆਫਤ ਪ੍ਰਬੰਧਨ ਟੀਮ ਦੇ ਲੋਕ ਵੀ ਮੌਕੇ 'ਤੇ ਪਹੁੰਚ ਚੁੱਕੇ ਹਨ। ਬਿਲਡਿੰਗ ਦਾ ਮਲਬਾ ਹਟਾ ਕੇ ਉਸ ਵਿਚ ਦੱਬੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ।  

ਇਸ ਤੋਂ ਪਹਿਲਾਂ ਵੀ ਮੀਂਹ ਕਾਰਨ ਦਿੱਲੀ - ਐਨਸੀਆਰ ਵਿਚ ਕਈ ਇਮਾਰਤਾਂ ਧੱਸ ਚਿਕੀਆਂ ਹਨ। ਇਸ ਕਾਰਨ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਹੋਈ ਹੈ। ਮੀਂਹ ਦੇ ਦੌਰਾਨ ਇਮਾਰਤਾਂ ਦੇ ਡਿੱਗਣ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਦਿੱਲੀ ਸਮੇਤ ਆਲੇ ਦੁਆਲੇ ਦੇ ਸ਼ਹਿਰਾਂ ਵਿਚ ਕਮਜ਼ੋਰ ਨੀਂਹ ਦੀਆਂ ਇਮਾਰਤਾਂ ਨੂੰ ਖਾਲੀ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੇ ਬਾਵਜੂਦ ਲਗਾਤਾਰ ਹਾਦਸੇ ਹੋ ਰਹੇ ਹਨ। ਸੂਚਨਾ ਮਿਲਦੇ ਹੀ ਆਫਤ ਪ੍ਰਬੰਧਨ ਟੀਮ ਦੇ ਦਮਕਲ ਗੱਡੀਆਂ ਅਤੇ ਹੋਰ ਮਸ਼ੀਨਰੀ ਦੇ ਨਾਲ ਮੌਕੇ 'ਤੇ ਭੇਜ ਦਿਤਾ ਗਿਆ ਹੈ। ਟੀਮਾਂ ਰਾਹਤ ਅਤੇ ਬਚਾਅ ਕਾਰਜ ਵਿਚ ਲੱਗੀਆਂ ਹਨ। 

ਤਿੰਨ ਮੰਜ਼ਿੰਲਾ ਇਮਾਰਤ ਜਿਸ ਇਲਾਕੇ ਵਿਚ ਡਿੱਗੀ ਹੈ ਉਹ ਬਹੁਤ ਭੀੜ-ਭਾੜ ਵਾਲਾ ਏਰੀਆ ਹੈ। ਇਸ ਕਾਰਨ ਨੇੜਲੇ ਕਈ ਘਰਾਂ 'ਤੇ ਵੀ ਇਸ ਦਾ ਅਸਰ ਪਿਆ ਹੈ। ਬਿਲਡਿੰਗ ਡਿੱਗਣ ਨਾਲ ਆਲੇ ਦੁਆਲੇ ਦੇ ਵੀ ਕਈ ਘਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਏ ਹਨ। ਬਚਾਅ ਟੀਮਾਂ ਹੁਣ ਉਨ੍ਹਾਂ ਪ੍ਰਭਾਵਤ ਇਮਾਰਤਾਂ ਦੀ ਵੀ ਜਾਂਚ ਕਰ ਰਹੀ ਹੈ ਕਿ ਉਹ ਰਹਿਣ ਲਈ ਸੁਰੱਖਿਅਤ ਹਨ ਜਾਂ ਨਹੀਂ। ਉਧਰ ਬਿਲਡਿੰਗ ਡਿੱਗਣ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ ਹੈ। ਇਸ ਵਜ੍ਹਾ ਨਾਲ ਬਚਾਅ ਟੀਮਾਂ ਨੂੰ ਰਾਹਤ ਕਾਰਜ ਕਰਨ ਵਿਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।