ਹੋਰ ਵੀ ਵੱਧ ਸਕਦੀਆਂ ਹਨ ਪਿਆਜ਼ ਦੀਆਂ ਕੀਮਤਾਂ, ਤੁਰਕੀ ਨੇ ਰੋਕਿਆ ਨਿਰਯਾਤ : ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਪਿਆਜ਼ ਦਾ ਉਤਪਾਦਨ ਘੱਟ ਹੋਣ ਕਰਕੇ ਵਧੀਆਂ ਹਨ ਕੀਮਤਾਂ

Photo

ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ 15 ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤੁਰਕੀ ਨੇ ਪਿਆਜ਼ ਦਾ ਨਿਰਯਾਤ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੀਮਤਾਂ ਵਿਚ ਇਕ ਵਾਰ ਫਿਰ ਉਛਾਲ ਆ ਸਕਦਾ ਹੈ।

ਇਸੇ ਵਿਚਾਲੇ ਦਿੱਲੀ ਵਿਚ ਕੇਂਦਰੀ ਭੰਡਾਰਾ 'ਤੇ ਵਿਦੇਸ਼ਾਂ ਤੋਂ ਮੰਗਵਾਇਆ ਪਿਆਜ਼ ਮਿਲਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਦਿੱਲੀ ਦੇ ਕੇਂਦਰੀ ਭੰਡਾਰਾ ਵਿਚ ਲੋਕਾਂ ਨੇ ਕਤਾਰ ਵਿਚ ਲੱਗ ਕੇ ਪਿਆਜ਼ ਖਰੀਦਿਆ। ਫਿਲਹਾਲ ਦਿੱਲੀ ਵਿਚ ਘਰੇਲੂ ਪਿਆਜ਼ 120 ਤੋਂ 140 ਰੁਪਏ ਕਿਲੋ ਹੈ।ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਮੁਤਾਬਕ ਪਿਆਜ਼ ਦੀ ਆਸਮਾਨ ਛੂਹੰਦੀ ਕੀਮਤਾਂ ਨੂੰ ਘੱਟ ਕਰਨ ਦੇ ਲਈ ਸਰਕਾਰ ਨੇ ਤੁਰਕੀ ਅਤੇ ਮਿਸਰ ਤੋ ਪਿਆਜ਼ ਅਯਾਤ ਕਰਨ ਦਾ ਫ਼ੈਸਲਾ ਲਿਆ ਸੀ।

ਰਿਪੋਰਟ ਅਨੁਸਾਰ ਅੰਕੜਿਆ ਵਿਚ ਪਤਾ ਚੱਲਿਆ ਹੈ ਕਿ ਭਾਰਤ ਨੇ ਮੌਜੂਦਾ ਵਿੱਤੀ ਸਾਲ ਵਿਚ 7,070 ਟਨ ਪਿਆਜ਼ ਦਾ ਆਯਾਤ ਕੀਤਾ ਹੈ। ਇਸ 'ਚੋਂ 50 ਫ਼ੀਸਦੀ ਤੁਰਕੀ ਤੋਂ ਮੰਗਵਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤੁਰਕੀ ਵਿਚ ਪਿਆਜ਼ ਦੀ ਕੀਮਤ ਵੱਧ ਗਈ ਹੈ ਇਸ ਲਈ ਤੁਰਕੀ ਨੇ ਪਿਆਜ਼ ਦਾ ਐਕਸਪੋਰਟ ਰੋਕਣ ਦਾ ਫ਼ੈਸਲਾ ਲਿਆ ਹੈ। ਰਿਪੋਰਟ ਅਨੁਸਾਰ ਤੁਰਕੀ ਵਿਚ ਪਿਆਜ਼ ਦੀ ਕਮੀ ਹੋਣ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਐਕਸਪੋਰਟ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਪਿਆਜ਼ ਦੀ ਕੀਮਤਾਂ ਵਿਚ ਹੋਰ ਤੇਜੀ ਆਵੇਗੀ।

ਹਾਲਾਕਿ ਕਈ ਲੋਕਾਂ ਨੇ ਪਿਆਜ਼ ਦੇ ਭਾਅ ਵੱਧਣ ਤੋਂ ਇੰਨਕਾਰ ਕੀਤਾ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਪਿਆਜ਼ ਦੀ ਹੋਰ ਖੇਪ ਵੀ ਰਸਤਿਆਂ ਵਿਚ ਹੈ। ਇਸ ਨਾਲ ਘਰੇਲੂ ਸਪਲਾਈ ਸੁਧਾਰਨ ਵਿਚ ਮਦਦ ਮਿਲੇਗੀ। ਦੱਸ ਦਈਏ ਕਿ ਮੁੱਖ ਪਿਆਜ਼ ਉਤਪਾਦਕ ਸੂਬਿਆਂ ਵਿਚ ਮੌਨਸੂਨ ਵਿਚ ਦੇਰੀ ਅਤੇ ਬੇਮੌਸਮੀ ਬਾਰਿਸ਼ ਵਰਗੀ ਸਮੱਸਿਆਂ ਨਾਲ ਪਿਆਜ਼ ਦਾ ਉਤਪਾਦਨ ਨੀਚੇ ਆਇਆ ਹੈ।