ਮੰਦਸੌਰ : ਪੱਥਰ ਮਾਰਨ ਤੇ ਬੇਕਾਬੂ ਹੋਈ ਮੱਝ ਨੇ ਲੋਕਾਂ ਨੂੰ ਪਾਈਆਂ ਭਾਜੜਾਂ, ਇੱਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਇੱਕ ਅਜ਼ੀਬ ਮਾਮਲਾ ਸਾਹਮਣੇ ਆਇਆ ਹੈ।

Melancholy: The stone massacre, stuck in the stone after stoning, stampede people

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਇੱਕ ਅਜ਼ੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮੱਝ ਨੂੰ ਪੱਥਰ ਮਾਰੇ ਜਾਣ ਦੀ ਸਜ਼ਾ ਦਿਤੀ ਗਈ ਸੀ। ਬੀਤੇ ਪੰਦਰਾਂ ਦਿਨਾਂ ਵਿੱਚ ਉਸਨੂੰ ਵੇਖਕੇ ਲੋਕ ਉਸਨੂ ਪੱਥਰ ਮਾਰਨ ਲੱਗਦੇ ਸਨ। ਮੰਗਲਵਾਰ ਨੂੰ ਜਿਵੇਂ ਹੀ ਮੱਝ ਤੇ ਕਿਸੇ ਨੇ ਇੱਕ ਪੱਥਰ ਮਾਰਿਆ ਉਹ ਬੇਕਾਬੂ ਹੋ ਗਈ। ਮੱਝ ਦੇ ਗੁੱਸੇ ਨੂੰ ਦੇਖ ਕੇ ਜਾਨ ਬਚਾਉਣ ਲਈ ਪਿੰਡ ਵਾਲੇ ਦਰਖੱਤਾਂ ਤੇ ਚੜ੍ਹ  ਗਏ। ਹਾਲਾਂਕਿ ਇਕ ਪਿੰਡ ਨਿਵਾਸੀ ਮੱਝ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ 'ਤੇ ਉਸਦੀ ਮੌਤ ਹੋ ਗਈ। ਇੱਧਰ ਪੁਲਿਸ ਨੇ ਮੱਝ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਦੇ ਦਿਤੇ ਹਨ।

ਇਹ ਘਟਨਾ ਸੀਤਾਮਊ ਥਾਣਾ ਇਲਾਕੇ ਦੇ ਲਾਰਨੀ ਪਿੰਡ ਦੀ ਹੈ। ਦਸਿਆ ਜਾਂਦਾ ਹੈ ਕਿ 15 ਦਿਨ ਪਹਿਲਾਂ ਮੱਝ ਨੇ ਕਿਸੇ ਮਹਿਲਾ ਤੇ ਹਮਲਾ ਕੀਤਾ ਸੀ। ਪਿੰਡ ਵਾਸੀਆਂ ਨੇ ਫੈਸਲਾ ਲਿਆ ਕਿ ਮੱਝ ਨੂੰ ਦੂਰ ਰੱਖਣ ਲਈ ਹਰ ਕੋਈ ਉਸਨੂੰ ਦੇਖਦੇ ਸਾਰ ਹੀ ਪੱਥਰ ਸੁੱਟੇਗਾ। ਮੰਗਲਵਾਰ ਨੂੰ ਜਿਉਂ ਹੀ ਇੱਕ ਆਦਮੀ ਨੇ ਉਸਨੂੰ ਵੇਖਿਆ 'ਤੇ ਪੱਥਰ ਮਾਰਿਆ। ਪੱਥਰ ਲਗਣ ਤੇ ਮੱਝ ਬੇਕਾਬੂ ਹੋ ਗਈ ਤੇ ਸਾਰੇ ਦੌੜਨ ਲੱਗੇ। ਜਾਨ ਬਚਾਉਣ ਲਈ ਪਿੰਡਵਾਸੀ ਦਰਖੱਤਾਂ ਤੇ ਵੀ ਚੜ੍ਹ  ਗਏ। ਪਿੰਡ ਦੇ 60 ਸਾਲਾਂ ਬਜ਼ੁਰਗ ਲਾਲੂ ਬੰਜਾਰਾ ਉਧਰ ਦੀ ਲੰਘ ਰਹੇ ਸਨ ਕਿ ਮੱਝ ਨੂੰ ਦੇਖਦੇ ਸਾਰ ਹੀ ਓਨ੍ਹਾ ਨੇ ਉਸਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਭਜਾ ਨਹੀਂ ਸਕੇ।

ਇੰਨੇ ਨੂੰ ਮੱਝ ਨੇ ਉਨਾਂ ਨੂੰ ਚੁੱਕ ਕੇ ਪਟਕਾਉਣ ਸ਼ੁਰੂ ਕਰ ਦਿਤਾ। ਮੱਝ ਦੇ ਗੁੱਸੇ ਨੂੰ ਵੇਖ ਕੇ ਕਿਸੇ ਨੇ ਵੀ ਲਾਲੂ ਬੰਜਾਰੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਇਲਾਕਾ ਨਿਵਾਸੀ ਵੱਲੋਂ ਵਨ ਵਿਭਾਗ ਨੂੰ ਫੋਨ ਤੇ ਸੂਚਨਾ ਦੇਣ ਤੇ  ਵਨ ਵਿਭਾਗ ਦੇ ਤਿੰਨ ਅਧਿਕਾਰੀ ਪਹੁੰਚ ਗਏ। ਤਿੰਨਾਂ ਅਧਿਕਾਰੀਆਂ ਨੇ ਮੱਝ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਹੋਣ ਕਾਰਣ ਉਸਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਡਿਪਟੀ ਰੇਂਜਰ ਰਘੂਰਾਜ ਸਿੰਘ ਸਿਸੋਦੀਆ ਨੇ ਦਸਿਆ ਕਿ ਲਗਭਗ 15 ਲੋਕ ਜੀਪ ਵਿੱਚ ਚੜ੍ਹ  ਗਏ। ਕੁਝ ਅਜਿਹੇ ਸਨ ਜੋ ਦਰਖਤ ਤੇ ਚੜ੍ਹ  ਤਾਂ ਗਏ ਪਰ ਹੇਠਾਂ ਨਹੀਂ ਆ ਪਾਏ। ਅਜਿਹੇ ਲੋਕਾਂ ਨੂੰ ਉਤਾਰਨ ਲਈ ਅਰਥ ਮੂਵਿੰਗ ਮਸ਼ੀਨ ਮੰਗਵਾ ਕੇ ਹੇਠਾਂ ਉਤਾਰਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਲਗਭਗ ਤਿੰਨ ਘੰਟੇ ਬਾਅਦ ਲੋਕਾਂ ਨੂੰ ਬਚਾਇਆ ਜਾ ਸਕਿਆ।