ਦੀਵਾਲੀ 2019: ਅਯੁਧਿਆ ‘ਚ 5 ਲੱਖ ਦੀਵੇ ਬਾਲ ਕੇ ਬਣਾਇਆ ਜਾਵੇਗਾ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਗਲੀ 'ਚ ਮੰਦਿਰ, ਹਰ ਮੰਦਿਰ 'ਚ ਮਹੰਤ, ਇਕ-ਦੂਜੇ ਨੂੰ ਅਵਧੀ ਭਾਸ਼ਾ 'ਚ ਸੰਬੋਧਨ ਕਰਦੇ...

Ayodhya

ਨਵੀਂ ਦਿੱਲੀ: ਹਰ ਗਲੀ 'ਚ ਮੰਦਿਰ, ਹਰ ਮੰਦਿਰ 'ਚ ਮਹੰਤ, ਇਕ-ਦੂਜੇ ਨੂੰ ਅਵਧੀ ਭਾਸ਼ਾ 'ਚ ਸੰਬੋਧਨ ਕਰਦੇ ਹੋਏ ਕੁਸ਼ਲ ਸ਼ੇਮ ਦੀ ਗੱਲਬਾਤ ਤੇ ਦੂਰ ਦਰਾਜ ਤੋਂ ਆਉਣ ਜਾਣ ਵਾਲਿਆਂ ਦੇ ਮੂੰਹ ਤੋਂ ਰਾਮਧੁਨੀ ਦਾ ਸਸਵਰ ਪਾਠ...ਅਯੁੱਧਿਆ 'ਚ ਇਨ੍ਹੀਂ ਦਿਨੀਂ ਇਹੀ ਨਜ਼ਾਰਾ ਹੈ। 26 ਅਕਤੂਬਰ ਨੂੰ ਧਿਆਨ 'ਚ ਰੱਖਦੇ ਹੋਏ ਅਯੁੱਧਿਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਜਾ ਚੁੱਕਾ ਹੈ। ਇਹ ਤੀਜਾ ਮੌਕਾ ਹੈ ਜਦੋਂ ਰਾਮ ਜਨਮ ਭੂਮੀ 'ਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

ਯੋਗੀ ਸਰਕਾਰ ਕੁਝ ਦਿਨ ਪਹਿਲਾਂ ਹੀ ਇਸ ਨੂੰ 'ਸੂਬੇ ਮੇਲੇ' ਦਾ ਦਰਜਾ ਕੈਬਿਨੇਟ ਦੇ ਮਾਰਫਤ ਦੇ ਚੁੱਕੀ ਹੈ। ਪ੍ਰਸ਼ਾਸਨ ਦਾ ਪੂਰਾ ਅਮਲਾ ਤਿੰਨ ਦਿਨ ਦੇ ਦੀਪ ਤਿਉਹਾਰ 'ਚ ਜੁਟੀ ਹੈ ਜਿਸ ਦੇ ਤੀਜੇ ਦਿਨ ਭਾਵ ਕਿ ਸ਼ਨਿਚਰਵਾਰ 26 ਅਕਤੂਬਰ ਨੂੰ ਅਯੁੱਧਿਆ ਇਕ ਵਾਰ ਫਿਰ ਇਤਿਹਾਸ ਰਚੇਗਾ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਇੱਥੇ 'ਰਾਮ ਦੀ ਪੌੜੀ' 'ਤੇ ਨਜ਼ਰਾਂ ਟਿਕਾਈ ਨਜ਼ਰ ਆ ਰਹੀ ਹੈ, ਕਿਉਂਕਿ ਪ੍ਰਸ਼ਾਸਨ ਦਾ ਦਾਅਵਾ ਹੈ ਉਹ 5 ਲੱਖ 51 ਹਜ਼ਾਰ ਦੀਵੇ ਬਾਲ਼ ਕੇ ਰਿਕਾਰਡ ਬਣਾਏਗਾ।