ਸ਼੍ਰੀਨਗਰ ‘ਚ ਝੀਲ ਬਣੀ ਬਰਫ਼ ਦਾ ਮੈਦਾਨ, ਬੱਚੇ ਖੇਡ ਰਹੇ ਨੇ ਕ੍ਰਿਕੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਭਾਰਤ ਵਿਚ ਕੜਾਕੇ ਦੀ ਠੰਡ ਪੈਣੀ ਸ਼ੁਰੂ.......

Srinagar Cold

ਸ਼੍ਰੀਨਗਰ (ਭਾਸ਼ਾ): ਪੂਰੇ ਭਾਰਤ ਵਿਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਸ਼ੀਤਲਹਿਰ ਦੇ ਕਾਰਨ ਠੰਡ ਨੇ ਹੋਰ ਵੀ ਖਤਰਨਾਕ ਰੂਪ ਲੈ ਲਿਆ ਹੈ। ਠੰਡ ਦਾ ਸਭ ਤੋਂ ਜਿਆਦਾ ਅਸਰ ਹਿਮਾਚਲ ਪ੍ਰਦੇਸ਼ ਅਤੇ ਸ਼੍ਰੀਨਗਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਘਾਟੀ ਵਿਚ ਜਿਥੇ ਠੰਡ ਵਧਣ ਦੇ ਨਾਲ ਹੀ ਨਦੀ ਅਤੇ ਨਾਲੇ ਜਮਣ ਲੱਗੇ ਹਨ, ਉਥੇ ਹੀ ਸ਼੍ਰੀਨਗਰ ਦੀ ਝੀਲ ਬਰਫ਼ ਦਾ ਮੈਦਾਨ ਬਣ ਗਈ ਹੈ।

ਝੀਲ ਵਿਚ ਬਰਫ਼ ਦੀ ਇਨ੍ਹੀਂ ਮੋਟੀ ਚਾਦਰ ਜਮਣ ਲੱਗੀ ਹੈ ਕਿ ਬੱਚੇ ਇਸ ਵਿਚ ਕ੍ਰਿਕੇਟ ਤੱਕ ਖੇਡ ਰਹੇ ਹਨ। ਸ਼੍ਰੀਨਗਰ ਦੇ ਕਾਜੀਗੁੰਡ ਵਿਚ ਤਾਪਮਾਨ ਸਿਫ਼ਰ ਤੋਂ 5.3 ਡਿਗਰੀ ਹੇਠਾਂ ਰਿਕਾਰਡ ਕੀਤਾ ਗਿਆ ਹੈ। ਸ਼੍ਰੀਨਗਰ ਦੀ ਝੀਲ ਜਮਣ ਨਾਲ ਜਿਥੇ ਲੋਕਾਂ ਦਾ ਰੋਜਗਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ, ਉਥੇ ਹੀ ਬੱਚੇ ਇਸ ਦਾ ਪੂਰਾ ਨਜ਼ਾਰਾ ਲੈ ਰਹੇ ਹਨ। ਬੱਚਿਆਂ ਨੇ ਝੀਲ ਨੂੰ ਹੁਣ ਬਰਫ਼ ਦਾ ਕ੍ਰਿਕੇਟ ਗਰਾਊਂਡ ਬਣਾ ਲਿਆ ਹੈ ਅਤੇ ਇਸ ਉਤੇ ਕ੍ਰਿਕੇਟ ਖੇਡ ਰਹੇ ਹਨ।

ਬੱਚਿਆਂ ਦੀ ਬਰਫ਼ ਉਤੇ ਕ੍ਰਿਕੇਟ ਖੇਡਦੇ ਹੋਏ ਕੁਝ ਤਸ‍ਵੀਰਾਂ ਸੋਸ਼ਲ ਮੀਡੀਆ ਉਤੇ ਵੀ ਵਾਇਰਲ ਹੋ ਰਹੀਆਂ ਹਨ। ਠੰਡ ਦੇ ਚਲਦੇ ਲੱਦਾਖ਼ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਰਾਸ਼ਟਰੀ ਰਾਜ ਮਾਰਗ ਅਤੇ ਇਤਿਹਾਸਕ ਮੁਗ਼ਲ ਰੋਡ ਨੂੰ ਬੰਦ ਕਰ ਦਿਤਾ ਗਿਆ ਹੈ। ਇਥੇ ਬਰਫ਼ ਦੀ ਇਨ੍ਹੀਂ ਮੋਟੀ ਲੈਅ ਜਮ ਚੁੱਕੀ ਹੈ ਕਿ ਇਥੇ ਆਉਣਾ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ।