ਮੁਨਿਆਂਦੀ ਸਵਾਮੀ ਮੰਦਰ ਦੇ ਪ੍ਰਸਾਦ 'ਚ ਵੰਡੀ ਗਈ ਢਾਈ ਸੌ ਬੱਕਰੇ ਅਤੇ ਤਿੰਨ ਸੌ ਮੁਰਗੇ ਦੀ ਬਿਰਯਾਨੀ
ਤਮਿਲਨਾਡੂ ਦੇ ਮੁਨਿਆਂਦੀ ਸਵਾਮੀ ਮੰਦਿਰ ਵਿਚ ਪ੍ਰਸਾਦ ਦੇ ਤੌਰ ਉਤੇ ਬਿਰਯਾਨੀ ਵੰਡੀ ਗਈ ਹੈ। ਇਕ ਭਗਤ ਨੇ ਕਿਹਾ, ਮੈਂ ਇੱਥੇ 84 ਸਾਲ ਤੋਂ ਤਿਉਹਾਰ ਮਨਾਉਣ ਲਈ ਆ ਰਿਹਾ...
Prasad
ਚੇਨਈ : ਤਮਿਲਨਾਡੂ ਦੇ ਮੁਨਿਆਂਦੀ ਸਵਾਮੀ ਮੰਦਿਰ ਵਿਚ ਪ੍ਰਸਾਦ ਦੇ ਤੌਰ ਉਤੇ ਬਿਰਯਾਨੀ ਵੰਡੀ ਗਈ ਹੈ। ਇਕ ਭਗਤ ਨੇ ਕਿਹਾ, ਮੈਂ ਇੱਥੇ 84 ਸਾਲ ਤੋਂ ਤਿਉਹਾਰ ਮਨਾਉਣ ਲਈ ਆ ਰਿਹਾ ਹਾਂ।
ਦੱਸ ਦਈਏ ਕਿ ਬਿਰਯਾਨੀ ਬਣਾਉਣ ਵਿਚ ਇਕ ਕਵੰਟਲ ਚਾਵਲ, ਢਾਈ ਸੌ ਬੱਕਰੇ ਅਤੇ ਤਿੰਨ ਸੌ ਮੁਰਗੇ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਉਤੇ ਉਥੋਂ ਦੇ ਇਕ ਭਗਤ ਨੇ ਕਿਹਾ, ਬਿਰਯਾਨੀ ਜਰੂਰਤ ਮੰਦ ਲੋਕਾਂ ਵਿਚ ਵੰਡਣ ਲਈ ਬਣਾਈ ਗਈ ਹੈ ਅਤੇ ਇਸਨੂੰ ਹਰ ਸਾਲ ਬਣਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਕਈ ਮੰਦਰਾਂ ਵਿਚ ਮੰਨਤ ਲਈ ਬੱਕਰੇ ਕੱਟੇ ਜਾਂਦੇ ਰਹੇ ਹਨ, ਜਿਸਨੂੰ ਬਾਅਦ ਵਿਚ ਪ੍ਰਸਾਦ ਦੇ ਤੌਰ ਉਤੇ ਬਣਾ ਕੇ ਖਾਧਾ ਜਾਂਦਾ ਹੈ ।